ਮੋਹਾਲੀ ‘ਚ ਸਾਹਮਣੇ ਆਏ ਕੋਰੋਨਾ ਦੇ 20 ਪੌਜ਼ੇਟਿਵ ਕੇਸ, ਸਿਹਤਯਾਬ ਹੋ ਰਹੇ ਮਰੀਜਾਂ ਦੀ ਗਿਣਤੀ ਨਵੇਂ ਮਰੀਜਾਂ ਤੋਂ ਵੱਧ

0
23

ਮੋਹਾਲੀ 20 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) : ਜ਼ਿਲ੍ਹੇ ‘ਚ ਅੱਜ ਕੋਰੋਨਾਵਾਇਰਸ ਦੇ 20 ਪੌਜ਼ੇਟਿਵ ਕੇਸ ਸਾਹਮਣੇ ਆਏ ਹਨ ਅਤੇ 44 ਮਰੀਜ਼ ਠੀਕ ਹੋਏ ਹਨ ਜਦਕਿ ਇੱਕ ਮਰੀਜ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।

ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਚੋਂ ਸਾਹਮਣੇ ਆਏ 20 ਕੇਸਾਂ ਵਿਚ, ਮਲਕਪੁਰ ਤੋਂ 30 ਸਾਲਾ ਮਹਿਲਾ, ਸੈਕਟਰ 111 ਮੋਹਾਲੀ ਤੋਂ 34 ਸਾਲਾ ਪੁਰਸ਼, ਸੈਕਟਰ 125 ਮੋਹਾਲੀ ਤੋਂ 48  ਸਾਲਾ ਪੁਰਸ਼, 18 ਤੇ 20 ਸਾਲਾ ਮਹਿਲਾ, ਜ਼ੀਕਰਪੁਰ ਤੋਂ ਦੋ 39 ਸਾਲਾ ਪੁਰਸ਼ ਤੇ 47 ਸਾਲਾ ਮਹਿਲਾ, ਢਕੋਲੀ ਤੋਂ 24 ਸਾਲਾ ਪੁਰਸ਼, ਬਲਟਾਣਾ ਤੋਂ 36 ਸਾਲਾ ਮਹਿਲਾ, ਸੰਨੀ ਇੰਨਕਲੇਵ ਜੀਕਰਪੁਰ ਤੋਂ 65 ਸਾਲਾ ਪੁਰਸ਼, ਦਸ਼ਮੇਸ਼ ਨਗਰ ਖਰੜ ਤੋਂ 9, 6 ਸਾਲਾ ਲੜਕਾ, 38 ਸਾਲਾ ਮਹਿਲਾ ਤੇ 9 ਸਾਲਾ ਲੜਕੀ, ਸੈਕਟਰ 69 ਮੋਹਾਲੀ ਤੋਂ 31ਤੇ 26 ਸਾਲਾ ਮਹਿਲਾ, ਡੇਰਾਬੱਸੀ ਤੋਂ 24 ਸਾਲਾ ਪੁਰਸ਼, ਹੰਡੇਸਰਾ ਤੋਂ 25 ਸਾਲਾ ਪੁਰਸ਼ ਅਤੇ ਲਾਲੜੂ ਤੋਂ 35 ਸਾਲਾ ਪੁਰਸ਼ ਸ਼ਾਮਲ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 44 ਮਰੀਜ਼ ਠੀਕ ਹੋ ਆਪਣੇ ਘਰਾਂ ਨੂੰ ਪਰਤ ਗਏ ਹਨ। ਜਦਕਿ ਜ਼ੀਰਕਪੁਰ ਦੇ ਇੱਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਸੀ।

ਦੱਸ ਦਈਏ ਕਿ ਹੁਣ ਤਕ ਜ਼ਿਲ੍ਹੇ ਵਿਚ ਕੁੱਲ ਕੇਸਾਂ ਦੀ ਗਿਣਤੀ 551 ਹੋ ਗਈ ਹੈ ਜਿਨ੍ਹਾਂ ਚੋਂ ਐਕਟਿਵ ਕੇਸ 177 ਹਨ। ਕੁੱਲ 362 ਕੇਸ ਠੀਕ ਹੋ ਗਏ ਹਨ ਜਦੋਂ ਕਿ 12 ਮੌਤਾਂ ਹੋਈਆਂ ਹਨ।

LEAVE A REPLY

Please enter your comment!
Please enter your name here