ਮਾਨਸਾ 14ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) ਸੁਰੇਸ ਨੰਦਗੜੀਆ ਨੂੰ ਮਾਰਕਿਟ ਕਮੇਟੀ ਦਾ ਚੇਅਰਮੈਨ ਬਨਣ ਤੇ ਮਾਨਸਾ ਵਾਸੀਆ ਤੇ ਵਿਉਪਾਰੀ ਵਰਗ ਵਿੱਚ ਪਾਈ ਜਾ ਰਹੀ ਹੇੈ। ਖੁਸੀ ਦੀ ਲਹਿਰ,ਜਗਾ ਜਗਾ ਲੱਡੂ ਵੰਡ ਕੇ ਕਿਤਾ ਜਾ ਰਿਹਾ ਹੈ। ਖੁਸੀ ਦਾ ਪ੍ਰਗਟਾਵਾ ਤੇ ਦਿਤੀਆ ਜਾ ਰਹੀਆ ਵਧਾਈਆ।ਸੁਰੇਸ਼ ਨੰਦਗਡ਼੍ਹੀਆ ਮਾਨਸਾ ਦੇ ਵਪਾਰੀ ਵਰਗ ਵਿਚ ਸੁਰੇਸ਼ ਨੰਦਗਡ਼੍ਹੀਆ ਨੂੰ ਚੇਅਰਮੈਨ ਨਿਯੁਕਤ ਕੀਤੇ ਜਾਣ ਦੀ ਖੁਸ਼ੀ ਦੀ ਲਹਿਰ ਹੈ। ਮਾਨਸਾ ਵਾਸੀਆਂ ਨੂੰ ਲੰਬੇ ਸਮੇਂ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਦਾ ਇੰਤਜ਼ਾਰ ਸੀ ਬੇਸ਼ੱਕ ਬਹੁਤ ਸਾਰੇ ਲੀਡਰ ਇਸ ਦੌੜ ਵਿੱਚ ਸ਼ਾਮਲ ਸਨ। ਪਰ ਇਕ ਸਮਾਜ ਸੇਵੀ ਅਤੇ ਵੱਖਰੀ ਸਾਫ਼ ਸੁਥਰੀ ਇਮੇਜ ਤੇ ਹੋਣ ਕਾਰਨ ਅਤੇ ਮੋਫਰ ਪਰਿਵਾਰ ਦੇ
ਨਜ਼ਦੀਕੀਆਂ ਦਾ ਵੀ ਫਾਇਦਾ ਹੋਇਆ ਹੈ ।ਕਿਉਂਕਿ ਨੰਦਗਡ਼੍ਹੀਆ ਪਿਛਲੇ ਬਹੁਤ ਲੰਬੇ ਸਮੇਂ ਤੋਂ ਅਜੀਤਇੰਦਰ ਸਿੰਘ ਮੋਫਰ ਦੇ ਬਹੁਤ ਨਜ਼ਦੀਕੀਆਂ ਵਿੱਚੋਂ ਗਿਣੇ ਜਾਂਦੇ ਹਨ ।ਕਮੇਟੀ ਦੀ ਚੇਅਰਮੈਨੀ ਮਿਲਣਾ ਵੀ ਇਕ ਮੋਫਰ ਪਰਿਵਾਰ ਦਾ ਅਸ਼ੀਰਵਾਦ ਸੁਰੇਸ਼ ਨੰਦਗਡ਼੍ਹੀਆ ਦੇ ਪਿਤਾ ਜਗਨ ਨਾਥ ਪਿੰਡ ਨੰਦਗੜ੍ਹ ਦੇ ਸਰਪੰਚ ਰਹੇ ਹਨ। ਅਤੇ ਆਪ ਸੁਰੇਸ਼ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ, ਸ਼ਹਿਰੀ ਪ੍ਰਧਾਨ, ਪੰਜਾਬ ਕਰਿਆਨਾ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ, ਅਤੇ ਮਾਨਸਾ ਕਰਿਆਨਾ ਐਸੋਸੀਏਸ਼ਨ ਦੇ ਲੰਬੇ ਸਮੇਂ ਤੋਂ ਪ੍ਰਧਾਨ ਚੱਲੇ ਆ ਰਹੇ ਹਨ । ਮਾਨਸਾ ਵਿਉਪਾਰ ਮੰਡਲ ਦੇ ਸੀਨੀਅਰ ਵਾਈਸ ਪ੍ਰਧਾਨ,
ਪੰਜਾਬ ਵਪਾਰ ਮੰਡਲ ਦੇ ਸਕੱਤਰ ਵੀ ਹਨ। ਇਸ ਤੋਂ ਇਲਾਵਾ ਉਹ ਸਨਾਤਨ ਧਰਮ ਸਭਾ ਤੋਂ ਇਲਾਵਾ ਦਰਜਨ ਦੇ ਕਰੀਬ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਵਿਚ ਅਹੁਦੇਦਾਰ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਸੁਰੇਸ਼ ਨੰਦਗਡ਼੍ਹੀਆ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ,ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਮੰਤਰੀ ਲਾਲ ਸਿੰਘ, ਅਜੀਤ ਇੰਦਰ ਸਿੰਘ ਮੋਫਰ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮਜੀਤ ਸਿੰਘ ਮੋਫਰ, ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਮੋਫਰ ਪਰਿਵਾਰ ਨਾਲ ਮਿਲ ਕੇ ਕਾਂਗਰਸ ਪਾਰਟੀ ਵਿੱਚ ਸੇਵਾ ਨਿਭਾ ਰਹੇ ਹਨ ।ਪਰ ਉਨ੍ਹਾਂ ਨੇ ਕਦੇ ਵੀ ਕਿਸੇ ਅਹੁਦੇ ਦਾ ਲਾਲਚ ਨਹੀਂ ਕੀਤਾ। ਪਾਰਟੀ ਵੱਲੋਂ ਉਨ੍ਹਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਹ ਆਪਣੇ ਵੱਲੋਂ ਪੂਰੀ ਤਨ ਦੇਹੀ ਨਾਲ ਸੇਵਾ ਨਿਭਾਉਣਗੇ । ਮਾਨਸਾ ਜ਼ਿਲ੍ਹੇ ਦੇ ਵਪਾਰੀ ਵਰਗ ਤੋਂ ਇਲਾਵਾ ਸਾਰੇ ਹੀ ਵਰਗਾਂ ਵਿੱਚ ਨੰਦਗਡ਼੍ਹੀਆ ਦੇ ਚੇਅਰਮੈਨ ਬਣਨ ਤੇ ਖੁਸ਼ੀ ਪਾਈ ਜਾ ਰਹੀ ਹੈ। ਕਿਉਂਕਿ ਉਹ ਇਕ ਸਾਫ ਸੁਥਰੀ ਇਮੇਜ ਦੇ ਮਾਲਕ ਹਨ ।