25 ਜਨਵਰੀ 2025 (ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ 295, ਹੈਡ ਆਫਿਸ ਬਠਿੰਡਾ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਸੂਬਾ ਸਕੱਤਰ ਡਾ ਗੁਰਮੇਲ ਸਿੰਘ ਮਾਛੀਕੇ ਅਤੇ ਸੂਬਾ ਸਰਪ੍ਰਸਤ ਡਾ ਸੁਰਜੀਤ ਸਿੰਘ, ਸੂਬਾ ਮੀਤ ਪ੍ਰਧਾਨ ਡਾ ਗੁਲਜੀਤ ਸਿੰਘ ਅਤੇ ਸੂਬਾ ਪ੍ਰੈਸ ਸਕੱਤਰ ਡਾ ਚਮਕੌਰ ਸਿੰਘ ਦੀ ਅਗਵਾਈ ਹੇਠ ਅਹਿਮਦਗੜ੍ਹ ਇਲਾਕੇ ਦੇ ਪਿੰਡ ਮਹੇਰਨਾ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਭਰ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਇੱਕ ਵੱਡਾ ਇਕੱਠ ਹੋਇਆ। ਜਿਸ ਵਿੱਚ ਬਲਾਕ ਦੀ 11 ਮੈਂਬਰੀ ਆਗੂ ਕਮੇਟੀ ਦੀ ਚੋਣ ਕਰਕੇ ਅਹਿਮਦਗੜ੍ਹ ਬਲਾਕ ਦਾ ਨਵੇਂ ਸਿਰਿਓਂ ਗਠਨ ਕੀਤਾ ਗਿਆ । ਇਹ ਉਹ ਮੈਡੀਕਲ ਪ੍ਰੈਕਟੀਸ਼ਨਰ ਹਨ ਜੋ ਆਪਣੇ ਗਰੁੱਪ ਵਿੱਚ ਗੈਰ ਜਥੇਬੰਦਕ ਕਾਰਵਾਈਆਂ ਆਪ ਹੁਦਰੀਸ਼ਾਹੀ ਤੋਂ ਨਿਰਾਸ਼ ਹੋ ਕੇ ਵਾਪਿਸ ਮਾਂ ਜਥੇਬੰਦੀ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਨੂੰ ਪ੍ਰੇਰਨ, ਸਹੀ ਮਾਰਗ ਦਰਸ਼ਨ ਕਰਨ ਅਤੇ ਦਰੁੱਸਤ ਫੈਸਲਾ ਲੈਣ ਵਿੱਚ ਸੂਬਾ ਮੀਤ ਪ੍ਰਧਾਨ ਡਾ ਗੁਲਜੀਤ ਸਿੰਘ, ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਡਾ ਗੁਰਦੀਪ ਸਿੰਘ ਕਲਸੀਆਂ, ਜ਼ਿਲ੍ਹਾ ਸਕੱਤਰ ਡਾ ਕੁਲਵਿੰਦਰ ਸਿੰਘ ਢਿੱਲੋਂ ਅਤੇ ਬਲਾਕ ਰਾਏਕੋਟ ਦੇ ਪ੍ਰਧਾਨ ਡਾ ਤੇਜਿੰਦਰ ਸਿੰਘ , ਪਰਮਿੰਦਰ ਸਿੰਘ ਜੱਸੀ ਸਮੇਤ ਰਾਏਕੋਟ ਬਲਾਕ ਦੀ ਸਮੁੱਚੀ ਲੀਡਰਸ਼ਿਪ ਦਾ ਅਹਿਮ ਯੋਗਦਾਨ ਰਿਹਾ।ਜਿਸ ਦੀ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸਕੱਤਰ ਗੁਰਮੇਲ ਸਿੰਘ ਮਾਛੀਕੇ ਸਰਪ੍ਰਸਤ ਸੁਰਜੀਤ ਸਿੰਘ ਅਤੇ ਸ਼ਾਮਿਲ ਆਗੂਆਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ । ਸਮੂਹ ਮੈਂਬਰਾਂ ਨੂੰ ਜਥੇਬੰਦੀ ਦੇ ਕਾਇਦੇ ਕਾਨੂੰਨਾਂ, ਨੀਤੀਆਂ, ਜਥੇਬੰਦਕ ਕਾਰ ਵਿਹਾਰ ਅਤੇ ਸਰਗਰਮੀਆਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸਾਫ ਸੁਥਰੀ ਪ੍ਰੈਕਟਿਸ, ਮੈਂਬਰਾਂ ਵੱਲੋਂ ਇਕੱਤਰ ਹੋਣ ਵਾਲੇ ਫੰਡ ਅਤੇ ਖਰਚਿਆਂ ਦਾ ਪਾਰਦਰਸ਼ੀ ਹਿਸਾਬ, ਲੋਕਾਂ ਪ੍ਰਤੀ ਇਮਾਨਦਾਰੀ, ਜਿੰਮੇਵਾਰ ਜਵਾਬਦੇਹੀ, ਮਿਹਨਤਕਸ਼ ਲੋਕਾਂ ਦਾ ਸਾਥ ਅਤੇ ਦ੍ਰਿੜ ਸੰਘਰਸ਼ ਹੀ ਸਾਡੀ ਜਥੇਬੰਦੀ ਦੀ ਜਿੰਦ ਜਾਨ ਹੈ।