ਮਾਨਸਾ 23 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ)ਉੱਘੇ ਸਮਾਜ ਸੇਵੀ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਅੱਜ ਭਾਜਪਾ ਪੰਜਾਬ ਦੇ ਭਰਵਾਰੀ ਅਤੇ ਗੁਜਰਾਤ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਅਤੇ ਸੰਗਠਨ ਮੰਤਰੀ ਪੰਜਾਬ ਵੱਲੋਂ ਜਿਲ੍ਹਾ ਮਾਨਸਾ ਦੇ ਪ੍ਰਧਾਨ ਰਾਕੇਸ਼ ਕੁਮਾਰ ਜੈਨ ਦੀ ਅਗਵਾਈ ਵਿੱਚ ਭਾਜਪਾ ਵਿੱਚ ਜਲੰਧਰ ਵਿਖੇ ਸ਼ਾਮਿਲ ਕੀਤਾ ਗਿਆ। ਕਾਕਾ ਅਮਰਿੰਦਰ ਸਿੰਘ ਦਾਤੇਵਾਸ ਲੰਮੇ ਸਮੇਂ ਤੋਂ ਸਮਾਜ ਸੇਵਾ, ਸੰਤਾਂ-ਮਹਾਂਪੁਰਸ਼ਾਂ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਰਹੇ ਹਨ ਅਤੇ ਅਧਿਆਪਕ ਵਰਗ ਨਾਲ ਉਨ੍ਹਾਂ ਦਾ ਡਾਢਾ ਰਿਸ਼ਤਾ ਅਤੇ ਮੋਹ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਦੀਆਂ ਨੀਤੀਆਂ ਦੇਸ਼ ਪੱਖੀ ਨਾਲ ਸਹਿਮਤ ਹੁੰਦੇ ਹੋਏ ਉਹ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਸਮਾਜ ਦੇ ਕਾਰਜਾਂ ਵਿੱਚ ਨਿਰਪੱਖ ਹੋ ਕੇ ਆਪਣਾ ਯੋਗਦਾਨ ਲਗਾਤਾਰ ਪਾ ਰਹੇ ਹਨ। ਬੇਸ਼ੱਕ ਉਹ ਕਿਸੇ ਗਰੀਬ ਲੋੜਵੰਦ ਬੱਚੇ ਨੂੰ ਪੜ੍ਹਾਉਣ ਦਾ ਮਾਮਲਾ ਹੋਵੇ ਜਾਂ ਕਿਸੇ ਲੋੜਵੰਦ ਵਿਅਕਤੀ ਦੀ ਆਰਥਿਕ ਪੱਖੋਂ ਸਹਾਇਤਾ ਕਰਨੀ ਹੋਵੇ ਤਾਂ ਉਨ੍ਹਾਂ ਨੇ ਉਹ ਸੇਵਾ ਮੋਹਰੀ ਹੋ ਕੇ ਕੀਤੀ ਹੈ। ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਅੰਦਰ ਇੱਕ ਮਜਬੂਤ ਅਤੇ ਸੁਰੱਖਿਅਤ ਮਾਹੌਲ ਬਣਾਇਆ ਹੈ। ਜਿਸ ਨਾਲ ਹਰ ਵਰਗ ਨੂੰੂ ਤਰਜੀਹ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਲੋਕ ਸਭਾ ਚੋਣਾਂ ਅੰਦਰ ਭਾਜਪਾ ਵੱਡੀ ਜਿੱਤ ਅਤੇ ਲੀਡ ਹਾਸਿਲ ਕਰੇਗੀ ਅਤੇ ਦੇਸ਼ ਤਰੱਕੀ ਅਤੇ ਪ੍ਰਗਤੀ ਵੱਲ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸ਼ੁਸ਼ੀਲ ਕੁਮਾਰ ਰਿੰਕੂ ਅਤੇ ਹੋਰ ਵੀ ਆਗੂ ਮੌਜੂਦ ਸਨ।
ਕਾਕਾ ਅਮਰਿੰਦਰ ਸਿੰਘ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਸਾਬਕਾ ਵਿਧਾਇਕ ਪ੍ਰੇਮ ਮਿੱਤਲ ਮਾਨਸਾ, ਹਲਕਾ ਸਰਦੂਲਗੜ੍ਹ ਦੇ ਇੰਚਾਰਜ ਅਮਰਜੀਤ ਸਿੰਘ ਕਟੋਦੀਆ ਅਤੇ ਪ੍ਰਦੀਪ ਸਿੰਘ ਨੇ ਭਰਵਾਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਾਕਾ ਅਮਰਿੰਦਰ ਸਿੰਘ ਇੱਕ ਨੌਜਵਾਨ ਸਮਾਜ ਸੇਵੀ ਹਨ, ਜੋ ਹਰ ਵਰਗ ਨੂੰ ਭਾਜਪਾ ਨਾਲ ਜੋੜਣਗੇ।