
(ਸਾਰਾ ਯਹਾਂ/ ਮੁੱਖ ਸੰਪਾਦਕ) : ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ 5 ਵਜੇ ਦੇ ਕਰੀਬ ਪੰਜਾਬ ਦੇ ਮੋਹਾਲੀ ਜ਼ਿਲ੍ਹੇ ‘ਚ ਮੁਲਾਕਾਤ ਕੀਤੀ। ਇਹ ਮੀਟਿੰਗ ਨਿਊ ਚੰਡੀਗੜ੍ਹ ਮੋਹਾਲੀ ਦੇ ਪਿੰਡ ਸਿਸਵਾਂ ਵਿਖੇ ਹੋਈ। ਪਿੰਡ ਦੇ ਮਹਿੰਦਰਾ ਬਾਗ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਹੈ,ਜਿੱਥੇ ਚਾਹ- ਨਾਸ਼ਤੇ ‘ਤੇ ਦੋਵੇਂ ਆਗੂਆਂ ਵਿਚ ਕਈ ਮੁੱਦਿਆਂ ਨੂੰ ਲੈ ਚਰਚਾ ਕੀਤੀ ਗਈ।
ਚੰਡੀਗੜ੍ਹ ਤੋਂ ਸਿਸਵਾਂ ਸੜਕ ਰਹੇਗੀ ਬੰਦ
ਦੱਸਣਯੋਗ ਹੈ ਕਿ ਉਪ ਰਾਸ਼ਟਰਪਤੀ ਧਨਖੜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਆ ਰਹੇ ਹਨ। ਉਪ ਰਾਸ਼ਟਰਪਤੀ ਕਰੀਬ 45 ਮਿੰਟ ਫਾਰਮ ਹਾਊਸ ‘ਤੇ ਰੁਕਣਗੇ ਤੇ ਸ਼ਾਮ ਕਰੀਬ 6 ਵਜੇ ਉਨ੍ਹਾਂ ਦਾ ਕਾਫਲਾ ਸਿਸਵਾਂ ਤੋਂ ਤਕਨੀਕੀ ਹਵਾਈ ਅੱਡੇ ਲਈ ਰਵਾਨਾ ਹੋਵੇਗਾ। ਇਸ ਦੌਰਾਨ ਚੰਡੀਗੜ੍ਹ ਤੋਂ ਸਿਸਵਾਂ ਨੂੰ ਜਾਂਦੀ ਸੜਕ ਬੰਦ ਰਹੇਗੀ।
ਇਸ ਦੇ ਨਾਲ ਹੀ ਮੋਹਾਲੀ ਪੁਲਿਸ ਵੱਲੋਂ ਪਿੰਡ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
