
ਬੁਢਲਾਡਾ 03,ਅਪ੍ਰੈਲ (ਸਾਰਾ ਯਹਾਂ /ਅਮਨ ਮਹਿਤਾ, ਅਮਿਤ ਜਿੰਦਲ): ਮੇਲਾ ਦੇਖਣ ਗਈ ਲੜਕੀ ਦੀ ਮੋਟਰ ਸਾਇਕਲ ਦਾ ਹੈਡਲ ਟੁੱਟਣ ਕਾਰਨ ਮੋਤ ਹੋ ਜਾਣ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਕੁਲਾਣਾ ਦੇ ਮੇਲੇ ਵਿੱਚ ਜਾਣ ਲਈ ਨੀਤੂ ਉਰਫ ਬੋਬੀ(20) ਪੁੱਤਰੀ ਬੂਟਾ ਸਿੰਘ ਵਾਸੀ ਵਾਰਡ ਨੰਬਰ 6 ਬੁਢਲਾਡਾ ਮੋਟਰ ਸਾਇਕਲ ਤੇ ਮੇਲੇ ਨੂੰ ਜਾ ਰਹੀ ਸੀ ਕਿ ਅਚਾਨਕ ਉਸ ਦੇ ਮੋਟਰ ਸਾਇਕਲ ਦਾ ਹੈਡਲ ਟੁੱਟ ਕੇ ਗਿਰ ਗਿਆ। ਜਿਸ ਕਾਰਨ ਉਹ ਹੇਠਾਂ ਡਿੱਗ ਗਈ। ਜਿੱਥੇ ਉਸਨੂੰ ਸਰਕਾਰੀ ਹਸਪਤਾਲ ਲਿਆਦਾ ਗਿਆ। ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ। ਸਿਟੀ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਬੂਟਾ ਸਿੰਘ ਦੇ ਬਿਆਨ ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੋਪ ਦਿੱਤੀ ਗਈ।
