*ਮੋਟਰ ਸਾਇਕਲ, ਕਾਰ ਦੇ ਭਿਆਨਕ ਹਾਦਸੇ ‘ਚ ਨੋਜਵਾਨ ਦੀ ਮੌਤ ਕਾਰਵਾਈ ਨੂੰ ਲੈ ਕੇ ਥਾਣੇ ਮੁਹਰੇ ਲੱਗਿਆ ਧਰਨਾ*

0
66

ਬਰੇਟਾ 3 ਮਈ (ਸਾਰਾ ਯਹਾਂ/ ਰੀਤਵਾਲ) “: ਸੂਬੇ ‘ਚ ਵੱਖ ਵੱਖ ਪਾਰਟੀਆਂ ਦੇ ਰਾਜ ਤੋਂ ਅੱਕੇ ਲੋਕਾਂ ਨੇ
ਇਸ ਵਾਰ ਇਹ ਸੋਚ ਕੇ ਬਦਲਾਅ ਲਿਆਂਦਾ ਸੀ ਕਿ ਆਪ ਦੀ ਸਰਕਾਰ ਦੇ ਆਉਣ ਨਾਲ ਖਾਕੀ
ਤੋਂ ਲੋਕਾਂ ਨੂੰ ਸਹੀ ਇੰਨਸਾਫ ਮਿਲਿਆ ਕਰੇਗਾ ਪਰ ਹੁਣ ਆਪ ਦੀ ਸਰਕਾਰ ਦੇ ਰਾਜ ‘ਚ
ਵੀ ਲੋਕਾਂ ਨੂੰ ਇੰਨਸਾਫ ਲੈਣ ਦੇ ਲਈ ਧਰਨੇ ਲਗਾਉਣੇ ਪੈ ਰਹੇ ਹਨ । ਅਜਿਹਾ ਹੀ
ਮਾਮਲਾ ਬਰੇਟਾ ਪੁਲਿਸ ਦਾ ਹੈ । ਜਿਸ ਤੋਂ ਨਾ ਖੁਸ਼ ਲੋਕਾਂ ਨੂੰ ਅੱਜ ਖਾਕੀ ਦੇ ਖਿਲਾਫ
ਬਰੇਟਾ ਥਾਣੇ ਅੱਕੇ ਧਰਨਾ ਲਗਾਕੇ ਇੰਨਸਾਫ ਲੈਣਾ ਪਿਆ । ਇਕੱਤਰ ਕੀਤੀ ਜਾਣਕਾਰੀ
ਅਨੁਸਾਰ ਬੀਤੀ ਸੋਮਵਾਰ ਦੀ ਰਾਤ ਪਿੰਡ ਬਖਸੀਵਾਲਾ ਨਜ਼ਦੀਕ ਇੱਕ ਮੋਟਰ ਸਾਇਕਲ ਤੇ ਕਾਰ
ਵਿਚਕਾਰ ਵਾਪਰੇਂ ਭਿਆਨਕ ਹਾਦਸੇਂ ‘ਚ ਮੋਟਰ ਸਾਇਕਲ ਸਵਾਰ ਅਮਨਦੀਪ ਸਿੰਘ ਪਿੰਡ
ਜੁਗਲਾਣ (34) ਦੀਂ ਮੌਤ ਹੋ ਗਈ ਅਤੇ ਮ੍ਰਿਤਕ ਮੋਟਰ ਸਾਇਕਲ ਚਾਲਕ ਅਮਨਦੀਪ ਸਿੰਘ
ਦੇ ਵਾਰਿਸਾ ਵੱਲੋਂ ਪਹਿਲਾਂ ਰਾਤ ਨੂੰ ਪਿੰਡ ਬਖਸੀਵਾਲਾ ਵਿਖੇ ਪਿੰਡ ਜੁਗਲਾਣ ਦੇ ਲੋਕਾ
ਵੱਲੋਂ ਧਰਨਾ ਲਗਾਇਆ ਗਿਆ ਤੇ ਅੱਜ ਸਵੇਰੇ ਥਾਣੇ ਦੇ ਬਾਹਰ ਸਖਤ ਕਾਰਵਾਈ ਦੀ
ਮੰਗ ਨੂੰ ਲੈ ਕੇ ਵਿਸਾਲ ਵੱਡਾ ਧਰਨਾ ਲਗਾਇਆ ਗਿਆ । ਜਿਸ ਵਿੱਚ ਔਰਤਾਂ ਵੀ ਵੱਡੀ
ਗਿਣਤੀ ‘ਚ ਸਾਮਿਲ ਸਨ । ਧਰਨਾਕਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਖਿਲ਼ਾਫ ਨਾਅਰੇਬਾਜ਼ੀ
ਦੌਰਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ । ਕੁਝ ਸਮੇਂ ਬਾਅਦ ਸਥਿਤੀ ਦਾ
ਜਾਇਜਾ ਲੈਣ ਲਈ ਉਪ ਕਪਤਾਨ ਬੁਢਲਾਡਾ ਸੁਖਅਮ੍ਰਿਤ ਸਿੰਘ ਧਰਨੇ ਵਾਲੇ ਸਥਾਨ ਤੇ
ਪੁੱਜੇ । ਦੁਪਹਿਰ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦੋਸæੀ ਪਾਏ ਜਾਣ ਵਾਲੇ
ਸਭਨਾਂ ਵਿਰੁੱਧ ਸਖਤ ਕਾਰਵਾਈ ਦਾ ਭਰੋਂਸਾ ਦਿਵਾਏ ਜਾਣ ਤੋਂ ਬਾਅਦ ਇਹ ਧਰਨਾ
ਚੁੱਕਿਆ ਗਿਆ । ਇਸ ਸਬੰਧੀ ਥਾਣਾ ਮੁਖੀ ਪ੍ਰਵੀਨ ਕੁਮਾਰ ਸ੍ਰਰਮਾਂ ਨੇ ਦੱਸਿਆ ਕਿ
ਇਸ ਮਾਮਲੇ ਵਿੱਚ ਕਾਰ ਚਾਲਕ ਹਰਬੰਸ ਸਿੰਘ ਬੁਢਲਾਡਾ ਵਿਰੁੱਧ ਅਧੀਨ ਧਾਰਾ 279,
304 ਏ, 427 ਆਈ.ਪੀ.ਸੀ. ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਸਬੰਧਿਤ ਕਾਰ ਨੂੰ
ਕਬਜੇ ਵਿੱਚ ਕਰ ਲਿਆ ਹੈ ਅਤੇ ਅਰੋਪੀ ਦੀ ਭਾਲ ਜਾਰੀ ਹੈ । ਇਸ ਮੌਕੇ ਤਾਰਾ ਚੰਦ,
ਸਾਬਕਾ ਸਰਪੰਚ ਕੁਲਵੀਰ ਸਿੰਘ, ਪਿਆਰਾ ਸਿੰਘ, ਸੱਤਪਾਲ ਸਿੰਘ ਜੁਗਲਾਣ, ਜੱਗਾ ਸਿੰਘ
ਜੁਗਲਾਣ ਤੇ ਮ੍ਰਿਤਕ ਦੇ ਜੀਦ ( ਹਰਿਆਣਾ ) ਤੋਂ ਪੁੱਜੇ ਸਬੰਧੀ ਰਾਜਿੰਦਰ ਸਿੰਘ ਵਾਸੀ
ਜੀਦ ( ਹਰਿਆਣਾ ) ਤੋਂ ਇਲਾਵਾ ਜੁਗਲਾਣ ਦੇ ਲੋਕ ਤੇ ਔਰਤਾਂ ਵੀ ਸਾਮਿਲ ਸਨ ।

ਕੈਪਸæਨ :- ਥਾਣੇ ਦੇ ਬਾਹਰ ਬੈਠੇ ਧਰਨਾਕਾਰੀ ਅਤੇ ਮ੍ਰਿਤਕ ਦੀ ਪੁਰਾਣੀ ਤਸਵੀਰ

LEAVE A REPLY

Please enter your comment!
Please enter your name here