*ਮੋਫਰ ਨੇ ਮੰਤਰੀ ਬਾਜਵਾ ਨਾਲ ਮੁਲਾਕਾਤ ਕਰਕੇ ਮਾਨਸਾ ਲਈ ਮੰਗੀ ਗ੍ਰਾਂਟ*

0
167

ਮਾਨਸਾ 26 ਨਵੰਬਰ(ਸਾਰਾ ਯਹਾਂ/ਬਲਜੀਤ ਪਾਲ ) :ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਮੁਲਾਕਾਤ ਕਰਕੇ ਮਾਨਸਾ ਦੇ ਪਿੰਡਾਂ ਦੇ ਵਿਕਾਸ ਲਈ 50 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਦੀ ਮੰਗ ਕੀਤੀ ਹੈ।  ਉਨ੍ਹਾਂ ਨੇ ਮੰਤਰੀ ਬਾਜਵਾ ਨੂੰ ਮਾਨਸਾ ਦੀਆਂ ਸਮੱਸਿਆਵਾਂ, ਹੋ ਚੁੱਕੇ ਵਿਕਾਸ ਅਤੇ ਪਹਿਲਾਂ ਤੋਂ ਭੇਜੀਆਂ ਗਈਆਂ ਗ੍ਰਾਂਟਾ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਮਾਨਸਾ ਨੂੰ ਇਸ ਵੇਲੇ ਵੀ ਵੱਡੀਆਂ ਗ੍ਰਾਂਟਾ ਦੀ ਲੋੜ ਹੈ ਤਾਂ ਜੋ ਪਿੰਡਾਂ ਦਾ ਰਹਿੰਦਾ ਵਿਕਾਸ ਮੁੰਕਮਲ ਕੀਤਾ ਜਾ ਸਕੇ।  ਪਿੰਡਾਂ ਅੰਦਰ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਬਿਕਰਮ ਮੋਫਰ ਨੂੰ ਇਸ ਉੱਤੇ ਗੌਰ ਕਰਨ ਅਤੇ ਗ੍ਰਾਂਟ ਦੇਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨਾਲ ਕੁਝ ਸਿਆਸੀ ਵਿਚਾਰਾਂ ਵੀ ਕੀਤੀਆਂ।  ਬਿਕਰਮ ਸਿੰਘ ਮੋਫਰ ਨੇ ਦੱਸਿਆ ਕਿ ਪੰਚਾਇਤੀ ਵਿਭਾਗ ਵੱਲੋਂ ਮਾਨਸਾ ਜਿਲ੍ਹੇ ਦੇ ਪਿੰਡਾਂ ਲਈ ਵੱਡੀਆਂ ਗ੍ਰਾਂਟਾ ਦੇ ਗੱਫੇ ਦਿੱਤੇ ਜਿਸ ਸਦਕਾ ਪਿੰਡਾਂ ਦੀ ਨੁਹਾਰ ਬਦਲੀ ਹੈ ਅਤੇ ਹੁਣ ਸਰਕਾਰ ਪਾਸੋਂ ਪਿੰਡਾਂ ਲਈ ਹੋਰ ਵੀ ਗ੍ਰਾਂਟ ਦੀ ਮੰਗ ਕੀਤੀ ਗਈ ਹੈ ਤਾਂ ਜੋ ਪਿੰਡਾਂ ਦਾ ਰਹਿੰਦਾ ਪੂਰਾ ਕੀਤਾ ਜਾ ਸਕੇ।ਇਸ ਮੌਕੇ ਬਾਦਲ ਸਿੰਘ ਬਾਹਮਣ ਵਾਲਾ ਸਮਾਜ ਸੇਵੀ ਮੌਜੂਦ ਸਨ

NO COMMENTS