*ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜਮਾਂ ਦੀ ਹੜਤਾਲ ਖਤਮ ਕਰਵਾਈ ਜਾਵੇ: ਡਾਕਟਰ ਜਨਕ ਰਾਜ*

0
9

 ਮਾਨਸਾ 26,ਨਵੰਬਰ (ਸਾਰਾ ਯਹਾਂ/ਜੋਨੀ ਜਿੰਦਲ) :ਰੋਟਰੀ ਕਲੱਬ ਮਾਨਸਾ ਰੋਇਲ ਵਲੋਂ ਪ੍ਧਾਨ ਕਮਨ ਗੋਇਲ ਦੀ ਪ੍ਧਾਨਗੀ ਹੇਠ ਕਰੋਨਾ ਵੈਕਸੀਨ ਕੈਂਪ ਲਗਾਇਅਾ ਗਿਅਾ. ਇਹ ਕੈਂਪ ਰਮੇਸ਼ ਜਿੰਦਲ ਅੰਕੁਸ਼ ਕਲੀਨੀਕਲ ਲੈਬੌਰੇਟਰੀ ਦੇ ਸਹਿਯੋਗ ਨਾਲ ਲਾਇਅਾ ਗਿਅਾ. ਇਸ ਕੈਂਪ ਵਿੱਚ 40 ਤੋ ੳੁਪਰ ਟੀਕੇ ਲਗਾਏ ਗਏ. ਇਸ ਮੌਕੇ ਕਲੱਬ ਦੇ ਸੀਨੀਅਰ ਮੈਬਰ ਡਾਕਟਰ ਜਨਕ ਰਾਜ ਸਿੰਗਲਾ ਅਤੇ ਡਾਕਟਰ ਤਜਿੰਦਰ ਪਾਲ ਸਿੰਘ ਰੇਖੀ ਨੇ ਗਲਬਾਤ ਕਰਦਿਅਾ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜਮਾਂ ਦਾ ਸਿਹਤ ਸੇਵਾਵਾਂ ਦੇਣ ਵਿੱਚ ਬਹੁੱਤ ਵੱਡਾ ਯੋਗਦਾਨ ਹੈ. ਪਿਛਲੇ ਕੁੱਝ ਸਮੇ ਤੋਂ ਇਹ ਵਰਕਰ ਅਾਪਣੀਅਾਂ ਮੰਗਾ ਲਈ ਸੰਘਰਸ਼ ਕਰ ਰਹੇ ਹਨ ਜਿਸ ਕਾਰਣ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਅਤੇ ਕਰੋਨਾ ਟੀਕਾਕਰਨ ਸੇਵਾਵਾਂ ਬੂਰੀ ਤਰਾਂ ਪ੍ਭਾਵਤ ਹੋ ਰਹੀਅਾ ਹਨ. ੳੁਹਨਾ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ੳੁਹਨਾ ਦੀਅਾਂ ਜਾਇਜ ਮੰਗਾ ਨੂੰ ਮੰਨ ਕੇ ਹੜਤਾਲ ਖਤਮ ਕਰਵਾਈ ਜਾਵੇ ਤਾਂ ਜੋ ਹਸਪਤਾਲਾ ਵਿੱਚ ਲੋਕਾ ਨੂੰ ਸਿਹਤ ਸੇਵਾਵਾਂ ਦਾ ਲਾਭ ਪਾ੍ਪਤ ਹੋ ਸਕੇ ਅਤੇ ਸਰਕਾਰ ਦੇ ਕਰੋਨਾ ਟੀਕਾਕਰਨ ਟੀਚੇ ਪਾ੍ਪਤ ਕੀਤੇ ਜਾ ਸਕਣ.  ਕਲੱਬ ਦੇ ਵਿਸ਼ੇਸ਼ ਸੱਦੇ ੳੁੱਪਰ ਪਹੁੰਚੇ ਡਾਕਟਰ ਸੁਨੀਲ ਬਾਂਸਲ ਅਤੇ ਡਾਕਟਰ ਅੰਕੁਸ਼ ਗੁਪਤਾ ਨੇ ਕਿਹਾ ਕਿ ਦੂਸਰੀ ਡੋਜ ਅਜੇ ਬਹੁਤ ਹੌਲੀ ਰਫਤਾਰ ਨਾਲ ਚਲ ਰਹੀ ਹੈ ਸੋ ਲੋਕਾ ਨੂੰ ਦੂਸਰੀ ਡੋਜ ਅਾਪਣੀ ਜਿੰਮੇਵਾਰੀ ਸਮਝਦੇ ਹੋਏ ਜਲਦੀ ਅਤੇ ਜਰੂਰ ਸਮੇ ਸਿਰ ਲਗਵਾੳੁਣੀ ਚਾਹੀਦੀ ਹੈ. ਇਸ ਮੌਕੇ ਡਾਕਟਰ ਸੁਨੀਲ ਬਾਂਸਲ, ਡਾਕਟਰ ਅੰਕੁਸ਼ ਗੁਪਤਾ, ਰਤਨ ਸਿੰਗਲਾ ਤੋ ਇਲਾਵਾ ਕਲੱਬ ਮੈਬਰ ਡਾਕਟਰ ਜਨਕ ਰਾਜ ਸਿੰਗਲਾ, ਡਾਕਟਰ ਤਜਿੰਦਰ ਪਾਲ ਸਿੰਘ ਰੇਖੀ, ਸਾਬਕਾ ਗਵਰਨਰ ਪੇ੍ਮ ਅਗਰਵਾਲ,  ਕਮਨ ਗੋਇਲ, ਰਾਜੇਸ਼ ਸਿੰਗਲਾ, ਰਮੇਸ਼ ਜਿੰਦਲ, ਕਰਿਸ਼ਨ ਜੋਗਾ, ਨਿਤੀਨ ਖੁੰਗਰ ਅਾਦਿ ਹਾਜਰ ਸਨ.

LEAVE A REPLY

Please enter your comment!
Please enter your name here