ਮੋਦੀ ਸਰਕਾਰ ਦਾ ਨਵਾਂ ਐਕਸ਼ਨ, ਪੰਜਾਬ ‘ਚ ਭੇਜੀਆਂ ਕੇਂਦਰੀ ਟੀਮਾਂ

0
115

ਚੰਡੀਗੜ੍ਹ 23 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੋਰੋਨਾਵਾਇਰਸ (Coronavirus) ਦੇ ਪ੍ਰਬੰਧ ਵਿੱਚ ਮਦਦ ਲਈ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿੱਚ ਉੱਚ ਪੱਧਰੀ ਕੇਂਦਰੀ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਕੇਂਦਰੀ ਸਿਹਤ ਮੰਤਰਾਲੇ (Central Health Ministry) ਨੇ ਕਿਹਾ ਕਿ ਇਨ੍ਹਾਂ ਰਾਜਾਂ ਵਿੱਚ ਕੋਰੋਨਾ ਦੇ ਮਰੀਜ਼ਾਂ (Corona Patients) ਦੀ ਗਿਣਤੀ ਵਧ ਰਹੀ ਹੈ; ਇਸੇ ਲਈ ਉਨ੍ਹਾਂ ਲਈ ਖ਼ਾਸ ਕੇਂਦਰੀ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਅਜਿਹੀਆਂ ਕੇਂਦਰੀ ਉੱਚ ਪੱਧਰੀ ਟੀਮਾਂ ਹਰਿਆਣਾ, ਰਾਜਸਥਾਨ, ਗੁਜਰਾਤ, ਮਨੀਪੁਰ ਤੇ ਛੱਤੀਸਗੜ੍ਹ ਭੇਜੀਆਂ ਗਈਆਂ ਸਨ।

ਤਿੰਨ-ਤਿੰਨ ਮੈਂਬਰੀ ਇਹ ਟੀਮਾਂ ਕੋਵਿਡ-19 ਦੇ ਵਧੇਰੇ ਮਾਮਲਿਆਂ ਵਾਲੇ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਤੇ ਕੋਰੋਨਾਵਾਇਰਸ ਦੇ ਪ੍ਰੀਖਣ, ਇਸ ਦੀ ਲਾਗ ਨੂੰ ਅੱਗੇ ਵਧਣ ਤੋਂ ਰੋਕਣ ਤੇ ਇਸ ਉੱਤੇ ਕਾਬੂ ਪਾਉਣ ਵਿੱਚ ਮਦਦ ਕਰਨਗੇ। ਮੰਤਰਾਲੇ ਮੁਤਾਬਕ ਕੇਂਦਰੀ ਟੀਮਾਂ ਸਮੇਂ ’ਤੇ ਡਾਇਓਗਨੋਸਿਸ ਤੇ ਪ੍ਰਮੁੱਖ ਨਿਯਮਾਂ ਦੇ ਪਾਲਣ ਨਾਲ ਸਬੰਧਤ ਚੁਣੌਤੀਆਂ ਉੱਤੇ ਚੌਕਸ ਨਜ਼ਰ ਰੱਖਣਗੀਆਂ।

ਭਾਰਤ ’ਚ ਇਸ ਵੇਲੇ ਕੋਰੋਨਾ ਵਾਇਰਸ ਦੇ 4 ਲੱਖ 40 ਹਜ਼ਾਰ 962 ਐਕਟਿਵ ਕੇਸ ਹਨ, ਜੋ ਕੁੱਲ ਮਾਮਲਿਆਂ ਦਾ ਸਿਰਫ਼ 4.85 ਫ਼ੀਸਦੀ ਹਨ। ਦੇਸ਼ ਵਿੱਚ ਇਸ ਵਾਇਰਸ ਤੋਂ ਸਿਹਤਯਾਬ ਹੋਣ ਦੀ ਦਰ 93.69 ਫ਼ੀਸਦੀ ਹੈ। ਕੇਂਦਰੀ ਮੰਤਰਾਲੇ ਮੁਤਾਬਕ 26 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਘੱਟ ਐਕਟਿਵ ਕੇਸ ਹਨ, ਜਦਕਿ 7 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਲੈ ਕੇ 50,000 ਸਰਗਰਮ ਮਾਮਲੇ ਹਨ।

LEAVE A REPLY

Please enter your comment!
Please enter your name here