ਮੋਦੀ ਸਰਕਾਰ ਖ਼ਿਲਾਫ਼ 8 ਜੁਲਾਈ ਨੂੰ ਪੰਜਾਬ ਦੇ ਜ਼ਿਲ੍ਹਾ ਹੈਡਕੁਆਰਟਰਾਂ ਤੇ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ।

0
36

ਮਾਨਸਾ 17 ਜੁੂਨ ( (ਸਾਰਾ ਯਹਾ/ ਬੀਰਬਲ ਧਾਲੀਵਾਲ ):- ਅੱਜ ਕਾ. ਤੇਜਾ ਸਿੰਘ ਸੁਤੰਤਰ ਭਵਨ ਵਿਖੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੀ ਮੀਟਿੰਗ ਹੋਈ ਜਿਸ ਵਿਚ ਕਾ. ਰਾਜਵਿੰਦਰ ਰਾਣਾ , ਗੁਰਜੰਟ ਸਿੰਘ ਮਾਨਸਾ,ਕਾ. ਕ੍ਰਿਸ਼ਨ ਚੌਹਾਨ ਕਾ. ਰਤਨ ਭੋਲਾ, ਕਾ. ਲਾਲ ਚੰਦ ਸਰਦੂਲਗੜ੍ਹ ,ਕਾ. ਆਤਮਾ ਸਿੰਘ ਕਾ. ਤਾਰਾ ਚੰਦ ਬਰੇਟਾ  ਕਾ. ਲਵਲੀ ਅਟਵਾਲ , ਜਗਦੇਵ ਭੁਪਾਲ ਸ਼ਾਮਲ ਹੋਏ । ਕਾ. ਰਾਜਵਿੰਦਰ ਰਾਣਾ ਨੇ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰੋਨਾ ਮਹਾਂਮਾਰੀ ਦੇ ਟਾਕਰੇ ਲਈ ਬਿਨਾਂ ਪਲਾਨਿੰਗ ਦੇ ਕੀਤੇ ਲੌਕ ਡਾਊਨ ਕਾਰਨ ਕਰੋੜਾਂ ਲੋਕਾਂ ਦੇ ਰੁਜ਼ਗਾਰ ਅਤੇ ਛੋਟੇ ਕਾਰੋਬਾਰ ਤਬਾਹ ਹੋ ਗਏ। ਕਰੋੜਾਂ ਮਜ਼ਦੂਰ ਨੂੰ ਆਪਣੇ ਘਰਾਂ ਵਿੱਚ ਵਾਪਸ ਜਾਣ ਲਈ ਸੜਕਾਂ ਤੇ ਰੁਲਣਾ ਪਿਆ । ਮੋਦੀ ਸਰਕਾਰ ਵੱਲੋਂ ਅਜਿਹੇ ਸੰਕਟ ਦੇ ਸਮੇਂ ਲੋਕਾਂ ਦੀ ਆਰਥਿਕ ਮੱਦਦ ਦੀ ਬਜਾਏ ਮਹਾਂਮਾਰੀ ਦੀ ਆੜ ਵਿੱਚ ਅਣਐਲਾਨੀ ਐਮਰਜੈਂਸੀ ਲਾ ਕੇ  ਆਪਣੇ ਵਿਰੋਧੀਆਂ ਨੂੰ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ ।   ਸਰਕਾਰ ਦੀ ਅਲੋਚਨਾਂ ਕਰਨ ਵਾਲੇ ਪਤਰਕਾਰਾਂ, ਬੁਧੀਜੀਵੀਆਂ ਤੇ ਪਰਚੇ ਦਰਜ ਕਰਕੇ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੋਰ ਤੇਜ਼ ਹੋ ਗਿਆ ਹੈ । ਸਘੰਰਸਾ ਨਾਲ ਪ੍ਰਾਪਤ ਕੀਤੇ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ। ਫਸਲਾਂ ਦੇ ਸਮਰਥਨ ਮੁੱਲ ਨੂੰ ਖ਼ਤਮ ਕਰਕੇ ਤੇ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰਕੇ ਪਹਿਲਾਂ ਹੀ ਕਰਜੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਤਬਾਹੀ ਵੱਲ ਧੱਕ ਦਿੱਤਾ ਗਿਆ ਹੈ  ।
                   ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 9 ਫੀਸਦੀ ਤੱਕ ਡਿੱਗੀਆਂ ਹਨ ਅਜਿਹੇ ਸਮੇਂ ਤੇਲ ਦੀਆਂ ਕੀਮਤਾਂ ਘਟਾ ਕੇ ਆਮ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਥੋੜੇ ਦਿਨ ਵਿਚ ਦੱਸ ਵਾਰ ਕੀਮਤਾਂ ਵਧਾ ਕੇ ਆਰਥਿਕ ਸੰਕਟ  ਨਾਲ ਜੂਝ ਰਹੇ ਲੋਕਾਂ ਦੀਆਂ ਮੁਸਕਲਾਂ ਵਿਚ ਹੋਰ ਵਾਧਾ ਕੀਤਾ ਜਾ ਰਿਹਾ ਹੈ ਅਜਿਹਾ ਕਰਕੇ ਮੋਦੀ ਸਰਕਾਰ ਤੇਲ ਕੰਪਨੀਆਂ ਨੂੰ ਸਿੱਧਾ ਫਾਇਦਾ ਪਹੁੰਚਾ ਰਹੀ ਹੈ ਅਤੇ ਕਾਰੋਨਾ ਮਹਾਂਮਾਰੀ ਤੇ ਆਰਥਿਕ ਸੰਕਟ ਦੀ ਮਾਰ ਝੱਲ ਰਹੇ ਆਮ ਲੋਕਾਂ ਤੇ ਤੇਲ ਦੀਆਂ ਕੀਮਤਾਂ ਵੱਧਣ ਨਾਲ 2,60,000 ਕਰੋੜ ਰੁਪਏ ਦਾ ਮੋਦੀ ਸਰਕਾਰ ਹੋਰ ਬੋਝ ਪਾਉਣ ਜਾਂ ਰਹੀ ਹੈ । ਤੇਲ ਦੀਆਂ ਕੀਮਤਾਂ ਵਿੱਚ ਰੋਜ਼ਾਨਾ ਕੀਤੇ ਜਾ ਰਹੇ  ਵਾਧੇ ਨੂੰ ਵਾਪਸ ਕਰਵਾਉਣ ਲਈ ਜ਼ਿਲ੍ਹੇ ਭਰ 18 ਤੋਂ 25 ਜੂਨ ਤੱਕ ਅਰਥੀਆਂ ਸਾੜੀਆਂ ਜਾਣਗੀਆਂ ਅਤੇ
ਮੋਦੀ ਸਰਕਾਰ ਦੇ ਇਨ੍ਹਾਂ ਲੋਕ ਵਿਰੋਧੀ ਫੈਸਲਿਆਂ ਖਿਲਾਫ 8 ਜੁਲਾਈ ਨੂੰ ਪੰਜਾਬ ਦੇ ਜ਼ਿਲ੍ਹਾ ਹੈਡਕੁਆਰਟਰਾਂ ਤੇ ਰੋਸ਼ ਪ੍ਰਦਰਸਨ ਕਰ ਕੇ ਧਰਨੇ ਦਿੱਤੇ ਜਾਣਗੇਬ

NO COMMENTS