*ਮੋਦੀ ਹਕੂਮਤ ਨੇ ਆਪਣੇ ਦਰਬਾਰੀ ਪੂੰਜੀਪਤੀਆ ਨੂੰ ਖੁੱਲੇ ਗੱਫੇ ਦਿੱਤੇ : ਐਡਵੋਕੇਟ ਉੱਡਤ*

0
34

ਝੁਨੀਰ 16 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਦੇਸ ਦੀ ਫਾਸੀਵਾਦੀ ਮੋਦੀ ਹਕੂਮਤ ਨੇ ਆਪਣੇ 11 ਸਾਲਾ ਦੇ ਕਾਰਜਕਾਲ ਦੌਰਾਨ ਆਪਣੇ ਦਰਬਾਰੀ ਪੂੰਜੀਪਤੀਆ ਦਾ ਲੱਗਭੱਗ 16 ਲੱਖ ਕਰੋੜ ਰੁਪਏ ਨਾ ਮੁੜਣਯੋਗ ਕਹਿ ਕੇ ਮਾਫ ਕਰ ਦਿੱਤੇ , ਜਿਸ ਤੇ ਪਿਛਲੇ ਦਿਨੀ ਮਾਨਯੋਗ ਸੁਪਰੀਮ ਕੋਰਟ ਨੇ ਵੀ ਗਹਿਰੀ ਚਿੰਤਾ ਪ੍ਰਗਟ ਕੀਤੀ ਤੇ ਮੋਦੀ ਹਕੂਮਤ ਨੇ ਆਪਣੇ 11 ਸਾਲਾ ਦੇ ਕਾਰਜਕਾਲ ਵਿੱਚ ਮਜਦੂਰਾ ਲਈ ਕੱਖ ਨਹੀ ਕੀਤਾ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ 17 ਫਰਬਰੀ ਦੇ ਬੀਡੀਪੀਓ ਝੁਨੀਰ ਦੇ ਘਿਰਾਓ ਦੀ ਤਿਆਰੀ ਹਿੱਤ ਪਿੰਡ ਰਾਏਪੁਰ ਤੇ ਮਾਖੇਵਾਲਾ ਵਿੱਖੇ ਜਨਤਕ ਮੀਟਿੰਗਾ ਨੂੰ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਮੋਦੀ ਹਕੂਮਤ ਨੂੰ ਫੁੱਟੀ ਅੱਖ ਨਹੀ ਭਾਉਦੀ ਤੇ ਇਸ ਸਕੀਮ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ।
ਐਡਵੋਕੇਟ ਉੱਡਤ ਨੇ ਕਿਹਾ ਕਿ ਮਨਰੇਗਾ ਸਕੀਮ ਲਾਲ ਝੰਡੇ ਦੀ ਬਦੋਲਤ ਮਜਦੂਰ ਜਮਾਤ ਦੀ ਜੱਥੇਬੰਦਕ ਤਾਕਤ ਬਲਬੂਤੇ ਹੌਦ ਵਿੱਚ ਆਈ ਹੈ ਤੇ ਇਸ ਨੂੰ ਮਜਦੂਰ ਜਮਾਤ ਦੀ ਜੱਥੇਬੰਦਕ ਤਾਕਤ ਬਲਬੂਤੇ ਹੀ ਬਚਾਇਆ ਜਾ ਸਕਦਾ ।
ਐਡਵੋਕੇਟ ਉੱਡਤ ਨੇ ਮਨਰੇਗਾ ਮਜਦੂਰਾ ਸੱਦਾ ਦਿੰਦਿਆ ਕਿਹਾ ਕਿ 17 ਫਰਬਰੀ ਦੇ ਬੀਡੀਪੀਓ ਝੁਨੀਰ ਦੇ ਘਿਰਾਓ ਵਿੱਚ ਪਰਿਵਾਰਾ ਸਮੇਤ ਕਾਫਲੇ ਬਣਾ ਕੇ ਪਹੁੰਚਣ ਦੀ ਅਪੀਲ ਕੀਤੀ ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਗੁਰਪਿਆਰ ਸਿੰਘ ਫੱਤਾ , ਜੱਗਾ ਸਿੰਘ ਰਾਏਪੁਰ , ਕ੍ਰਿਸਨ ਸਿੰਘ ਰਾਏਪੁਰ , ਲਾਭ ਸਿੰਘ ਰਾਏਪੁਰ , ਕਰਨੈਲ ਸਿੰਘ ਮਾਖਾ , ਭੋਲਾ ਸਿੰਘ ਮਾਖਾ , ਮੇਜਰ ਸਿੰਘ ਮਾਖਾ ਆਦਿ ਨੇ ਵੀ ਵਿਚਾਰ ਸਾਝੇ ਕੀਤੇ।
ਜਾਰੀ ਕਰਤਾ : ਐਡਵੋਕੇਟ ਕੁਲਵਿੰਦਰ ਸਿੰਘ ਉੱਡਤ

LEAVE A REPLY

Please enter your comment!
Please enter your name here