*ਮੋਟਰ ਸਾਈਕਲਾਂ ਦੀ ਸਿੱਧੀ ਟੱਕਰ ਕਾਰਨ ਅਧਿਆਪਕ ਸੰਦੀਪ ਦੀ ਮੌਤ*

0
708

ਬਰੇਟਾ/ ਬੁਢਲਾਡਾ 12 ਜੁਲਾਈ (ਸਾਰਾ ਯਹਾਂ/ ਅਮਨ ਮੇਹਤਾ) ਦੋ ਮੋਟਰ ਸਾਈਕਲਾਂ ਦੀ ਆਪਸੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਅੰਦਰ ਅੱਜ ਉਸ ਸਮੇਂ ਸ਼ੌਕ ਦੀ ਲਹਿਰ ਫੈਲ ਗਈ ਜਦੋਂ ਸ਼ਹਿਰ ਦੇ ਰਾਧਾ ਸੁਆਮੀ ਸਤਸੰਗ ਬਿਆਸ ਨਾਲ ਜੁੜੇ ਅਧਿਆਪਕ ਸੰਦੀਪ ਕੁਮਾਰ ਸਵੇਰੇ ਸਕੂਲ ਧਰਮਪੁਰਾ ਵਿਖੇ ਆਪਣੇ ਮੋਟਰ ਸਾਈਕਲ ਤੇ ਡਿਊਟੀ ਤੇ ਜਾ ਰਹੇ ਸਨ ਕਿ ਸਾਹਮਣੋ ਆ ਰਹੇ ਮੋਟਰ ਸਾਈਕਲ ਨਾਲ ਸਿੱਧੀ ਟੱਕਰ ਹੋ ਗਈ। ਮੌਕੇ ਤੇ ਰਾਹਗੀਰਾਂ ਅਨੁਸਾਰ ਮਾਸ਼ਟਰ ਸੰਦੀਪ ਕੁਮਾਰ ਅੱਗੇ ਜਾ ਰਹੀ ਹਰੇ ਨਾਲ ਭਰੀ ਟਰਾਲੀ ਨੂੰ ਓਵਰ ਟੇਕ ਕਰਨ ਲੱਗੇ ਤਾਂ ਅਚਾਨਕ ਸਾਹਮਣੇ ਆ ਰਹੇ ਮੋਟਰ ਸਾਈਕਲ ਨਾਲ ਟੱਕਰ ਹੋ ਗਈ। ਦੋਵੇਂ ਮੋਟਰ ਸਾਈਕਲ ਚਾਲਕ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿੱਥੇ ਗੰਭੀਰ ਹਾਲਤ ਵਿੱਚ ਜਖਮੀ ਸੰਦੀਪ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਅਤੇ ਦੂਸਰੇ ਮੋਟਰ ਸਾਈਕਲ ਸਵਾਰ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਹੈ। ਪੁਲਿਸ ਨੇ ਪੋਸ਼ਟ ਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।

LEAVE A REPLY

Please enter your comment!
Please enter your name here