ਮੋਦੀ ਸਰਕਾਰ ਦਾ ਯੂ-ਟਰਨ, ਹੁਣ ਇਨ੍ਹਾਂ ਈ-ਕੌਮਰਸ ਕੰਪਨੀਆਂ ਦੀ ਨਹੀਂ ਹੋ ਸਕੇਗੀ ਵਿਕਰੀ

0
110

ਨਵੀਂ ਦਿੱਲੀ: ਭਾਰਤ ਸਰਕਾਰ ਨੇ ਲੌਕਡਾਉਨ ਦੇ ਸਮੇਂ ਈ-ਕੌਮਰਸ ਕੰਪਨੀਆਂ ਨੂੰ ਆਪਣੇ ਪਲੇਟਫਾਰਮ ਰਾਹੀਂ ਗੈਰ ਜ਼ਰੂਰੀ ਚੀਜ਼ਾਂ ਦੀ ਵਿਕਰੀ ‘ਤੇ ਪਾਬੰਦੀ ਲਾਈ ਹੈ। ਚਾਰ ਦਿਨ ਪਹਿਲਾਂ ਈ-ਕੌਮਰਸ ਕੰਪਨੀਆਂ ਨੂੰ ਮੋਬਾਈਲ ਫੋਨ, ਫਰਿੱਜ ਤੇ ਸਿਲਾਈ ਹੋਏ ਵਸਤਰ ਆਦਿ ਵੇਚਣ ਦੀ ਆਗਿਆ ਸੀ ਪਰ ਹੁਣ ਇਹ ਛੋਟ ਵਾਪਸ ਲੈ ਲਈ ਗਈ ਹੈ। ਦੇਸ਼ ਵਿਆਪੀ ਤਾਲਾਬੰਦੀ 3 ਮਈ ਤੱਕ ਲਾਗੂ ਹੈ। ਹਾਲਾਂਕਿ, ਪਹਿਲਾਂ ਆਦੇਸ਼ ਵਿੱਚ ਕਿਹਾ ਗਿਆ ਸੀ ਕਿ ਈ-ਕੌਮਰਸ ਕੰਪਨੀਆਂ ਨੂੰ 20 ਅਪ੍ਰੈਲ ਤੋਂ ਇਨ੍ਹਾਂ ਉਤਪਾਦਾਂ ਨੂੰ ਵੇਚਣ ਦੀ ਇਜਾਜ਼ਤ ਸੀ।

ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਐਤਵਾਰ ਨੂੰ ਇਸ ਸਬੰਧ ਵਿੱਚ ਇੱਕ ਆਦੇਸ਼ ਜਾਰੀ ਕੀਤਾ। ਏਕੀਕ੍ਰਿਤ ਸੋਧੇ ਦਿਸ਼ਾ-ਨਿਰਦੇਸ਼ਾਂ ਨੇ ਈ-ਕੌਮਰਸ ਕੰਪਨੀਆਂ ਵੱਲੋਂ ਗੈਰ-ਜ਼ਰੂਰੀ ਉਤਪਾਦਾਂ ਦੀ ਵਿਕਰੀ ਨੂੰ ਹਟਾ ਦਿੱਤਾ ਹੈ।

ANI@ANI

Supply of non-essential goods by e-Commerce companies to remain prohibited during lockdown: Ministry of Home Affairs (MHA)

View image on Twitter
View image on Twitter

2,76711:39 AM – Apr 19, 2020Twitter Ads info and privacy1,076 people are talking about this

ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਈ-ਕੌਮਰਸ ਕੰਪਨੀਆਂ ਨਾਲ ਸਬੰਧਤ ਵਿਵਸਥਾਵਾਂ ਜਿਨ੍ਹਾਂ ਵਿੱਚ ਉਨ੍ਹਾਂ ਦੇ ਵਾਹਨਾਂ ਨੂੰ ਲੋੜੀਂਦੀ ਆਗਿਆ ਨਾਲ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਨੂੰ ਦਿਸ਼ਾ-ਨਿਰਦੇਸ਼ਾਂ ਤੋਂ ਹਟਾਇਆ ਜਾਂਦਾ ਹੈ। ਹਾਲਾਂਕਿ, ਇਸ ਆਰਡਰ ਨੂੰ ਤੁਰੰਤ ਬਦਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

LEAVE A REPLY

Please enter your comment!
Please enter your name here