ਮੋਦੀ ਵੱਲੋਂ ਲਾਈ ਅਣ ਐਲਾਨੀ ਐਮਰਜੰਸੀ ਬੰਦ ਕਰਨ, ਤਿੰਨ ਆਰਡੀਨੈਂਸ ਨੂੰ ਰੱਦ ਕਰਾਉਣ ਤੱਕ ਸਾਝੇ ਸੰਘਰਸ਼ ਜਾਰੀ ਰਹਿਣਗੇ…ਚੌਹਾਨ /ਮਾਨਸ਼ਾਹੀਆ

0
43

ਮਾਨਸਾ -11 ਜੁਲਾਈ (ਸਾਰਾ ਯਹਾ/ ਬਲਜੀਤ ਸ਼ਰਮਾ) ਆਰ ਐਸ ਐਸ ਦੀ ਅਗਵਾਈ ਵਾਲੀ ਫਿਰਕੂ ਮੋਦੀ ਸਰਕਾਰ ਵੱਲੋਂ ਕਰੋਨਾ ਵਾਇਰਸ ਮਹਾਮਾਰੀ ਦੀ ਆੜ ਆਪਣੇ ਹਿਟਲਰ ਫੈਸਲੇ ਤਹਿਤ ਦੇਸ਼ ਅੰਦਰ ਕਿਸਾਨ, ਮਜਦੂਰ, ਛੋਟਾ ਦੁਕਾਨਦਾਰ ਉਜਾੜੂ ਤਿੰਨ ਆਰਡੀਨੈਂਸ ਲਿਆਦੇ ਹਨ। ਜਿੰਨਾ ਨੂੰ ਲਾਗੂ ਕਰਨ ਵਾਲੀ ਭਾਜਪਾ ਅਕਾਲੀ ਸਰਕਾਰ ਦਾ ਵਿਰੋਧ ਕਰਨ ਵਾਲੇ ਲੋਕ ਹਿਤੈਸ਼ੀ ਅਵਾਜ ਨੂੰ ਕੁਚਲਣ ਲਈ ਫਿਰਕੂ ਪ੍ਰਚਾਰ ਤੇ ਝੂਠੇ ਪਰਚਿਆਂ ਰਾਹੀਂ ਜਬਰੀ ਜੇਲਾ ਵਿੱਚ ਸੁੱਟਣ ਜਾ ਰਹੀ ਹੈ। ਜਿਸ ਨੂੰ ਸੰਘਰਸ਼ੀਲ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਕ੍ਰਿਸ਼ਨ ਚੌਹਾਨ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਦਲਜੀਤ ਮਾਨਸਹੀਆ ਨੇ ਸਾਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਕਿਸਾਨ,ਮਜਦੂਰ,ਛੋਟੇ ਦੁਕਾਨਦਾਰ ਵਿਰੋਧੀ ਆਰਡੀਨੈਂਸ ਲਿਆ ਰਹੀ ਹੈ, ਮੰਡੀ ਬੋਰਡ ਦਾ ਭੋਗ ਪਾਇਆ ਜਾ ਰਿਹਾ ਹੈ। ਜਿਸ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਵਿਚ ਵੱਡੇ ਪੱਧਰ ਤੇ ਵਾਧਾ ਹੋਵੇਗਾ।ਜਥੇਬੰਦੀ ਦੇ ਜਿਲਾ ਸਕੱਤਰ ਸੀਤਾਰਾਮ ਗੋਬਿੰਦਪੁਰਾ, ਕਿਸਾਨ ਆਗੂ ਜਗਰਾਜ ਹੀਰਕੇ ਨੇ ਕਿਹਾ ਕਿ ਮਾਈਕਰੋ ਫਾਇਨਾਂਸ ਪ੍ਰਾਈਵੇਟ ਕੰਪਨੀਆਂ ਵੱਲੋਂ ਔਰਤਾਂ ਨੂੰ ਗਰੁੱਪ ਬਣਾ ਰੁਜ਼ਗਾਰ ਲਈ ਦਿੱਤੇ ਕਰਜਿਆ ਨੂੰ ਲਾਕਡਾਉਣ  ਅਤੇ ਆਰਥਿਕ ਮੰਦੀ ਕਾਰਨ ਔਰਤਾਂ ਕਿਸਤਾ ਭਰਨ ਤੋਂ ਅਸਮਰੱਥ ਹਨ ਤੇ ਕੰਪਨੀ ਦੇ ਅਧਿਕਾਰੀਆਂ ਵੱਲੋਂ ਕਿਸਤਾ ਮੋੜਣ ਸਬੰਧੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਆਰ ਬੀ ਆਈ ਦੀਆ ਹਦਾਇਤਾਂ ਨੂੰ ਨਾ ਮੰਨਣ ਵਾਲੇ ਕੰਪਨੀਆਂ ਦੇ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਸਮੇਂ ਔਰਤ ਕਰਜਾ ਮੁਕਤੀ ਅੰਦੋਲਨ ਨੂੰ ਤੇਜ ਕਰਨ ਦੋਵੇ ਜਥੇਬੰਦੀਆਂ ਵੱਲੋਂ ਲੜਨ ਦਾ ਫੈਸਲਾ ਲਿਆ ਗਿਆ। ਇਸ ਸਮੇਂ ਪੰਜਾਬ ਸਰਕਾਰ ਵੱਲੋਂ ਬਿਜਲੀ ਬਿੱਲਾਂ ਦੇ ਵਾਧੇ ਦਾ ਵਿਰੋਧ ਕੀਤਾ ਗਿਆ। ਹੋਮ ਗਾਰਡ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਲੜੇ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਕਰਨ ਮੰਗ ਕੀਤੀ। ਜਥੇਬੰਦੀਆਂ ਵੱਲੋਂ ਜਿਲੇ ਵਿੱਚ ਹੱਕੀ ਮੰਗਾਂ ਦੇ ਅਧਾਰਤ ਜਥਾ ਮਾਰਚ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ਹਰਜਿੰਦਰ ਕੌਰ ਪੰਚ, ਮਾਸਟਰ ਗੁਰਬਚਨ ਮੰਦਰਾ ਅਤੇ ਸੁਖਦੇਵ ਸਿੰਘ ਪੰਧੇਰ ਦੇ ਪ੍ਰਧਾਨਗੀ ਹੇਠ ਮੰਡਲ ਕੀਤੀ ਗਈ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਢਿੱਲੋਂ, ਅਮਰੀਕ ਸਿੰਘ ਮੰਦਰ, ਬੰਤ ਸਿੰਘ ਭੈਣੀ ਬਾਘਾ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਬੱਬੂ ਸਿੰਘ, ਹਰਨੇਕ ਸਿੰਘ ਢਿੱਲੋਂ, ਕੇਵਲ ਸਿੰਘ ਐਮ ਸੀ, ਮਲਕੀਤ ਸਿੰਘ ਮੰਦਰ, ਮਲਕੀਤ ਸਿੰਘ ਬਖਸੀਵਾਲਾ, ਗੁਰਤੇਜ ਸਿੰਘ ਬਾਜੇਵਾਲਾ,ਚਿਮਨ ਲਾਲ ਕਾਕਾ, ਸੁਖਦੇਵ ਸਿੰਘ ਮਾਨਸਾ, ਭੁਪਿੰਦਰ ਸਿੰਘ ਗੁਰਨੇ, ਹਰਦੇਵ ਸਿੰਘ ਬੁਢਲਾਡਾ,ਹਰਬੰਤ ਸਿੰਘ ਮਾਨਸਾ ਆਦਿ ਆਗੂਆ ਨੇ ਸੰਬੋਧਨ ਕੀਤਾ। 

NO COMMENTS