*ਮੇਲੇ ਦੌਰਾਨ ਮੀਡੀਆ ਕਲੱਬ ਨੇ ਖੂਨਦਾਨ ਕੈੰਪ ਲਗਾਇਆ*

0
33

ਝੁਨੀਰ 12 ਅਪ੍ਰੈਲ (ਸਾਰਾ ਯਹਾਂ/ਬਲਜੀਤ ਪਾਲ): ਬਾਬਾ ਧਿਆਨ ਦਾਸ ਜੀ ਦੇ ਸਲਾਨਾ ਜੋੜ ਮੇਲੇ ਦੌਰਾਨ ਮੀਡੀਆ ਕਲੱਬ ਝੁਨੀਰ ਵੱਲੋਂ ਬਾਬਾ ਧਿਆਨ ਦਾਸ ਛੋਟਾ ਹਾਥੀ ਅਤੇ ਪਿੱਕਅਪ ਯੂਨੀਅਨ ਦੇ ਸਹਿਯੋਗ ਨਾਲ ਖੂਨਦਾਨ ਕੈੰਪ ਲਗਾਇਆ ਗਿਆ। ਕੈੰਪ ਦਾ ਉਦਘਾਟਨ ਛੋਟਾ ਹਾਥੀ ਅਤੇ ਪਿੱਕਅਪ ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਭੋਲਾ ਵੱਲੋਂ ਕੀਤਾ ਗਿਆ। ਕੈੰਪ ਦੌਰਾਨ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈੰਕ ਦੀ ਟੀਮ ਮੈਡਮ ਸੁਨੈਣਾ ਦੀ ਅਗਵਾਈ ਚ ਖੂਨ ਇਕੱਤਰ ਕਰਨ ਲਈ ਪਹੁੰਚੀ। ਕੈੰਪ ਦੌਰਾਨ 25 ਸਵੈ-ਇੱਛਕ ਖੂਨਦਾਨੀਆ ਵੱਲੋਂ ਖੂਨਦਾਨ ਕੀਤਾ ਗਿਆ। ਖੂਨਦਾਨੀਆ ਨੂੰ ਸਨਮਾਨਤ ਕਰਦਿਆਂ ਥਾਣਾ ਮੁਖੀ ਝੁਨੀਰ ਮਨਿੰਦਰ ਸਿੰਘ ਅਤੇ ਸਮਾਜ ਸੇਵੀ ਬਲਜੀਤ ਪਾਲ ਨੇ ਕਿਹਾ ਕਿ ਖੂਨਦਾਨ ਜੁੜੀਆਂ ਸੰਸਥਾਵਾਂ ਅਤੇ ਖੂਨਦਾਨੀ ਵਧਾਈ ਦੇ ਪਾਤਰ ਹਨ ਜੋ ਨਿਰਸਵਾਰਥ ਇਹ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਾਨ ਕੀਤੇ ਖੂਨ ਨਾਲ ਵੱਖ-ਵੱਖ ਹਾਦਸਿਆ ਜਾਂ ਗੰਭੀਰ ਬਿਮਾਰੀਆਂ ਚ ਖੂਨ ਦੀ ਕਮੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ। ਕਿਸੇ ਵੀ ਮਰੀਜ ਦੇ ਖੂਨ ਦੀ ਪੂਰਤੀ ਸਿਰਫ ਇਨਸਾਨੀ ਖੂਨ ਨਾਲ ਹੀ ਕੀਤੀ ਜਾ ਸਕਦੀ। ਇਨਸਾਨੀ ਖੂਨ ਨੂੰ ਫੈਕਟਰੀਆਂ ਆਦਿ ਚ ਨਹੀ ਬਣਾਇਆ ਜਾ ਸਕਦਾ। ਇਸ ਲਈ ਖੂਨ ਦੀ ਕਮੀ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਹਰ ਤੰਦਰੁਸਤ ਵਿਅਕਤੀ ਜਿਸ ਦੀ ਉੱਮਰ 18 ਤੋਂ 60 ਸਾਲ ਹੈ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਕੈੰਪ ਦੌਰਾਨ ਸੰਜੀਵ ਸਿੰਗਲਾ, ਅੰਗਰੇਜ ਚੰਦ ਸਿੰਗਲਾ, ਗੁਰਪ੍ਰੀਤ ਸਿੰਘ ਹੀਰਕੇ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਮੌਕੇ ਜਸਪਾਲ ਪਾਲਾ, ਇੰਦਰਜੀਤ ਸਿੰਘ ਢਿੱਲੋ, ਰਾਵਿੰਦਰ ਕਾਲਾ, ਗੋਲੂ ਰੋਸਾ, ਬਿੰਦਰ ਬਾਸੀ, ਮਿੱਠੂ ਸਿੰਘ ਘੁਰਕਣੀ, ਸਿੰਕਦਰ ਬੀਰੇਵਾਲਾ, ਅਮਨਦੀਪ ਜੋਗਾ, ਸਤਪਾਲ ਸੱਤੂ, ਜਸਵਿੰਦਰ ਗੋਰਾ, ਰਾਜਿੰਦਰ ਪੱਪੂ ਆਦਿ ਹਾਜਰ ਸਨ।

LEAVE A REPLY

Please enter your comment!
Please enter your name here