
ਚੰਡੀਗੜ੍ਹ: ਕੋਰੋਨਾਵਾਇਰਸ ਕਰਕੇ ਹਰ ਪਾਸੇ ਕਾਫੀ ਤਬਾਹੀ ਮੱਚੀ ਹੋਈ ਹੈ। ਇਸ ਕਰਕੇ ਸੂਬਾ ਸਰਕਾਰ ਨੇ 23 ਮਾਰਚ ਤੋਂ ਸੂਬੇ ‘ਚ ਕਰਫਿਊ ਲਾਇਆ ਹੋਇਆ ਹੈ। ਇਸ ‘ਚ 10 ਅਪਰੈਲ ਨੂੰ ਹੋਈ ਮੀਟਿੰਗ ‘ਚ ਇੱਕ ਮਈ ਤਕ ਦਾ ਵਾਧਾ ਕੀਤਾ ਗਿਆ ਸੀ।

ਪਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚ ਲਾਗੂ ਲੌਕਡਾਊਨ ਨੂੰ ਤਿੰਨ ਮਈ ਤਕ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰ ਹੈ ਕਿ ਸੂਬਾ ਸਰਕਾਰ ਨੇ ਵੀ ਇਸ ਲੌਕਡਾਊਨ ਨੂੰ ਤਿੰਨ ਮਈ ਤਕ ਵਧਾ ਦਿੱਤਾ ਹੈ।
