
ਮਾਨਸਾ, 22 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ/ ਮੋਹਨ ਸ਼ਰਮਾ) ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਮੈਡਮ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਦੀ ਅਨੁਮਤੀ ਨਾਲ ਮਿਸ਼ਨ ਨੂੰ ਸਹੀ ਦਿਸ਼ਾ ਵੱਲ ਲਿਜਾਣ ਅਤੇ ਮਿਸ਼ਨ ਦੀਆਂ ਸੇਵਾਵਾਂ ਨੂੰ ਜਨ ਜਨ ਤੱਕ ਪਹੁਚਾਉਣ ਲਈ ਸਾਲ 2025 ਲਈ ਪੰਜਾਬ ਦੇ 18 ਸੂਬਾ ਸਲਾਹਕਾਰ ਅਤੇ 25 ਸੂਬਾ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਜਿਨ੍ਹਾਂ ਵਿੱਚੋਂ ਸ੍ਰੀ ਮੋਹਨ ਲਾਲ ਸ਼ਰਮਾ ਸਰਦੁਲਗੜ੍ਹ ਮਾਨਸਾ ਨੂੰ ਸੂਬਾ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਨਵੇਂ ਬਣੇ ਸੂਬਾ ਮੀਡੀਆ ਕੋਆਰਡੀਨੇਟਰ ਮੋਹਨ ਲਾਲ ਸ਼ਰਮਾ ਨੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਅਤੇ ਮੈਡਮ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਭਾਰਤੀਯ ਅੰਬੇਡਕਰ ਮਿਸ਼ਨ ਨਾਲ ਹਰ ਸਮੇਂ ਖੜਾ ਹਾਂ ਅਤੇ ਆਪਣੀ ਜੁੰਮੇਵਾਰੀ ਪੂਰੀ ਤਨ ਦੇਹੀ ਨਾਲ ਨਿਭਾਵਾਂਗਾ।
