
ਬੁਢਲਾਡਾ 6 ਮਈ (ਸਾਰਾ ਯਹਾਂ/ਅਮਨ ਮਹਿਤਾ): ਮਾਤਾ ਸ਼ੀਤਲਾ ਦੇ ਮੇਲੇ ਚ ਟੈਟੂ ਬਣਵਾ ਰਹੇ ਨੋਜਵਾਨ ਦਾ ਤੇਜ ਹਥਿਆਰਾ ਨਾਲ ਕਤਲ ਕਰਨ ਵਾਲੇ ਇਕ ਨਾਬਾਲਗ ਸਮੇਤ 4 ਨੋਜਵਾਨਾ ਨੂੰ ਲੰਬੀ ਮੁਸ਼ਕਤ ਤੋ ਬਾਅਦ ਸਿਟੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਨੋਜਵਾਨ ਵਿੱਚੋ ਨਾਬਾਲਗ ਅਰਸ਼ਦੀਪ ਸਿੰਘ(17) ਅਹਿਮਦਪੁਰ, ਗਗਨਦੀਪ ਸਿੰਘ(24), ਗਿਆਨ ਪ੍ਰਕਾਸ਼ ਸਿੰਘ ਵਿੱਕੀ(19), ਸੁੰਖਵਿਦਰ ਸਿੰਘ ਸੁੱਖੀ ਵਾਰਡ ਨਬਰ 18 ਬੁਢਲਾਡਾ ਨੇ ਪੁੱਛਗਿਛ ਦੋਰਾਨ ਦੱਸਿਆ ਕਿ ਅੱਜ ਤੋ ਇਕ ਸਾਲ ਪਹਿਲਾ ਫੇਸਬੁਕ ਰਾਹੀ ਕਿਸੇ ਲੜਕੀ ਨਾਲ ਗੱਲਬਾਤ ਨੂੰ ਲੈ ਕੇ ਨਾਨਕ ਸਿੰਘ ਪੱਤਰ ਸੁਖਪਾਲ ਸਿੰਘ ਵਾਰਡ ਨੰਬਰ 6 ਬੁਢਲਾਡਾ ਨਾਲ ਝਗੜਾ ਹੋ ਗਿਆ ਸੀ ਜੋ ਕਿ ਇਸ ਨੂੰ ਸੁਧਾਰਨ ਲਈ ਮੌਕੇ ਦੀ ਤਾਕ ਵਿੱਚ ਸੀ ਅਤੇ ਕੁਲਾਣੇ ਮੇਲੇ ਵਾਲੇ ਦਿਨ ਟੈਟੂ ਬਣਵਾ ਰਹੇ ਨਾਨਕ ਉਰਫ ਸ਼ੰਮੀ ਨੂੰ ਹਮਲਾ ਕਰਕੇ ਜਖਮੀ ਕਰ ਦਿੱਤਾ ਗਿਆ ਸੀ ਜਿਸਦੀ ਮੌਤ ਹੋ ਗਈ।

ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 302 ਆਈ ਪੀ ਸੀ ਤਹਿਤ ਜਾਚ ਸੁਰੂ ਕਰ ਦਿੱਤੀ ਗਈ ਸੀ। ਜਿਸਤੇ ਐਸ ਐਸ ਪੀ ਮਾਨਸਾ ਸੁਰਿੰਦਰ ਲਾਬਾਂ ਦੀ ਅਗਵਾਈ ਹੇਠ ਪੁਲਿਸ ਨੇ ਭਾਰੀ ਮੁਸ਼ਕਤ ਤੋ ਬਾਅਦ ਮੁਲਜਮਾ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਕੋਲੋੋ ਦੋ ਮੋਟਰਸਾਇਕਲ, ਕਤਲ ਦੌਰਾਨ ਵਰਤਿਆਂ ਗਿਆ ਤੇਜ਼ ਹਥਿਆਰ ਬਰਾਮਦ ਕੀਤਾ ਗਿਆ ਹੈ। ਅਦਾਲਤ ਵੱਲੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਪੁਲਿਸ ਰਿਮਾਂਡ ਤੇ ਭੇਜ਼ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਇੱਥੋਂ ਨੇੜਲੇ ਪਿੰਡ ਕੁਲਾਣਾ ਵਿਖੇ ਹਰ ਸਾਲ ਦੀ ਤਰ੍ਹਾ ਲੱਗਣ ਵਾਲੇ ਮਾਤਾ ਸ਼ੀਤਲਾ ਦੇ ਮੇਲੇ ਦੌਰਾਨ ਅਪ੍ਰੈਲ ਦੇ ਪਹਿਲੇ ਹਫਤੇ ਟੈਟੂ ਬਣਵਾ ਰਹੇ ਨਾਨਕ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਨੇ ਤੇਜ਼ ਹਥਿਆਰਾ ਨਾਲ ਕਤਲ ਕਰ ਦਿੱਤਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ ਸੀ। ਮੋਬਾਇਲ ਦੀਆਂ ਕਾਲ ਡਿਟੇਲਾਂ ਅਤੇ ਵੱਖ ਵੱਖ ਪਹਿਲੂਆਂ ਨਾਲ ਜਾਚ ਕੀਤੀ ਜਾ ਰਹੀ ਸੀ ਜ਼ੋ ਕਿ ਪੁਲਿਸ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਈ ਅਤੇ ਅਸਲ ਮੁਲਜਮਾਂ ਤੱਕ ਪਹੁੰਚ ਗਈ।
