ਮੈਰਿਜ ਪੈਲੇਸਾ ਸਣੇ ਵਿਆਹ ਨਾਲ ਜੁੜੇ ਇਨਾਂ ਕਾਰੋਬਾਰਾਂ ਨੂੰ ਕੋਰੋਨਾ ਨੇ ਝੰਬਿਆਂ

0
76

ਗੁਰਦਾਸਪੁਰ 16 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕੋਰੋਨਾ ਦੀ ਮਾਰ ਝੱਲ ਰਹੇ ਮੈਰਿਜ ਪੈਲਸ, ਟੈਂਟ ਹਾਊਸ, ਡੀਜੇ, ਲਾਇਟਿੰਗ ਅਤੇ ਫੋਟੋਗਰਾਫਰ ਯੂਨੀਅਨਾਂ ਨੇ ਅੱਜ ਗੁਰਦਾਸਪੁਰ ਵਿੱਚ ਇਕੱਠੇ ਹੋਕੇ ਰੋਸ ਮਾਰਚ ਕੱਢਿਆ। ਉਨ੍ਹਾਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਸੌਂਪਿਆ। ਜਿਸ ‘ਚ ਕਿਹਾ ਗਿਆ ਕਿ ਉਨ੍ਹਾਂ ਲੌਕਡਾਉਨ ‘ਚ ਸਾਰੇ ਵਰਗਾਂ ਨੂੰ ਕੰਮ ਕਰਨ ਲਈ ਰਿਆਇਤ ਦਿੱਤੀ ਗਈ ਹੈ ਅਜਿਹੇ ‘ਚ ਮੈਰਿਜ ਪੈਲੇਸ ਨੂੰ ਦਿੱਤੀ ਰਿਆਇਤ ‘ਚ ਵਾਧਾ ਕੀਤਾ ਜਾਵੇ।

ਉਨ੍ਹਾਂ ਕਿਹਾ ਫਿਲਹਾਲ ਦਿੱਤੀ ਗਈ ਰਿਆਇਤ ਨਾਲ ਉਨ੍ਹਾਂ ਨੂੰ ਕਾਫ਼ੀ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਇਹ ਨੁਕਸਾਨ ਟੈਂਟ ਹਾਊਸ, ਡੀਜੇ, ਲਾਇਟਿੰਗ, ਅਤੇ ਫੋਟੋਗ੍ਰਾਫਰਾਂ ਨੂੰ ਵੀ ਚੁੱਕਣਾ ਪੈ ਰਿਹਾ ਹੈ। ਕਿਉਂਕਿ ਵਿਆਹ ਸਮਗਮਾਂ ਦੇ ਕੰਮ ਨਾਲ ਕਈ ਲੋਕਾਂ ਦਾ ਕੰਮ ਜੁੜਿਆ ਹੋਇਆ ਹੈ।

ਉਨ੍ਹਾਂ ਕਿਹਾ ਇਸ ਕੰਮ ਨਾਲ ਕਈ ਲੋਕਾਂ ਦੇ ਘਰ ਚੱਲਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਮੈਰਿਜ ਪੈਲੇਸ ਨੂੰ ਇਕੱਠਾ ਕਰਨ ਵਿੱਚ ਛੋਟ ਦਿੱਤੀ ਜਾਵੇ। ਜਿਸ ਪੈਲੇਸ ਵਿੱਚ ਇਕ ਹਜ਼ਾਰ ਤਕ ਲੋਕਾਂ ਦਾ ਇਕੱਠ ਹੋ ਸਕਦਾ ਹੈ ਉਥੇ ਸਰਕਾਰ 100 ਵੱਲੋਂ 150 ਤੱਕ ਦੇ ਲੋਕਾਂ ਦੇ ਇਕੱਠ ਦੀ ਇਜਾਜ਼ਤ ਦੇਵੇ।

ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪੰਜਾਬ ਸਰਕਾਰ ਦੇ ਦੱਸੇ ਗਏ ਨਿਯਮਾਂ ਮੁਤਾਬਕ ਹੀ ਆਪਣਾ ਕੰਮ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਰਿਆਇਤ ਵਿੱਚ ਵਾਧਾ ਨਹੀ ਕੀਤਾ ਤਾਂ ਉਹ ਆਪਣੇ ਕਾਰੋਬਾਰਾਂ ਦੇ ਤਾਲੇ ਮਾਰ ਚਾਬੀਆਂ ਸਰਕਾਰ ਨੂੰ ਸੌਂਪ ਦੇਣਗੇ |

LEAVE A REPLY

Please enter your comment!
Please enter your name here