ਮਾਨਸਾ,16 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਮੋਗਾ ਵਿਖੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਦੀ ਜਾਣਕਾਰੀ ਸੂਬਾ ਪ੍ਰਧਾਨ ਵੱਲੋਂ ਦਿੱਤੀ ਗਈ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜਿਲਾ ਆਗੂਆਂ ਤੇ ਸੂਬਾ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਸੁਰੂਆਤ ਸਮੇਂ ਪਿਛਲੇ ਸਮੇਂ ਵਿੱਚ ਵਿਛੜੇ ਸਾਥੀਆਂ ਨੂੰ ਮੋਨ ਧਾਰਨ ਕਰਕੇ ਸਰਧਾਂਜਲੀ ਭੇਂਟ ਕੀਤੀ ਮੀਟਿੰਗ ਵਿੱਚ ਪੰਜਾਬ ਦੀਆਂ ਜਿਲਾ ਪੱਧਰੀ ਸਰਗਰਮੀਆਂ ਅਤੇ ਆ ਰਹੀਆਂ ਸਮੱਸਿਆ ਤੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਿਲਾ ਪੱਧਰੀ ਜਥੇਬੰਦਕ ਸਮੱਸਿਆਵਾਂ ਨੂੰ ਦਲੀਲ ਪੂਰਵਕ ਸੁਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਸਵਾਲਾਂ ਦੇ ਜਵਾਬ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸਕੱਤਰ ਗੁਰਮੇਲ ਸਿੰਘ ਮਾਛੀਕੇ, ਵਿੱਤ ਸਕੱਤਰ ਐਚ ਐਸ ਰਾਣੂ, ਸੂਬਾ ਸਰਪ੍ਰਸਤ ਸੁਰਜੀਤ ਸਿੰਘ , ਚੇਅਰਮੈਨ ਦਿਲਦਾਰ ਚਾਹਲ , ਐਡਵਾਈਜ਼ਰ ਜਸਵਿੰਦਰ ਸਿੰਘ ਆਦਿ ਆਗੂਆਂ ਨੇ ਜਥੇਬੰਦਕ ਭਾਈਚਾਰਕ ਸਾਂਝ ਬਾਰੇ ਬੋਲਦਿਆਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਦੇਸ ਵਿੱਚ ਨਿੱਜੀਕਰਨ, ਉਦਾਰੀਕਰਨ ਅਤੇ ਨਿਗਮੀਕਰਨ ਦੀਆਂ ਨੀਤੀਆਂ ਲਾਗੂ ਕਰਨ ਕਰਕੇ ਹਰ ਵਰਗ ਬੇਹੱਦ ਦੁੱਖੀ ਹੈ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਇੱਕ ਵੱਡੀ ਲੜਾਈ ਦੀ ਜਰੂਰਤ ਹੈ ਸਿਹਤ ਵਿਭਾਗ ਦਾ ਨਿੱਜੀਕਰਨ ਸਾਡੀ ਕਾਨੂੰਨੀ ਮਾਨਤਾ ਦੇ ਰਾਹ ਵੱਡੀ ਰੁਕਾਵਟ ਹੈ ਇਸ ਲਈ ਸਾਨੂੰ ਲੋਕ ਲਹਿਰਾਂ ਦੇ ਅੰਗ ਬਨਣਾ ਸਮੇਂ ਦੀ ਅਹਿਮ ਜਰੂਰਤ ਹੈ। ਸ਼ਾਮਲ ਆਗੂਆਂ ਨੇ ਸੂਬਾ ਪੱਧਰੀ ਸਰਗਰਮੀਆਂ ਬਾਰੇ ਬੋਲਦਿਆਂ ਕਿਹਾ ਕਿ ਸਾਡੀ ਜਥੇਬੰਦੀ ਵੱਲੋਂ ਪੰਜਾਬ ਪੱਧਰ ਤੇ ਚੱਲ ਰਹੇ ਸੰਘਰਸ਼ਾਂ ਵਿੱਚ ਆਪਣੇ ਹਿੱਸੇ ਦੇ ਰੋਲ ਜੁੰਮੇਵਾਰ ਢੰਗ ਨਾਲ ਨਿਭਾਏ ਹਨ। ਜਿਸਦੀ ਤਾਜ਼ਾ ਮਸਾਲ ਖੇਤੀ ਵਿਰੋਧੀ ਕਾਲੇ ਕਾਨੂੰਨਾ ਖਿਲਾਫ਼ ਚੱਲੇ ਸੰਘਰਸ਼ ਵਿੱਚ ਪਾਏ ਯੋਗਦਾਨ ਤੋਂ ਮਿਲਦੀ ਹੈ ਕੁਦਰਤੀ ਆਫਤਾਂ ਸਮੇਂ ਪਾਏ ਯੋਗਦਾਨ ਤੋਂ ਮਿਲਦੀ ਹੈ। ਵੱਖ ਵੱਖ ਵਿਧਾਨਸਭਾ ਦੇ ਸੈਸ਼ਨਾਂ ਵਿੱਚ ਚਾਰ ਵਿਧਾਇਕਾਂ ਵੱਲੋਂ ਸਰਕਾਰੀ ਧਿਰ ਦੇ ਨੁਮਾਇੰਦੇ ਹੋਣ ਦਾ ਬਾਵਜੂਦ ਸਾਨੂੰ ਮਾਨਤਾ ਦੇਣ ਲਈ ਪੰਜਾਬ ਸਰਕਾਰ ਨੂੰ ਸਿਫਾਰਸ਼ ਕਰਨੀ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਸਮੇਂ ਸੂਬਾ ਡੈਲੀਗੇਟ ਬਾਰੇ ਵਿਉਂਤਬੰਦੀ ਕਰਦਿਆਂ ਸਰਬਸੰਮਤੀ ਨਾਲ 21 ਅਗਸਤ ਦਿਨ ਬੁੱਧਵਾਰ ਨੂੰ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਮੋਗਾ ਵਿਖੇ ਸੂਬਾ ਇਜ਼ਲਾਸ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਜਥੇਬੰਦੀ ਦੇ ਘੇਰੇ ਤੋਂ ਬਾਹਰ ਡਾਕਟਰ ਸਾਥੀਆਂ ਨੂੰ ਪ੍ਰੇਰਿਤ ਕਰਕੇ ਜਥੇਬੰਦੀ ਵਿੱਚ ਸ਼ਾਮਿਲ ਕਰਕੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਚੋਣ ਵਾਅਦੇ ਅਨੁਸਾਰ ਪੱਛਮੀ ਬੰਗਾਲ ਸਮੇਤ ਵੱਖ ਵੱਖ ਰਾਜਾਂ ਦੀ ਤਰਜ਼ ਤੇ ਪਾਰਟ ਟਾਈਮ ਟਰੇਨਿੰਗ ਦੇ ਕੇ ਸਿਹਤ ਸੇਵਾਵਾਂ ਦੇਣ ਦੀ ਕਾਨੂੰਨੀ ਮਾਨਤਾ ਦਿੱਤੀ ਜਾਵੇ। ਮੀਟਿੰਗ ਵਿੱਚ ਹਾਜ਼ਰ ਸਾਥੀਆਂ ਨੂੰ 21 ਜੁਲਾਈ ਨੂੰ ਲੋਕ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਕਨਵੈਨਸ਼ਨ ਵਿੱਚ ਵੱਧ ਤੋਂ ਵੱਧ ਸਾਮਲ ਹੋਣ ਦਾ ਸੱਦਾ ਵੀ ਦਿੱਤਾ। ਇਸ ਸਮੇਂ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਬਟਾਲਾ ਅਤੇ ਸੀ ਆਰ ਸੰਕਰ ਫਾਜ਼ਿਲਕਾ , ਸਹਾਇਕ ਸਕੱਤਰ ਨਛੱਤਰ ਸਿੰਘ ਤਰਨਤਾਰਨ , ਸੂਬਾ ਆਗੂ ਰਾਕੇਸ਼ ਕੁਮਾਰ ਮਹਿਤਾ ਅਤੇ ਬਿਸ਼ਨ ਦਾਸ ਫਿਰੋਜਪੁਰ , ਚਮਕੌਰ ਸਿੰਘ ਲੁਧਿਆਣਾ , ਪਲਜਿੰਦਰ ਸਿੰਘ ਮੁਹਾਲੀ, ਸੱਤਪਾਲ ਰਿਸ਼ੀ ਜ਼ਿਲ੍ਹਾ ਪ੍ਰਧਾਨ ਮਾਨਸਾ, ਅਸੋਕ ਸਿੰਘ ਅਤੇ ਜਤਿੰਦਰ ਸ਼ਰਮਾ ਪਟਿਆਲਾ , ਚਮਕੌਰ ਸਿੰਘ ਜ਼ਿਲ੍ਹਾ ਆਗੂ ਲੁਧਿਆਣਾ , ਦਰਸ਼ਨ ਕੁਮਾਰ ਅਤੇ ਨਿਰਮਲ ਸਹੌਰ ਬਰਨਾਲਾ , ਹਰਬੰਸ ਲਾਲ ਬੰਗਾ ਅਤੇ ਗੁਰਦਾਵਰ ਰਾਮ ਹੁਸ਼ਿਆਰਪੁਰ , ਜਸਵੀਰ ਸਿੰਘ ਸਹਿਗਲ ਜ਼ਿਲ੍ਹਾ ਪ੍ਰਧਾਨ ਮੋਗਾ, ਜਗਤਾਰ ਸਿੰਘ ਫੂਲ ਜ਼ਿਲ੍ਹਾ ਪ੍ਰਧਾਨ ਬਠਿੰਡਾ , ਸੰਤੋਖ ਰਾਜ ਅਤੇ ਸਤਨਾਮ ਸਿੰਘ ਕੰਡੀਲਾ ਗੁਰਦਾਸਪੁਰ, ਅਰਵਿੰਦਰ ਸਿੰਘ ਕੁਹਾਲੀ ਜ਼ਿਲ੍ਹਾ ਪ੍ਰਧਾਨ ਅਮ੍ਰਿਤਸਰ, ਅਵਤਾਰ ਸਿੰਘ ਚੀਮਾ ਸੰਗਰੂਰ, ਮਨਜੀਤ ਸਿੰਘ ਫਤਿਹਗੜ੍ਹ ਸਾਹਿਬ ਆਦਿ ਆਗੂ ਹਾਜਰ ਸਨ। ਅਖੀਰ ਵਿੱਚ ਸੂਬਾ ਆਗੂਆਂ ਵੱਲੋਂ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜਸਵੀਰ ਸਿੰਘ ਸਹਿਗਲ ਅਤੇ ਸ਼ਹਿਰੀ ਪ੍ਰਧਾਨ ਦਰਸ਼ਨ ਲਾਲ ਵੱਲੋਂ ਮੀਟਿੰਗ ਲਈ ਕੀਤੇ ਚੰਗੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਗਿਆ।