*ਮੋਗਾ ”ਚ ਅਜੀਬੋ-ਗਰੀਬ ਘਟਨਾ, ਸੁੱਤੇ ਪਏ ਪਰਿਵਾਰ ”ਤੇ ਆਪਣੇ ਆਪ ਸਟਾਰਟ ਹੋ ਕੇ ਚੜ੍ਹ ਗਿਆ ਟਰੈਕਟਰ*

0
93

ਮੋਗਾ 07 ਜੂਨ(ਸਾਰਾ ਯਹਾਂ/ਬਿਊਰੋ ਨਿਊਜ਼)ਮੋਗਾ ਦੇ ਪਿੰਡ ਲੁਹਾਰਾ ਵਿਖੇ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਵਾਰੀ ਹੈ। ਜਿਥੇ ਇਕ ਗਰੀਬ ਮਜਦੂਰ ਪਰਿਵਾਰ ਵਿਹੜੇ ਵਿਚ ਸੁੱਤਾ ਪਿਆ ਅਤੇ ਇਸ ਦੌਰਾਨ ਉਥੇ ਖੜਾ ਟਰੈਕਟਰ ਆਪਣੇ ਆਪ ਸਟਾਰਟ ਹੋ ਗਿਆ ਅਤੇ ਸੁੱਤੇ ਪਏ ਪਰਿਵਾਰ ‘ਤੇ ਚੜ੍ਹ ਗਿਆ। ਇਸ ਘਟਨਾ ਦੌਰਾਨ ਮਨਜੀਤ ਕੌਰ ਨਾਮਕ ਔਰਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਉਕਤ ਪਰਿਵਾਰ ਇੱਟਾਂ ਵਾਲੇ ਭੱਠੇ ‘ਤੇ ਕੰਮ ਕਰਦਾ ਸੀ ਅਤੇ ਬੀਤੀ ਰਾਤ ਜਦੋਂ ਭੱਠੇ ਤੋਂ ਮਜਦੂਰੀ ਕਰਕੇ ਪਰਿਵਾਰ ਘਰ ਆਇਆ ਅਤੇ ਵਿਹੜੇ ਵਿਚ ਸੌਂ ਗਿਆ। ਇਸ ਦੌਰਾਨ ਵਿਹੜੇ ਵਿਚ ਖੜ੍ਹਾ ਟਰੈਕਟਰ ਰਾਤ ਕਰੀਬ ਇਕ ਵਜੇ ਆਪਣੇ ਆਪ ਸਟਾਰਟ ਹੋ ਗਿਆ ਅਤੇ ਸੁੱਤੇ ਹੋਏ ਪਰਿਵਾਰ ‘ਤੇ ਚੜ੍ਹ ਗਿਆ। ਇਸ ਘਟਨਾ ਵਿਚ ਮਨਜੀਤ ਕੌਰ ਦੀ ਮੌਤ ਹੋ ਗਈ ਅਤੇ ਲੜਕੀ ਨੂੰ ਮਾਮੂਲੀ ਸੱਟਾਂ ਲੱਗੀਆਂ।

ਜਾਣਕਾਰੀ ਦਿੰਦਿਆਂ ਮ੍ਰਿਤਕਾ ਮਨਜੀਤ ਕੌਰ ਦੇ ਪਤੀ ਗੁਲਾਬ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਇੱਟਾਂ ਵਾਲੇ ਭੱਠੇ ‘ਤੇ ਕੰਮ ਕਰਦਾ ਹੈ ਅਤੇ ਰਾਤ ਨੂੰ ਟਰੈਕਰ ਘਰ ਵਿਚ ਖੜ੍ਹਾ ਸੀ ਅਤੇ ਘਰ ਦੇ ਸਾਰੇ ਮੈਂਬਰ ਟਰੈਕਟਰ ਅੱਗੇ ਮੰਜੇ ਵਿਛਾ ਕੇ ਸੁੱਤੇ ਹੋਏ ਸੀ। ਰਾਤ ਨੂੰ ਕਰੀਬ 1 ਵਜੇ ਟਰੈਕਟਰ ਆਪਣੇ ਆਪ ਸਟਾਰਟ ਹੋ ਗਿਆ ਅਤੇ ਮੰਜਿਆਂ ਉਪਰੋਂ ਹੁੰਦਾ ਹੋਇਆ ਕੰਧ ਵਿਚ ਜਾ ਵੱਜਾ, ਜਿਸ ਵਿਚ ਉਸ ਪਤਨੀ ਅਤੇ ਲੜਕੀ ਨੂੰ ਸੱਟਾਂ ਲਗੀਆਂ। ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਪਿੰਡ ਅਤੇ ਨਾਲ ਦੇ ਘਰਾਂ ਵਾਲੇ ਲੋਕ ਆਏ ਅਤੇ ਮੇਰੀ ਘਰ ਵਾਲੀ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here