ਮਾਨਸਾ, 17 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜਾਂਚ ਏਜੰਸੀਆਂ ਤੋਂ ਮੰਗ ਕੀਤੀ ਹੈ ਕਿ ਉਨ•ਾਂ ਨੂੰ ਸ਼ੱਕ ਹੈ ਕਿ ਗੈਂਗਸਟਰ ਲਾਰੈਂਸ ਨੇ ਜੇਲ• ਵਿੱਚ ਸਹੂਲਤਾਂ ਲੈਣ ਬਦਲੇ ਫਿਰੌਤੀ ਦੀ ਰਕਮ ਅਦਾ ਕੀਤੀ ਹੋ ਸਕਦੀ ਹੈ। ਸਿੱਧੂ ਦੇ ਕਤਲ ਦੀ ਸਾਜਿਸ਼ ਰਚੀ ਗਈ ਹੈ। ਉਨ•ਾਂ ਨੂੰ ਸ਼ੱਕ ਹੈ ਕਿ ਜੇਲ• ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਨਾ ਕੋਈ ਜਾਣਕਾਰੀ ਮਿਲੀ ਹੋ ਸਕਦੀ ਹੈ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਸੀਬੀਆਈ ਨੇ ਖੁਲਾਸਾ ਕੀਤਾ ਹੈ ਕਿ ਸਾਬਕਾ ਡੀਜੀਪੀ ਜੇਲ• ਅਤੇ ਜੇਲ• ਮੰਤਰੀ ਵਰਗੇ ਉੱਚ ਅਧਿਕਾਰੀਆਂ ਨੇ ਜੇਲ•ਾਂ ਵਿੱਚ ਸਹੂਲਤਾਂ ਦੇਣ ਦੇ ਬਦਲੇ ਅਪਰਾਧੀਆਂ ਤੋਂ ਰਿਸ਼ਵਤ ਦੇ ਪੈਸੇ ਵਸੂਲ ਕੀਤੇ ਹਨ। ਉਨ•ਾਂ ਲਿਖਿਆ ਕਿ ਸੀਬੀਆਈ ਦੇ ਇਸ ਖ਼ੁਲਾਸੇ ਤੋਂ ਬਾਅਦ ਕੀ ਸਾਨੂੰ ਅਪਰਾਧੀਆਂ, ਅਫ਼ਸਰਾਂ ਅਤੇ ਸਿਆਸਤਦਾਨਾਂ ਵਿਚਾਲੇ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਸਬੂਤਾਂ ਦੀ ਲੋੜ ਹੈ? ਉਨ•ਾਂ ਲਿਖਿਆ ਕਿ ਅੱਜ ਸਿੱਧੂ ਦੀ ਮੌਤ ਨੂੰ 536 ਦਿਨ ਹੋ ਗਏ ਹਨ ਪਰ ਇਨਸਾਫ਼ ਨਹੀਂ ਮਿਲਿਆ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਨ•ਾਂ ਦੇ ਪੁੱਤਰ ਦਾ ਕਤਲ ਹੋਏ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਉਸ ਦੇ ਪੁੱਤਰ ਦਾ ਕਤਲ ਕਰਨ ਵਾਲੇ ਗੈਂਗਸਟਰ ਲਾਰੈਂਸ ਅਤੇ ਉਸ ਦੇ ਸਾਥੀਆਂ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ ਹੈ।
ਉਨ•ਾਂ ਸਿੱਧੂ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ•ਾਂ ਦੇ ਪਿਆਰ ਸਦਕਾ ਹੀ ਪਰਿਵਾਰ ਇਸ ਦੁੱਖ ਦੀ ਘੜੀ ਦਾ ਸਾਹਮਣਾ ਕਰ ਸਕਿਆ ਹੈ। ਪੰਜਾਬ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਦਿਨ-ਦਿਹਾੜੇ ਕਤਲ ਹੋ ਰਹੇ ਹਨ। ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਥੋੜੀ ਜਿਹੀ ਵੀ ਕੋਸ਼ਿਸ਼ ਕਰਨ ਤਾਂ ਪੰਜਾਬ ਦੇ ਹਾਲਾਤ ਬਦਲ ਸਕਦੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਗੈਂਗਸਟਰ ਲਾਰੈਂਸ ਨੇ ਪੰਜਾਬ ਜੇਲ• ਅੰਦਰ ਬੈਠ ਕੇ ਇੱਕ ਟੀਵੀ ਚੈਨਲ ਨੂੰ ਵੀਡੀਓ ਇੰਟਰਵਿਊ ਦਿੱਤੀ ਸੀ ਪਰ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖੁਦ ਨੋਟਿਸ ਲੈਂਦਿਆਂ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ, ਉਸ ਦਾ ਪਰਿਵਾਰ ਇਸ ਦਾ ਸਵਾਗਤ ਕਰਦਾ ਹੈ। ਜੋ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ, ਉਹ ਹੁਣ ਅਦਾਲਤ ਵੱਲੋਂ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਉਹ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਡੇਢ ਸਾਲ ਤੋਂ ਹਰ ਸੰਭਵ ਅੜਚਨ ਦਾ ਸਾਹਮਣਾ ਕਰਨ ਲਈ ਮਜਬੂਰ ਹਨ।