
ਬੁਢਲਾਡਾ 21 ਮਾਰਚ(ਸਾਰਾ ਯਹਾਂ/ਮਹਿਤਾ ਅਮਨ)ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਸੁਤੰਤਰਤਾ ਸੰਗਰਾਮੀਆਂ ਦੀ ਵਾਰਿਸ ਹੋਣਹਾਰ ਧੀ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਜੀਤ ਦਹੀਆ ਨੂੰ ਮੋਹਾਲੀ ਵਿਖੇ ਦਿਸ਼ਾ ਇੰਡੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀਤ ਦਹੀਆ ਨੇ ਇਸ ਐਵਾਰਡ ਨੂੰ ਪ੍ਰਾਪਤ ਕਰਨ ਤੇ ਮੁੱਖ ਮਹਿਮਾਨ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ, ਦਿਸ਼ਾ ਮਹਿਲਾ ਵੈਲਫੇਅਰ ਐਸੋਸੀਏਸ਼ਨ ਅਤੇ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਸਮੂਹ ਟੀਮ ਦਾ ਐਵਾਰਡ ਜਿੱਤਣ ਦੀ ਖੁਸ਼ੀ ਮੌਕੇ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਸਮਾਜ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਣਗੇ।ਇਸ ਸਨਮਾਨ ਨੂੰ ਲੈ ਕੇ ਮਾਨਸਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪ੍ਰਗਟ ਕੀਤੀ ਗਈ ਅਤੇ ਅਨੇਕਾਂ ਲੜਕੀਆਂ ਨੂੰ ਸਵੈ-ਰੁਜ਼ਗਾਰ ਦੇਣ ਲਈ ਇਹ ਅਵਾਰਡ ਦਿੱਤਾ ਗਿਆ।ਸਮੂਹ ਮਾਨਸਾ ਨਿਵਾਸੀਆਂ ਨੇ ਇਸ ਐਵਾਰਡ ਉੱਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਜੀਤ ਦਹੀਆ ਦੀ ਸਮਾਜ ਸੇਵਾ ਦੇ ਵਿੱਚ ਬਹੁਤ ਵੱਡੀ ਦੇਣ ਹੈ ਅਤੇ ਉਹਨਾਂ ਨੇ ਜਿੱਥੇ ਅਨੇਕਾਂ ਲੜਕੀਆਂ ਨੂੰ ਸਵੈ-ਰੁਜਗਾਰ ਦੇ ਕੇ ਆਤਮ ਨਿਰਭਰ ਬਣਾਇਆ ਹੈ।ਉੱਥੇ ਹੋਰ ਵੀ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਦਿੱਤੀ ਹੈ।ਇਸ ਮੌਕੇ ਏਕਨੂਰ ਵੈਲਫੇਅਰ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਪ੍ਰਧਾਨ ਜਸਵੀਰ ਕੌਰ ਬਖਸ਼ੀਵਾਲਾ,ਬਲਾਕ ਪ੍ਰਧਾਨ ਬੋਹਾ ਦਰਸ਼ਨ ਸਿੰਘ ਹਾਕਮਵਾਲਾ, ਬਿੱਕਰ ਸਿੰਘ ਮੰਘਾਣੀਆ,ਮਾਸਟਰ ਵਰਿੰਦਰ ਸੋਨੀ, ਨਿਰਭੈ ਸਿੰਘ,ਮਾਸਟਰ ਹਰਦੀਪ ਸਿੰਘ,ਸੰਦੀਪ ਘੰਡ, ਜਸਵੀਰ ਕੌਰ,ਰਜਿੰਦਰ ਕੌਰ ਫਫੜੇ ਭਾਈਕੇ,ਗੁਰਜਿੰਦਰ ਸਿੰਗਲਾ, ਗੁਰਜੀਤ ਕੌਰ,ਸੁਖਵਰਸਾ ਰਾਣੀ ਅਤੇ ਏਕਨੂਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ।
