ਮੋਦੀ ਨੇ ਲਾਈ ਬਿਹਾਰ ਦੇ ਅਗਲੇ ਮੁੱਖ ਮੰਤਰੀ ਦੇ ਨਾਂ ‘ਤੇ ਮੋਹਰ, ਹੁਣ ਮੰਤਰੀ ਮੰਡਲ ਦਾ ਰੇੜਕਾ

0
70

ਨਵੀਂ ਦਿੱਲੀ12 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਨਿਤੀਸ਼ ਕੁਮਾਰ (Nitish Kumar) 16 ਨਵੰਬਰ ਨੂੰ ਭਾਈ ਦੂਜ ਦੇ ਦਿਨ ਬਿਹਾਰ ਦੇ ਮੁੱਖ ਮੰਤਰੀ (Chief Minister of Bihar) ਵਜੋਂ ਸਹੁੰ ਚੁੱਕ ਸਕਦੇ ਹਨ। ਹਾਲੇ ਮੰਤਰੀ ਮੰਡਲ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ। ਬਿਹਾਰ ਚੋਣਾਂ ’ਚ ਐਨਡੀਏ ਨੇ 125 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਪਰ ਨਿਤੀਸ਼ ਦੀ ਪਾਰਟੀ ਜਨਤਾ ਦਲ ਯੂਨਾਈਟਿਡ (JDU) 43 ਸੀਟਾਂ ਉੱਤੇ ਹੀ ਜਿੱਤ ਦਾ ਝੰਡਾ ਲਹਿਰਾ ਸਕੀ ਹੈ।

ਚੋਣ ਨਤੀਜਿਆਂ ਤੋਂ ਬਾਅਦ ਬਿਹਾਰ ’ਚ ਨਿਤੀਸ਼ ਕੁਮਾਰ ਦੇ ਇੱਕ ਵਾਰ ਫਿਰ ਮੁੱਖ ਮੰਤਰੀ ਬਣਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲੱਗ ਰਹੀਆਂ ਸੀ; ਭਾਵੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਜਿਹੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਬਿਹਾਰ ’ਚ ਇੱਕ ਵਾਰ ਫਿਰ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਵਿਕਾਸ ਦੇ ਸੰਕਲਪ ਨੂੰ ਸਿੱਧ ਕਰਨਗੇ।

ਬਿਹਾਰ ’ਚ ਸਭ ਤੋਂ ਵੱਧ ਸਮੇਂ ਤੱਕ ਮੁੱਖ ਮੰਤਰੀ ਦੇ ਅਹੁਦੇ ਉੱਤੇ ਰਹਿਣ ਦੀ ਰਾਹ ਉੱਤੇ ਵਧਦਿਆਂ ਨੀਤੀਸ਼ ਕੁਮਾਰ ਅਗਲੇ ਹਫ਼ਤੇ ਸੋਮਵਾਰ 16 ਨਵੰਬਰ ਨੂੰ ਹਲਫ਼ ਲੈ ਸਕਦੇ ਹਨ। ਇਸ ਤੋਂ ਪਹਿਲਾਂ ਨਵੰਬਰ ਦੇ ਅੰਤ ’ਚ ਮੌਜੂਦਾ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਦੇ ਮੱਦੇਨਜ਼ਰ ਉਹ ਰਾਜਪਾਲ ਨੂੰ ਅਸਤੀਫ਼ਾ ਭੇਜ ਸਕਦੇ ਹਨ।
ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਨਿਤੀਸ਼ ਕੁਮਾਰ ਦਾ ਨਾਂ ਪਿਛਲੇ ਦੋ ਦਹਾਕਿਆਂ ’ਚ ਸੱਤ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀ ਖ਼ਾਸ ਸ਼੍ਰੇਣੀ ਵਿੱਚ ਆ ਜਾਵੇਗਾ। ਉਨ੍ਹਾਂ ਸਭ ਤੋਂ ਪਹਿਲਾਂ ਸਾਲ 2000 ’ਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਪਰ ਬਹੁਮਤ ਲਈ ਜ਼ਰੂਰੀ ਵਿਧਾਇਕਾਂ ਦੀ ਹਮਾਇਤ ਨਾ ਮਿਲਣ ਉੱਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ ਸੀ ਪਰ ਤਦ ਉਹ ਸਿਰਫ਼ ਅੱਠ ਦਿਨਾਂ ਤੱਕ ਹੀ ਮੁੱਖ ਮੰਤਰੀ ਰਹਿ ਸਕੇ ਸਨ। ਸਮਤਾ ਪਾਰਟੀ ਦੀ ਸਰਕਾਰ ਬਣੀ ਸੀ।

ਦੂਜੀ ਵਾਰ 24 ਨਵੰਬਰ, 2005 ਨੂੰ ਬਿਹਾਰ ਦੇ ਮੁੱਖ ਮੰਤਰੀ ਬਣੇ ਸਨ। ਤੀਜੀ ਵਾਰ 26 ਨਵੰਬਰ, 2010 ਨੂੰ ਬਿਹਾਰ ਦੇ ਮੁੱਖ ਮੰਤਰੀ ਬਣੇ ਸਨ। ਚੌਥੀ ਵਾਰ 22 ਫ਼ਰਵਰੀ, 2015 ਨੂੰ, ਪੰਜਵੀਂ ਵਾਰ 20 ਨਵੰਬਰ, 2015 ਨੂੰ ਤੇ ਛੇਵੀਂ ਵਾਰ 27 ਜੁਲਾਈ, 2017 ਨੂੰ ਬਿਹਾਰ ਦੇ ਮੁੱਖ ਮੰਤਰੀ ਬਣੇ ਸਨ।

LEAVE A REPLY

Please enter your comment!
Please enter your name here