*ਮੋਦੀ ਦੇ ਰਾਜ ‘ਚ ਪੈਟਰੋਲ 30 ਤੇ ਡੀਜ਼ਲ 36 ਰੁਪਏ ਪ੍ਰਤੀ ਲਿਟਰ ਮਹਿੰਗਾ, ਹੈਰਾਨ ਕਰ ਦੇਣਗੇ ਅੰਕੜੇ*

0
74

ਨਵੀਂ ਦਿੱਲੀ  11,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਦੌਰ ਚੱਲ ਰਿਹਾ ਹੈ। ਹਰ ਸਾਲ ਪਹਿਲਾਂ ਨਾਲੋਂ ਪੈਟਰੋਲ ਤੇ ਡੀਜ਼ਲ ਮਹਿੰਗੇ ਹੁੰਦੇ ਜਾ ਰਹੇ ਹਨ ਪਰ ਪਿਛਲੇ ਸੱਤ ਸਾਲਾਂ ਵਿੱਚ ਕੀਮਤਾਂ ਵਿੱਚ ਥੋੜ੍ਹਾ ਵਾਧਾ ਹੋਇਆ ਹੈ। ਇਸ ਦੌਰਾਨ ਪੈਟਰੋਲ ਤੇ ਡੀਜ਼ਲ ਵਿਚ 30 ਤੋਂ 36 ਰੁਪਏ ਪ੍ਰਤੀ ਲਿਟਰ ਦਾ ਵਾਧਾ ਦੇਖਿਆ ਗਿਆ।

ਸਾਲ 2014-15 ਵਿੱਚ ਪੈਟਰੋਲ 66 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 50 ਰੁਪਏ ਪ੍ਰਤੀ ਲਿਟਰ ਸੀ। ਅੱਜ 2021 ਵਿੱਚ ਪੈਟਰੋਲ 95 ਰੁਪਏ ਤੇ ਡੀਜ਼ਲ 86 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਿਆ ਹੈ। ਅੱਜ ਕੁਝ ਜ਼ਿਲ੍ਹਿਆਂ ਵਿੱਚ ਤਾਂ ਪੈਟਰੋਲ 100 ਰੁਪਏ ਤੋਂ ਵੱਧ ਵਿਕ ਰਿਹਾ ਹੈ।

ਪਿਛਲੇ 7 ਸਾਲਾਂ ਵਿਚ ਕੀਮਤ ਕਿੰਨੀ ਵਧੀ?
2014-15- ਪੈਟਰੋਲ 66.09 ਰੁਪਏ ਪ੍ਰਤੀ ਲਿਟਰ, ਡੀਜ਼ਲ 50.32 ਰੁਪਏ ਪ੍ਰਤੀ ਲਿਟਰ

2015-16- ਪੈਟਰੋਲ 61.41 ਰੁਪਏ ਪ੍ਰਤੀ ਲਿਟਰ, ਡੀਜ਼ਲ 46.87 ਰੁਪਏ ਪ੍ਰਤੀ ਲਿਟਰ

2016-17- ਪੈਟਰੋਲ 64.70 ਰੁਪਏ ਪ੍ਰਤੀ ਲਿਟਰ, ਡੀਜ਼ਲ 53.28 ਰੁਪਏ ਪ੍ਰਤੀ ਲਿਟਰ

2017-18- ਪੈਟਰੋਲ 69.19 ਰੁਪਏ ਪ੍ਰਤੀ ਲਿਟਰ, ਡੀਜ਼ਲ 59.08 ਰੁਪਏ ਪ੍ਰਤੀ ਲਿਟਰ

2018-19- ਪੈਟਰੋਲ 78.09 ਰੁਪਏ ਪ੍ਰਤੀ ਲਿਟਰ, ਡੀਜ਼ਲ 69.18 ਰੁਪਏ ਪ੍ਰਤੀ ਲਿਟਰ

2019-20- ਪੈਟਰੋਲ 71.05 ਰੁਪਏ ਪ੍ਰਤੀ ਲਿਟਰ, ਡੀਜ਼ਲ 60.02 ਰੁਪਏ ਪ੍ਰਤੀ ਲਿਟਰ

2020-21- ਪੈਟਰੋਲ 76.32 ਰੁਪਏ ਪ੍ਰਤੀ ਲਿਟਰ, ਡੀਜ਼ਲ 66.12 ਰੁਪਏ ਪ੍ਰਤੀ ਲਿਟਰ

11 ਜੂਨ, 2021- ਪੈਟਰੋਲ 95.85 ਰੁਪਏ ਪ੍ਰਤੀ ਲਿਟਰ, ਡੀਜ਼ਲ 86.75 ਰੁਪਏ ਪ੍ਰਤੀ ਲਿਟਰ

ਅੱਜ ਪੈਟਰੋਲ ਤੇ ਡੀਜ਼ਲ ਦੀ ਤਾਜ਼ਾ ਕੀਮਤ
ਅੱਜ ਪੈਟਰੋਲ ਦੀ ਕੀਮਤ ਵਿਚ 29 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ ਵਿੱਚ 28 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਹੁਣ ਦਿੱਲੀ ਵਿਚ ਇਕ ਲਿਟਰ ਪੈਟਰੋਲ ਦੀ ਕੀਮਤ 95.85 ਰੁਪਏ ਤੇ ਡੀਜ਼ਲ ਦੀ ਇਕ ਲਿਟਰ ਦੀ ਕੀਮਤ 86.75 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਮੁੰਬਈ ‘ਚ ਪੈਟਰੋਲ ਦੀ ਕੀਮਤ ਇਸ ਸਮੇਂ 101.04 ਰੁਪਏ ਅਤੇ ਡੀਜ਼ਲ ਦੀ ਕੀਮਤ 94.15 ਰੁਪਏ ਪ੍ਰਤੀ ਲਿਟਰ ਹੈ।

ਪੈਟਰੋਲ ਹੁਣ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਕ ਇਤਿਹਾਸਕ ਸਿਖਰ ‘ਤੇ ਪਹੁੰਚ ਗਿਆ ਹੈ। ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਲੱਦਾਖ ਸਮੇਤ ਛੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਿਆ ਹੈ। ਤੇਲ ਕੰਪਨੀਆਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਪਿਛਲੇ 15 ਦਿਨਾਂ ਦੀਆਂ ਕੀਮਤਾਂ ਦੀ ਔਸਤ ਦੇ ਅਧਾਰ ਤੇ ਰੋਜ਼ਾਨਾ ਘਰੇਲੂ ਬਜ਼ਾਰ ਵਿਚ ਕੀਮਤ ਤੈਅ ਕਰਦੀਆਂ ਹਨ।

LEAVE A REPLY

Please enter your comment!
Please enter your name here