
1ਜੂਨ ਮਾਨਸਾ ( (ਸਾਰਾ ਯਹਾ / ਜੋਨੀ ਜਿੰਦਲ)ਪਿਛਲੇ ਦਿਨੀਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲਾਕਡਾਉਣ ਦੀ ਆੜ ਵਿੱਚ ਮਧ ਵਰਗੀ ਅਤੇ ਮਜਦੂਰ ਪਰਿਵਾਰਾਂ ਤੇ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਅਤੇ ਪੰਜਾਬ ਕੈਬਨਿਟ ਮੈਡੀਕਲ ਫੀਸਾਂ ਵਿੱਚ 77 ਪ੍ਰਤੀਸ਼ਤ ਵਾਧਾ ਕਰਕੇ ਸੂਬੇ ਦੇ ਲੋਕਾਂ ਉਪਰ ਭਾਰੀ ਬੋਝ ਪਾਇਆ ਗਿਆ ਹੈ। ਇਸ ਲੋਕ ਵਿਰੋਧੀ ਫੈਸਲੇ ਦੀ ਨਿਖੇਧੀ ਕਰਦਿਆਂ ਸੀ,ਪੀ,ਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਜ਼ਿਲਾ ਸਕੱਤਰ ਕਾਮਰੇਡ ਕ੍ਰਿਸਨ ਚੌਹਾਨ ਕਿਹਾ ਕਿ ਬੁਨਾਅਾਦੀ ਸਹੂਲਤਾਂ ਦੇਣ ਦੀ ਬਜਾਏ, ਇਹਨਾਂ ਦਾ ਵਪਾਰੀ ਕਰਨ ਵਿੱਚ ਮਸਰੂਫ ਹਨ। ਉਹਨਾਂ ਸਿੱਖਿਆ, ਸਿਹਤ ਨੂੰ ਮੁਫਤ ਅਤੇ ਲਾਜਮੀ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਇਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸੀ, ਪੀ, ਆਈ ਸਹਿਰੀ ਸਕੱਤਰ ਰਤਨ ਭੋਲਾ ਅਤੇ ਟਰੇਡ ਯੂਨੀਅਨ ਆਗੂ ਮਿੱਠੂ ਸਿੰਘ ਮੰਦਰ ਨੇ ਮੰਗ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਤੇ ਆਰਥਿਕ ਬੋਝ ਨਾ ਪਾਵੇ ਇਸ ਸਮੇਂ ਸਹੁਲਤਾਂ ਦੇਣੀਆ ਯਕੀਨੀ ਬਣਾਏ।
