ਮਾਨਸਾ 17 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਮਾਨਸਾ , ਸੂਬਾ ਸਕੱਤਰ ਗੁਰਮੇਲ ਸਿੰਘ ਮਾਛੀਕੇ , ਸਰਪਰਸਤ ਸੁਰਜੀਤ ਸਿੰਘ ਲੁਧਿਆਣਾ , ਸੂਬਾ ਕੈਸੀਅਰ ਐਚ ਐਸ ਰਾਣੂ ਬਠਿੰਡਾ ਨੇ ਪੈ੍ਸ ਨੋਟ ਜਾਰੀ ਕਰਦਿਆਂ ਪਿਛਲੇ ਦਿਨੀ 9 ਅਗਸਤ ਨੂੰ ਕਲਕੱਤਾ ਦੇ ਆਰ ਜੀ ਮੈਡੀਕਲ ਕਾਲਜ ਦੀ ਡਿਊਟੀ ਤੋਂ ਬਾਦ ਸੈਮੀਨਾਰ ਰੂਮ ਵਿੱਚ ਅਰਾਮ ਕਰ ਰਹੀ ਮਹਿਲਾ ਰੈਜੀਡੈਂਟ ਡਾ. ਮੌਮਿਤਾ ਦੇਵ ਨਾਥ ਨਾਲ ਕੀਤੇ ਸਮੂਹਿਕ ਬਲਾਤਕਾਰ ਅਤੇ ਕਤਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿ੍ਫ਼ਤਾਰ ਕਰਕੇ ਸਖ਼ਤ ਤੋਂ ਸਖਤ ਸਜਾਵਾਂ ਦੀ ਮੰਗ ਕੀਤੀ ਗਈ। ਇਨਸਾਫ਼ ਦੀ ਮੰਗ ਕਰ ਰਹੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਉੱਪਰ ਹਿੰਸਕ ਭੀੜਾਂ ਰਾਹੀਂ ਹਮਲੇ ਕਰਕੇ ਸੁਪਰੀਮ ਕੋਰਟ ਦੇ ਫੈਸਲਿਆਂ ਬਹਾਨੇ ਬਦਲੀਆਂ ਅਤੇ ਨੋਕਰੀਆਂ ਤੋ ਕੱਢਣ ਦੀਆਂ ਧਮਕੀਆਂ ਦੇ ਕੇ ਕਾਲਜ ਪ੍ਰਸ਼ਾਸਨ ਵੱਲੋਂ ਦੋਸੀਆ ਨੂੰ ਬਚਾਉਣ ਅਤੇ ਸੰਘਰਸ਼ ਨੂੰ ਫੇਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਤੇ ਸਿਰਫ਼ ਪੁਲਿਸ ਵਲੰਟੀਅਰ ਸੰਜੇ ਰਾਏ ਨੂੰ ਗ੍ਰਿਫ਼ਤਾਰ ਕਰਕੇ ਇਸ ਘਿਨਾਉਣੇ ਜੁਰਮ ਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਨੂੰ ਭਾਰਤ ਦੇ ਇਨਸਾਫ਼ ਪਸੰਦ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਮੈਡੀਕਲ ਪ੍ਰੈਕਟੀਸ਼ਨਰਜ਼ ਅਸੋਸੀਏਸ਼ਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਇਸ ਘਿਨਾਉਣੇ ਜੁਰਮ ਵਿਰੁੱਧ ਲੜ ਰਹੇ ਇਨਸਾਫ਼ ਲਈ ਲੜ ਰਹੇ ਲੋਕਾਂ ਦੇ ਘੋਲ ਦੀ ਹਿਮਾਇਤ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਸੰਘਰਸ਼ਸੀਲ ਲੋਕਾਂ ਉੱਪਰ ਤਸ਼ੱਦਦ ਬੰਦ ਕੀਤਾ ਜਾਵੇ। ਅਤੇ ਇਨਸਾਫ਼ ਦਿੱਤਾ ਜਾਵੇ। ਸੂਬਾ ਐਡਵਾਈਜ਼ਰ ਜਸਵਿੰਦਰ ਸਿੰਘ ਭੋਗਲ ਅਤੇ ਦਿਲਦਾਰ ਸਿੰਘ ਨੇ ਕਿਹਾ ਕਿ ਫਾਸੀਵਾਦੀ ਹਕੂਮਤ ਦੇ ਰਾਜ ਵਿੱਚ ਧਾਰਮਿਕ ਘੱਟ ਗਿਣਤੀਆਂ ਅਤੇ ਅੋਰਤਾਂ ਤੇ ਜੁਲਮ ਦੀਆਂ ਘਟਨਾਵਾਂ ਦਿਨੋ ਦਿਨ ਵੱਧ ਰਹੀਆਂ ਹਨ। ਪਿਛਲੇ ਦਿਨੀ ਊਧਮ ਸਿੰਘ ਨਗਰ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨਰਸ ਨਾਲ ਜਬਰੀ ਬਲਾਤਕਾਰ ਅਤੇ ਕਤਲ ਅਤੇ ਮੁਜੱਫਰਪੁਰ ਵਿੱਚ ਇੱਕ ਵਿਦਿਆਰਥਣ ਨੂੰ ਮਾਪਿਆਂ ਪਾਸੋਂ ਜਬਰੀ ਖੋਹ ਕੇ ਬਲਾਤਕਾਰ ਕਰਨ ਦੀਆਂ ਘਟਨਾਵਾਂ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣਕੇ ਸਾਡੇ ਸਾਰਿਆਂ ਲਈ ਚੁਣੌਤੀਆਂ ਪੈਦਾ ਕਰ ਰਹੀਆਂ ਹਨ। ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਧੱਕੇ ਸਾਹੀ ਖਿਲਾਫ਼ ਇੱਕ ਮੰਚ ਤੇ ਇਕੱਠੇ ਹੋ ਕਿ ਲੜਨ ਦੀ ਜਰੂਰਤ ਹੈ। ਇਸ ਸਮੇਂ ਨਛੱਤਰ ਸਿੰਘ ਤਰਨਤਾਰਨ , ਅਰਜਿੰਦਰ ਸਿੰਘ ਕੋਹਾਲੀ , ਸੀ ਆਰ ਸ਼ੰਕਰ ਫਾਜਲਿਕਾ , ਹਰਭਜਨ ਲਾਲ ਫਿਰੋਜ਼ਪੁਰ , ਤਾਰਾ ਚੰਦ ਭਾਵਾ,ਅਵਤਾਰ ਸਿੰਘ ਬਟਾਲਾ ਬਲਵੀਰ ਸਿੰਘ ਮੁਹਾਲੀ, ਅਨੰਦ ਵਾਲੀਆਂ ਪਟਿਆਲਾ ,ਅਵਤਾਰ ਸਿੰਘ ਸੰਗਰੂਰ, ਰਾਕੇਸ਼ ਕੁਮਾਰ ਬੱਸੀ ਦਰਸ਼ਨ ਕੁਮਾਰ ਬਰਨਾਲਾ ਆਦਿ ਆਗੂਆਂ ਨੇ ਦੋਸ਼ੀਆਂ ਨੂੰ ਤਰੁੰਤ ਗਿਰਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ।