
ਮਾਨਸਾ 7/12/24 (ਸਾਰਾ ਯਹਾਂ/ਮੁੱਖ ਸੰਪਾਦਕ) ਵੱਡੇ ਉਦਯੋਗਪਤੀਆਂ ਨੂੰ ਟੈਕਸ ਲਾਉਣ ਦੇ ਬਹਾਨੇ ਲਗਾਤਾਰ ਪੈਟਰੋਲ ਡੀਜ਼ਲ ਤੇ ਵੱਖ ਵੱਖ ਵਰਤੋਂ ਦੀਆਂ ਚੀਜ਼ਾਂ ਤੇ ਟੈਕਸ ਲਾ ਲੋਕਾਂ ਤੇ ਆਰਥਿਕ ਬੋਝ ਕੇ ਹੋਰ ਮਹਿਗਾਈ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਰੁਜ਼ਗਾਰ ਤੇ ਵਪਾਰ ਨੂੰ ਅਡਾਨੀ -ਅਵਾਨੀਆਂ ਦੇ ਹਵਾਲੇ ਕਰਕੇ ਕਰਿਆਨਾ ਤੇ ਛੋਟੇ ਕਾਰੋਬਾਰੀਆਂ ਨੂੰ ਬੇਰੁਜ਼ਗਾਰੀ ਵੱਲ ਧੱਕ ਰਹੀ ਮੋਦੀ ਸ਼ਾਹ ਜੁੰਡਲੀ? ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ 30 ਦਸੰਬਰ ਦੀ ਮਾਨਸਾ ਰੈਲੀ ਦੀ ਤਿਆਰੀ ਸਬੰਧੀ ਜਨਤਕ ਫੰਡ ਉਗਰਾਹੀ ਸਮੇਂ ਸ਼ਹਿਰ ਦੇ ਮੰਦੇ ਦੇ ਦੌਰ ਵਿੱਚੋਂ ਗੁਜ਼ਰ ਰਹੇ ਆਮ ਦੁਕਾਨਦਾਰਾਂ ਨਾਲ ਵਿਚਾਰ ਪ੍ਰਗਟ ਕਰਦਿਆਂ ਕੀਤਾ।
ਉਹਨਾਂ ਮੋਦੀ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਦੇਸ਼ ਦੀ ਆਰਥਿਕ ਸਥਿਤੀ ਤੇ ਵਪਾਰ ਨੂੰ ਸਲਾਮਤ ਰੱਖਣ ਦੀ ਬਜਾਏ ਧਰਮ ਜਾਤੀ ਵਿਤਕਰੇ ਦਾ ਪੱਤਾ ਖੇਡ ਦਲਿਤਾਂ ਤੇ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਪੈਦਾ ਕਰਕੇ ਭਾਈ ਚਾਰਕ ਸਾਂਝ ਨੂੰ ਕਮਜ਼ੋਰ ਕਰ ਰਹੀ ਹੈ।
ਕਮਿਊਨਿਸਟ ਆਗੂ ਨੇ ਦੇਸ ਦੀ ਏਕਤਾ ਅਖੰਡਤਾ ਸਾਂਝੀਵਾਲਤਾ ਤੇ ਧਰਮਨਿਰਪੱਖਤਾ ਨੂੰ ਬਚਾਉਣ ਅਤੇ ਦੇਸ਼ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਮੋਦੀ ਸ਼ਾਹ ਜੁੰਡਲੀ ਨੂੰ ਸਤਾ ਤੋਂ ਲਾਂਭੇ ਕਰਨ ਦੀ ਅਪੀਲ ਕੀਤੀ।
ਇਸ ਸਮੇਂ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਕਿਉਂਕਿ ਗੈਂਗਸਟਰ, ਨਸ਼ੇ ਅਤੇ ਲੁੱਟ ਖਸੁੱਟ ਨੂੰ ਰੋਕਣ ਵਿਚ ਸੂਬਾ ਸਰਕਾਰ ਬੂਰੀ ਤਰਾਂ ਅਸਫਲ ਰਹੀ ਹੈ, ਜਿਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਕਮਿਊਨਿਸਟ ਆਗੂਆਂ ਨੇ 30 ਦਸੰਬਰ ਦੀ ਮਾਨਸਾ ਰੈਲੀ ਦੀ ਸਫਲਤਾ ਤੇ ਕਾਮਯਾਬੀ ਲਈ ਸ਼ਹਿਰੀਆਂ ਨੂੰ ਸ਼ਮੁਲੀਅਤ ਤੇ ਆਰਥਿਕ ਸਹਿਯੋਗ ਦੀ ਅਪੀਲ ਕੀਤੀ।
ਜਨਤਕ ਫੰਡ ਉਗਰਾਹੀ ਸਮੇਂ ਸ਼ਹਿਰੀ ਸਕੱਤਰ ਰਤਨ ਭੋਲਾ, ਮੀਤ ਸਕੱਤਰ ਨਰੇਸ਼ ਕੁਮਾਰ ਬੁਰਜ ਹਰੀ, ਦਰਸ਼ਨ ਸਿੰਘ ਮਾਨਸ਼ਾਹੀਆ, ਟਰੇਡ ਯੂਨੀਅਨ ਆਗੂ ਰਾਜ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ।