ਸੋ ਸਹੀ ਫੈਸਲਾ ਲੈਣ ਵਾਲੇ ਅਹਿਮਦਗੜ੍ਹ ਬਲਾਕ ਦੇ ਸਮੂਹ ਮੈਂਬਰਾਂ ਨੂੰ ਵਧਾਈ ਵੀ ਦਿੱਤੀ ਅਤੇ ਸਮੁੱਚੀ ਲੀਡਰਸ਼ਿਪ ਨੂੰ ਸਨਮਾਨਿਤ ਕੀਤਾ ਗਿਆ। ਮੀਟਿੰਗ ਕਰਨ ਵਿੱਚ ਸਹਿਯੋਗ ਦੇਣ ਵਾਲੀ ਪਿੰਡ ਮਹੇਰਨਾ ਦੀ ਪੰਚਾਇਤ ਨੂੰ ਵੀ ਸਨਮਾਨਿਤ ਕੀਤਾ ਗਿਆ। ਕਿਸਾਨ ਅੰਦੋਲਨ ਦੀ ਹਮਾਇਤ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਹੋ ਰਹੇ 26 ਜਨਵਰੀ ਦੇ ਟਰੈਕਟਰ ਮਾਰਚ ਵਿੱਚ ਹਰ ਸੰਭਵ ਢੰਗ ਨਾਲ ਸਹਿਯੋਗ ਕਰਨ ਦਾ ਸੱਦਾ ਵੀ ਦਿੱਤਾ ਗਿਆ।ਅਖੀਰ ਵਿਚ ਬਲਾਕ ਦੀ ਨਵੇਂ ਸਿਰਿਉਂ ਚੋਣ ਕਰਵਾਈ ਗਈ। ਜਿਸ ਵਿੱਚ ਪ੍ਰਧਾਨ ਡਾ ਜਸਬੀਰ ਸਿੰਘ ਸਕੱਤਰ ਡਾ ਬਲਕਾਰ ਸਿੰਘ , ਖ਼ਜ਼ਾਨਚੀ ਡਾ ਸਤਪਾਲ ਸਿੰਘ, ਜਾਇੰਟ ਖ਼ਜ਼ਾਨਚੀ ਡਾ ਗੁਰਚਰਨ ਦਾਸ , ਮੁੱਖ ਸਲਾਹਕਾਰ ਡਾ. ਸੋਮਾ ਸਿੰਘ , ਜਾਇੰਟ ਸਕੱਤਰ ਡਾ. ਦਿਲਾਵਰ ਖਾਨ , ਪ੍ਰੈਸ ਸਕੱਤਰ ਡਾ. ਜਮੀਲ ਮੁਹੰਮਦ, ਚੇਅਰਮੈਨ ਡਾ.ਚਰਨਜੀਤ ਸਿੰਘ , ਡਾ. ਵਾਇਸ ਚੇਅਰਮੈਨ ਹਰਮਨਦੀਪ ਸਿੰਘ , ਅਤੇ ਸਰਪ੍ਰਸਤ ਡਾ.ਗੁਰ ਪਿਆਰ ਸਿੰਘ ਨੂੰ ਚੁਣਿਆ ਗਿਆ। ਇਸ ਸਮੇਂ ਲੁਧਿਆਣਾ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਤੋਂ ਗਿੱਲ ਰੋਡ ਬਲਾਕ ਦੇ ਪ੍ਰਧਾਨ ਡਾ ਹਰਦੀਪ ਸਿੰਘ, ਖਜਾਨਚੀ ਡਾ ਜਸਵੰਤ ਸਿੰਘ ਗੁਲਾਟੀ, ਅਤੇ ਸੀਨੀਅਰ ਮੀਤ ਪ੍ਰਧਾਨ ਡਾ ਸੁਖਦੇਵ ਰਮਨ, ਰਾਏਕੋਟ ਤੋਂ ਕੈਸ਼ੀਅਰ ਡਾ ਪਰਮਿੰਦਰ ਸਿੰਘ ਜੱਸੀ ਅਤੇ ਹਰਦੀਪ ਸਿੰਘ, ਬਲਾਕ ਖੰਨਾ ਸਮਰਾਲਾ ਵੱਲੋਂ ਪ੍ਰਧਾਨ ਡਾ ਜਸਵਿੰਦਰ ਸਿੰਘ,ਸਕੱਤਰ ਡਾ ਜੋਰਾਵਰ ਸਿੰਘ ਅਤੇ ਚੇਅਰਮੈਨ ਡਾ ਮੇਜਰ ਸਿੰਘ, ਬਲਾਕ ਜਗਰਾਉਂ ਤੋਂ ਡਾ ਕੁਲਦੀਪ ਸਿੰਘ ਅਤੇ ਡਾ ਮਨਮੋਹਨ ਸਿੰਘ, ਬਲਾਕ ਮੁੱਲਾਂਪੁਰ ਸੁਧਾਰ ਤੋਂ ਜ਼ਿਲ੍ਹਾ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਤੇ ਬਲਾਕ ਪ੍ਰਧਾਨ ਡਾ ਕਰਨੈਲ ਸਿੰਘ ਆਦਿ ਆਗੂ ਸਾਥੀਆਂ ਨੇ ਸ਼ਮੂਲੀਅਤ ਕੀਤੀ।