ਮੋਦੀ ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਅੱਜ ਦੇਸ਼ ਭਰ ਦੇ ਕਿਸਾਨਾਂ ਦਾ ਵੱਡਾ ਐਕਸ਼ਨ

0
50

ਚੰਡੀਗੜ੍ਹ 12 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੰਜਾਬ ‘ਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ ਪਰ ਕੇਂਦਰ ਕਿਸਾਨਾਂ ਦੀ ਆਵਾਜ਼ ਅਣਸੁਣੀ ਕਰ ਰਿਹਾ ਹੈ। ਅਜਿਹੇ ‘ਚ ਅਖਿਲ ਭਾਰਤੀ ਕਿਸਾਨ ਸੰਘਰਸ਼ ਕਮੇਟੀ (AIKSCC) ਨੇ ਐਲਾਨ ਕੀਤਾ ਹੈ ਕਿ ਉਹ ਵੀਰਵਾਰ ਪੰਜਾਬ ਦੇ ਕਿਸਾਨਾਂ (Farmer Agitation) ਅੰਦੋਲਨ ਦੇ ਹੱਕ ‘ਚ ਏਕਤਾ ਦਿਵਸ ਮਨਾਏਗੀ।

ਇੱਕ ਮੀਟਿੰਗ ਦੌਰਾਨ ਲਏ ਇਸ ਫੈਸਲੇ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਪੰਜਾਬ ‘ਚ ਮਾਲ ਗੱਡੀਆਂ ਨੂੰ ਤੁਰੰਤ ਮੁੜ ਸ਼ੁਰੂ ਕਰਨ ਦੀ ਮੰਗ ਕਰਦਿਆਂ ਰਾਸ਼ਟਰਪਤੀ ਨੂੰ ਇੱਕ ਲੱਖ ਈਮੇਲ ਭੇਜੇ ਜਾਣਗੇ। AIKSCC ਦੇ ਕਨਵੀਨਰ ਵੀਐਮ ਸਿੰਘ ਨੇ ਕਿਸਾਨ ਯੂਨੀਅਨਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਈਮੇਲ ਦੇਸ਼ ਭਰ ਦੇ ਕਿਸਾਨਾਂ ਸਮੇਤ ਸਾਰੇ ਖੇਤਰਾਂ ਦੇ ਲੋਕਾਂ ਵੱਲੋਂ ਭੇਜੇ ਜਾਣਗੇ। ਉਨ੍ਹਾਂ ਮਾਲ ਗੱਡੀਆਂ ਨਾ ਚਲਾਉਣ, ਪੰਜਾਬ ‘ਚ ਕਿਸਾਨ ਸੰਘਰਸ਼ ਨੂੰ ਦਬਾਉਣ ਦੇ ਯਤਨਾਂ, ਕੋਲੇ ਤੇ ਹੋਰ ਲੋੜੀਂਦੇ ਸਾਮਾਨ ਦੀ ਆਮਦ ਰੋਕਣ ਦੇ ਕੇਂਦਰ ਸਰਕਾਰ ਦੇ ਕਦਮ ਦਾ ਤਿੱਖਾ ਵਿਰੋਧ ਕੀਤਾ ਹੈ।

ਪੰਜਾਬ ‘ਚ ਕਿਰਤੀ ਕਿਸਾਨ ਯੂਨੀਅਨ ਦੇ ਮੁਖੀ ਤੇ ਸਾਰੀਆਂ ਕਿਸਾਨ ਯੂਨੀਅਨਾਂ ਦੇ ਕੋਆਰਡੀਨੇਟਰ ਡਾ.ਦਰਸ਼ਨਪਾਲ ਨੇ ਕਿਹਾ, ‘ਸਾਰੇ ਕਿਸਾਨਾਂ, ਦੇਸ਼ ਭਰ ਦੇ ਖੇਤੀ ਮਜਦੂਰ ਸੰਗਠਨਾਂ ਨੂੰ 12 ਨਵੰਬਰ ਨੂੰ ਏਕਤਾ ਦਿਵਸ ਦੇ ਤੌਰ ‘ਤੇ ਮਨਾਉਣ ਤੇ ਪੰਜਾਬ ‘ਚ ਸਮਰਥਨ ਵਧਾਉਣ ਲਈ ਇਕ ਲੱਖ ਈਮੇਲ ਭੇਜਣ ਲਈ ਕਿਹਾ ਗਿਆ ਤਾਂ ਜੋ ਰੇਲ ਸੇਵਾ ਤੁਰੰਤ ਬਹਾਲ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕੇਂਦਰ ਦੇ ਅਜਿਹੇ ਕਦਮਾਂ ਦੀ ਨਿੰਦਾ ਕਰਨੀ ਜ਼ਰੂਰੀ ਹੈ।

LEAVE A REPLY

Please enter your comment!
Please enter your name here