ਬੁਢਲਾਡਾ (ਸਾਰਾ ਯਹਾਂ/ਦਵਿੰਦਰ ਸਿੰਘ ਕੋਹਲੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ 295 ਜਿਲਾ ਮਾਨਸਾ ਦੀ ਹੰਗਾਮੀ ਮੀਟਿੰਗ ਸੂਬਾ ਮੀਤ ਪ੍ਰਧਾਨ ਡਾਕਟਰ ਜਸਵੀਰ ਸਿੰਘ ਅਤੇ ਜਿਲਾ ਪ੍ਰਧਾਨ ਡਾਕਟਰ ਹਰਦੀਪ ਸਿੰਘ ਬਰੇ ਦੀ ਅਗਵਾਈ ਵਿਚ ਡਾਕਟਰ ਸੁਨੀਲ ਬਾਂਸਲ ਦੇ ਹਸਪਤਾਲ ਵਿਖੇ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੰਜਾਬ ਵਿੱਚ ਆਏ ਹੜ੍ਹ ਨਾਲ ਜੂਝ ਰਹੇ ਲੋਕਾਂ ਲਈ ਦਵਾਈਆਂ ਅਤੇ ਹੋਰ ਰਾਹਤ ਸਮਗਰੀ ਪਹਿਚਾਣ ਲਈ ਸਾਨੂੰ ਸਾਰਿਆ ਨੂੰ ਇਕ ਜੁਟ ਹੋ ਕੇ ਪਹੁੰਚਾਉਣ ਵਿਚ ਮਦਦ ਕਰਨੀ ਚਾਹੀਦੀ ਹੈ । ਇਸ ਮੌਕੇ ਸਾਰੇ ਜਿਲੇ ਦੇ ਅਹੁਦੇਦਾਰਾਂ ਨੇ ਸਹਿਯੋਗ ਕਰਨ ਦਾ ਭਰੋਸਾ ਦਿਤਾ ਸੂਬਾ ਮੀਤ ਪ੍ਰਧਾਨ ਡਾਕਟਰ ਜਸਵੀਰ ਸਿੰਘ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਹੜ ਵਰਗੀ ਆਪਦਾ ਵਿਚ ਪੀੜਤਾਂ ਦੀ ਮਦਦ ਲਈ ਹਰ ਵੇਲੇ ਤਿਆਰ ਰਹਿੰਦੀ ਹੈ ਜਿਲਾ ਪ੍ਰਧਾਨ ਡਾਕਟਰ ਹਰਦੀਪ ਸਿੰਘ ਨੇ ਕਿਹਾ ਕਿ ਜਥੇਬੰਦੀ ਲੋਕਾਂ ਨਾਲ ਹਰ ਦੁੱਖ ਸੁੱਖ ਵਿੱਚ ਨਾਲ ਖੜੀ ਹੈ ਹਮੇਸ਼ਾਂ ਖੜੇਗੀ ਅਤੇ ਫੈਸਲਾ ਕੀਤਾ ਗਿਆ ਕਿ 15 ਜੁਲਾਈ ਨੂੰ ਹੜ ਪੀੜਤਾਂ ਵਾਸਤੇ ਮੈਡੀਕਲ ਸਹੂਲਤਾਂ ਦੇਣ ਲਈ ਅੰਬਾਲਾ ਖੇਤਰ ਵਿੱਚ ਜਾਵੇਗੀ ਇਸ ਮੌਕੇ ਮਾਨਸਾ ਦੇ ਬਲਾਕ ਪ੍ਰਧਾਨ ਡਾਕਟਰ ਗੁਰਪ੍ਰੀਤ ਸਿੰਘ ਬਲਾਕ ਮਾਨਸਾ ਜਨਰਲ ਸਕੱਤਰ ਡਾਕਟਰ ਜਸਵੰਤ ਸਿੰਘ ਬਲਾਕ ਬੁਢਲਾਡਾ ਪ੍ਰਧਾਨ ਡਾਕਟਰ ਪਰਗਟ ਸਿੰਘ ਕਣਕਵਾਲ ਬਲਾਕ ਬੁਢਲਾਡਾ ਦੇ ਸਕੱਤਰ ਡਾਕਟਰ ਬਲਜੀਤ ਸਿੰਘ ਪਰੋਚਾ ਜਿਲਾ ਚੇਅਰਮੈਨ ਡਾਕਟਰ ਪਾਲ ਦਾਸ ਜਿਲਾ ਕੈਸੀਅਰ ਡਾਕਟਰ ਹਰਜਿੰਦਰ ਸਿੰਘ ਬਲਾਕ ਭੀਖੀ ਦੇ ਪ੍ਰਧਾਨ ਡਾਕਟਰ ਗੁਰਤੇਜ ਸਿੰਘ ਕੋਟੜਾ ਬਲਾਕ ਭੀਖੀ ਪ੍ਰੈੱਸ ਸਕੱਤਰ ਡਾਕਟਰ ਹਰਜਿੰਦਰ ਖਾਨ ਬਲਾਕ ਭੀਖੀ ਐਗਜੈਕਟਿਵ ਮੈਂਬਰ ਡਾਕਟਰ ਹਰਦੀਪ ਸਿੰਘ ਸਮਾਓ ,ਡਾਕਟਰ ਮਹਾਂਵੀਰ ਮੂਲਾ ਸਿੰਘ ਵਾਲਾ ਆਦਿ ਸ਼ਾਮਿਲ ਹੋਏ