ਮੋਦੀ ਨੇ ਕੇਜਰੀਵਾਲ ਦੀ ਹਾਜ਼ਰੀ ‘ਚ ਚਲਾਈ ਬਗੈਰ ਡ੍ਰਾਈਵਰ ਵਾਲੀ ਪਹਿਲੀ ਮੈਟਰੋ ਰੇਲ

0
55

ਨਵੀਂ ਦਿੱਲੀ 28 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਅੱਜ ਦੇਸ਼ ਨੂੰ ਬਿਨਾ ਡ੍ਰਾਈਵਰ ਦੇ ਚੱਲਣ ਵਾਲੀ ਪਹਿਲੀ ਮੈਟਰੋ ਰੇਲ ਦਾ ਤੋਹਫ਼ਾ ਮਿਲ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਦਿੱਲੀ ਮੈਟਰੋ ਦੀ ਮਜੈਂਟਾ ਲਾਈਨ ਉੱਤੇ ਦੇਸ਼ ਦੀ ਪਹਿਲੀ ਚਾਲਕ ਰਹਿਤ ਮੈਟਰੋ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਏਅਰਪੋਰਟ ਐਕਸਪ੍ਰੈੱਸ ਲਾਈਨ ਉੱਤੇ ‘ਨੈਸ਼ਨਲ ਕਾਮਨ ਮੋਬਿਲਿਟੀ ਕਾਰਡ’ (NCMC) ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ।

ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹੀ ਤਿੰਨ ਵਰ੍ਹੇ ਪਹਿਲਾਂ ਮਜੈਂਟਾ ਰੇਲ ਲਾਈਨ ਦਾ ਉਦਘਾਟਨ ਕੀਤਾ ਸੀ ਤੇ ਅੱਜ ਉਨ੍ਹਾਂ ਨੂੰ ਪਹਿਲੀ ਆਟੋਮੇਟਡ ਮੈਟਰੋ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ ਹੈ; ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਕਿੰਨੀ ਤੇਜ਼ੀ ਨਾਲ ਸਮਾਰਟ ਸਿਸਟਮ ਵੱਲ ਅੱਗੇ ਵਧ ਰਿਹਾ ਹੈ। PM ਮੋਦੀ ਨੇ ਅੱਗੇ ਕਿਹਾ ਕਿ ਅੱਜ ਮੈਟਰੋ ਰੇਲ ‘ਨੈਸ਼ਨਲ ਕਾਮਨ ਮੋਬਿਲਿਟੀ ਕਾਰਡ’ ਨਾਲ ਵੀ ਜੁੜ ਰਹੀ ਹੈ। ਪਿਛਲੇ ਵਰ੍ਹੇ ਅਹਿਮਦਾਬਾਦ ਤੋਂ ਇਸ ਦੀ ਸ਼ੁਰੂਆਤ ਹੋਈ ਸੀ।

2014 ’ਚ ਸਿਰਫ਼ ਪੰਜ ਸ਼ਹਿਰਾਂ ’ਚ ਸਿਰਫ਼ 248 ਕਿਲੋਮੀਟਰ ਮੈਟਰੋ ਰੇਲਾਂ ਚੱਲਦੀਆਂ ਸਨ, ਅੱਜ 18 ਸ਼ਹਿਰਾਂ ਵਿੱਚ 700 ਕਿਲੋਮੀਟਰ ਤੱਕ ਮੈਟਰੋ ਰੇਲ ਸੇਵਾਵਾਂ ਹਨ। ਸਾਲ 2025 ਤੱਕ ਅਸੀਂ 25 ਤੋਂ ਵੱਧ ਸ਼ਹਿਰਾਂ ਵਿੱਚ ਮੈਟਰੋ ਰੇਲਾਂ ਲੈ ਆਵਾਂਗੇ। ਪ੍ਰਧਾਨ ਮੰਤਰੀ ਨੇ ਪ੍ਰਸਤਾਵਿਤ ਦਿੱਲੀ ਮੇਰਠ RRTS ਦੇ ਮਾਡਲ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾੱਡਲ ਨਾਲ ਦਿੱਲੀ ਤੇ ਮੇਰਠ ਦੀ ਦੂਰੀ ਘਟ ਕੇ ਇੱਕ ਘੰਟਾ ਰਹਿ ਜਾਵੇਗੀ।

LEAVE A REPLY

Please enter your comment!
Please enter your name here