
ਮਾਨਸਾ 01 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)ਸਥਾਨਕ ਸ਼ਹਿਰ ਵਿਖੇ ਸ੍ਰੀ ਰਾਮ ਨਾਟਕ ਕਲੱਬ ਦੀ ਸਟੇਜ ’ਤੋਂ ਰਾਮ ਲੀਲਾ ਦਾ ਮੰਚਨ ਬੀਤੀ ਰਾਤ ਸ਼ੁਰੂ ਹੋ ਗਿਆ ਹੈ। ਰਾਮ ਨਾਟਕ ਕਲੱਬ ਦੀ ਸਟੇਜ ’ਤੇ ਸ਼ੁਰੂਆਤ ਸਮਾਜ ਸੇਵੀ ਸੁਰਿੰਦਰ ਪੱਪੀ ਦਾਨੇਵਾਲੀਆ ਨੇ ਜੋਤੀ ਪ੍ਰਚੰਡ ਕਰਕੇ ਕੀਤੀ। ਅੱਜ ਦੀ ਨਾਈਟ ਦੀ ਸ਼ੁਰੂਆਤ ਡਰਾਫ ਪੂਜਨ ਕਰਨ ਉਪਰੰਤ ਗਣੇਸ਼ ਬੰਧਨਾਂ ਕਰਕੇ ਕੀਤੀ ਗਈ ਇਸੇ ਦੌਰਾਨ ਕਲੱਬ ਦੇ ਕਲਾਕਾਰਾਂ ਵੱਲੋਂ ਸਰਬਣ ਨਾਈਟ ਬਾਖੂਬੀ ਪੇਸ਼ ਕੀਤੀ ਗਈ, ਜਿਸ ਵਿਚ ਸਰਬਣ ਵੱਲੋਂ ਮਾਤਾ-ਪਿਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦਿਆਂ ਆਪਣੇ ਮਾਤਾ-ਪਿਤਾ ਨੂੰ ਬਹਿੰਗੀ ਦੁਆਰਾ ਵੱਖ-ਵੱਖ ਸਥਾਨਾਂ ਦੀ ਤੀਰਥ ਯਾਤਰਾ ਕਰਵਾਉਣਾ ਦਿਖਾਇਆ ਗਿਆ, ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਅੱਜ ਦੀ ਨਾਈਟ ਦੋਰਾਨ

ਅਯੋਧਿਆ ਨਰੇਸ਼ ਰਾਜਾ ਦਸ਼ਰਥ ਦੇ ਗੁਰੂ ਵਿਸ਼ਿਸ਼ਟ ਜੀ ਕੋਲੋ ਸਰਵਣ ਦਾ ਆਪਣੇ ਮਾਤਾ—ਪਿਤਾ ਦੇ ਅੰਨੇ ਹੋਣ ਦਾ ਕਾਰਣ ਪੁੱਛਣਾ, ਗੁਰੂ ਵਿਸ਼ਿਸਟ ਜੀ ਵੱਲੋਂ ਦੱਸੇ ਗਏ ਉਪਾਅ ਤੇ ਸਰਵਣ ਕੁਮਾਰ ਵੱਲੋਂ ਆਪਣੇ ਅੰਨੇ ਮਾਤਾ—ਪਿਤਾ ਨੂੰ ਤੀਰਥ ਯਾਤਰਾ ਕਰਵਾਉਣਾ, ਰਾਜਾ ਦਸ਼ਰਥ ਵੱਲੋਂ ਸਰਵਣ ਕੁਮਾਰ ਦੀ ਗਲਤੀ ਨਾਲ ਹੋਈ ਮੌਤ, ਸਰਵਣ ਕੁਮਾਰ ਦੇ ਅੰਨੇ ਮਾਤਾ—ਪਿਤਾ ਵੱਲੋਂ ਸਰਵਨ ਵਿਯੋਗ ਅਤੇ ਸਾਤਵੰਨ ਤੇ ਗਿਆਨਵਤੀ ਵੱਲੋਂ ਦਰਸਥ ਨੂੰ ਸਰਾਪ ਦੇਣਾ ਦ੍ਰਿਸ਼ਾਂ ਦੀ ਲੋਕਾਂ ਵੱਲੋਂ ਕਾਫ਼ੀ ਸਰਾਹਨਾ ਕੀਤੀ ਗਈ। ਇਸ ਦੌਰਾਨ ਸਰਬਣ ਵੱਲੋਂ ਗਾਇਆ ਗੀਤ ‘ਮੈਂ ਤੋਂ ਮਾਤ-ਪਿਤਾ ਕੀ ਸੇਵਾ ਮੇਂ ਜੀਵਨ ਅਪਣਾ ਕੁਰਬਾਨ ਕਰੂ’ ਗਾ ਕੇ ਦਰਸ਼ਕਾਂ ਨੂੰ ਭਾਵੁਕ ਕੀਤਾ। ਇਸ ਦੌਰਾਨ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ,ਉਪ ਪ੍ਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ, ਕਲੱਬ ਦੇ ਡਾਇਰੈਕਟਰ ਜਗਦੀਸ਼ ਜੋਗਾ , ਜਨਕ ਰਾਜ ਤੇ ਦੀਵਾਨ ਭਾਰਤੀ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਲਾਕਾਰ ਰੋਹਿਤ ਭਾਰਤੀ ਸਰਵਣ, ਅਮਰ ਪੀਪੀ ਸਾਤਵਨ, ਸੁਭਾਸ਼ ਕਾਕੜਾ ਗਿਆਨਵਤੀ, ਜਨਕ ਰਾਜ ਦਸਰਥ, ਦੀਪਕ ਕੁਮਾਰ ਗੁਰੂ ਵਸ਼ਿਸ਼ਟ,ਤਰਸੇਮ ਬਿੱਟੂ ਸਮੰਤ , ਰਕੇਸ਼ ਤੋਤਾ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ।
