*”ਮੁੱਖ ਮੰਤਰੀ ਹਾਜਰ ਹੋ” ਦੇ ਨਾਹਰੇ ਤਹਿਤ ਮਜ਼ਦੂਰ ਕਰਨਗੇ 10 ਫਰਵਰੀ ਨੂੰ ਰੋਸ ਮਾਰਚ :- ਸਾਂਝਾ ਮਜਦੂਰ ਮੋਰਚਾ*

0
42

ਮਾਨਸਾ 11 ਜਨਵਰੀ- (ਸਾਰਾ ਯਹਾਂ/ ਮੁੱਖ ਸੰਪਾਦਕ ) : ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ’ ‘ਚ ਸ਼ਾਮਲ ਜੱਥੇਬੰਦੀਆਂ ਦੀ ਮੀਟਿੰਗ
ਤੇਜਾ ਸਿੰਘ ਸੁਤੰਤਰ ਭਵਨ ਸੀ ਪੀ ਆਈ ਦਫਤਰ ਵਿਖੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੁਖਦੇਵ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ
ਹੋਈ।
ਮੀਟਿੰਗ ਵੱਲੋਂ ਇਹ ਗੱਲ ਡਾਢੇ ਰੋਹ ਨਾਲ ਨੋਟ ਕੀਤੀ ਗਈ ਕਿ ਸਾਂਝੇ ਮਜ਼ਦੂਰ ਮੋਰਚੇ ਦੇ ਸੰਘਰਸ਼ ਦੇ ਦਬਾਅ ਅਧੀਨ ਮਜ਼ਦੂਰਾਂ ਦੀਆਂ
ਹੱਕੀ ਮੰਗਾਂ ਦਾ ਨਿਪਟਾਰਾ ਕਰਨ ਲਈ ਰੱਖੀਆਂ ਮੀਟਿੰਗਾਂ ਚ ਸ਼ਾਮਲ ਹੋਣ ਤੋਂ ਮੁੱਖ ਮੰਤਰੀ ਵਾਰ- ਵਾਰ ਟਾਲਾ ਵੱਟ ਰਹੇ ਹਨ। ਮੀਟਿੰਗ
ਵੱਲੋਂ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਕੀਤੀ ਜਾ ਰਹੀ ਆਨਾਕਾਨੀ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ। ਉਨ੍ਹਾਂ
ਕਿਹਾ ਕਿ ਮੁੱਖ ਮੰਤਰੀ ਕਿਰਤੀਆਂ ਦੇ ਮਸਲੇ ਹੱਲ ਕਰਨ ਦੀ ਬਜਾਏ ਜਲ-ਜ਼ਮੀਨ, ਹਵਾ-ਚੌਗਿਰਦੇ ਨੂੰ ਪਲੀਤ ਕਰਨ ਵਾਲੇ ਕਾਰਪੋਰੇਟ
ਘਰਾਣਿਆਂ ਨੂੰ ਸੱਦੇ ਦੇ ਰਿਹਾ ਹੈ।
ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਜ਼ਮੀਨੇ-ਸਾਧਨਹੀਨ ਪੇਂਡੂ
ਕਿਰਤੀਆਂ ਦੀਆਂ ਹੱਕੀ ਮੰਗਾਂ ਪ੍ਰਤੀ ਮੁਜ਼ਰਮਾਨਾ ਅਣਗਹਿਲੀ ਅਤੇ ਦਲਿਤ ਵਿਰੋਧੀ ਮਾਨਸਿਕਤਾ ਖਿਲਾਫ਼ 15 ਤੋਂ 31 ਜਨਵਰੀ ਤੱਕ
ਪਿੰਡਾਂ ਅੰਦਰ ਮੀਟਿੰਗਾਂ, ਰੈਲੀਆਂ, ਮੁਜ਼ਾਹਰੇ ਕਰਕੇ ਜ਼ੋਰਦਾਰ ਪਰਦਾਫਾਸ਼ ਮੁਹਿੰਮ ਚਲਾਈ ਜਾਵੇਗੀ।
ਇਹ ਵੀ ਨਿਰਣਾ ਲਿਆ ਗਿਆ ਕਿ, “ਮੁੱਖ ਮੰਤਰੀ ਹਾਜ਼ਰ ਹੋ” ਦੇ ਨਾਅਰੇ ਤਹਿਤ10- ਫਰਵਰੀ ਨੂੰ ਮੁਖ ਮੰਤਰੀ ਦੀਆਂ ਵਾਅਦਾ
ਖਿਲਾਫੀਆਂ ਵਿਰੁੱਧ ਮੰਤਰੀਆਂ/ ਵਿਧਾਇਕਾਂ ਦੇ ਘਰਾਂ ਵਲ ਵਿਸ਼ਾਲ ਰੋਸ ਮਾਰਚ ਕਰਕੇ ਮੁੱਖ ਮੰਤਰੀ ਤੋਂ ਸਾਂਝੇ ਮਜ਼ਦੂਰ ਮੋਰਚੇ ਦੇ
ਆਗੂਆਂ ਨੂੰ ਮੀਟਿੰਗ ਦੇਣ ਦੀ ਮੰਗ ਕੀਤੀ ਜਾਵੇਗੀ । ਪੰਜਾਬ ਸਰਕਾਰ ਦੀਆਂ ਕਿਰਤੀ ਦੋਖੀ ਨੀਤੀਆਂ ਖਿਲਾਫ ਇਹ ਤੈਅ ਕੀਤਾ
ਗਿਆ ਕੇ ਜੇ ਮਜ਼ਦੂਰ ਮੰਗਾਂ ਪ੍ਰਤੀ ਮੁੱਖ ਮੰਤਰੀ ਦਾ ਨਾਂਹ ਪੱਖੀ ਰਵੱਈਆ ਇਉਂ ਹੀ ਜਾਰੀ ਰਿਹਾ ਤਾਂ ਮਾਰਚ ਮਹੀਨੇ ‘ਚ ਪੱਕਾ ਮੋਰਚਾ
ਲਾਇਆ ਜਾਵੇਗਾ।
ਆਗੂਆਂ ਨੇ ਐਲਾਨ ਕੀਤਾ ਕਿ 700 ਰੁਪਏ ਮਨਰੇਗਾ ਦਿਹਾੜੀ ਕਰਵਾਉਣ, ਰਿਹਾਇਸ਼ੀ ਪਲਾਟ ਲੈਣ, ਮਜ਼ਦੂਰਾਂ ਦੇ ਸਾਰੇ ਕਰਜ਼ੇ
ਮਾਫ ਕਰਵਾਉਣ, ਪੱਕਾ ਰੁਜ਼ਗਾਰ ਲੈਣ, ਚੋਣਾਂ ਦੌਰਾਨ ਐਲਾਨੀਆਂ ਗਰੰਟੀਆਂ ਲਾਗੂ ਕਰਾਉਣ, ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ
ਵਾਧੂ ਨਿਕਲਦੀ ਜ਼ਮੀਨ ਬੇਜ਼ਮੀਨਿਆਂ ‘ਚ ਵੰਡੇ ਜਾਣ ਆਦਿ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਹਰ ਹਾਲਤ ਜਾਰੀ ਰੱਖਿਆ
ਜਾਵੇਗਾ।ਮੀਟਿੰਗ ਮੋਕੇ ਇੱਕ ਵਿਸੇਸ਼ ਮਤੇ ਰਾਹੀ ਜੀਰਾ ਸਰਾਬ ਫੈਕਟਰੀ ਦੇ ਸੰਘਰਸ਼ ਦਾ ਸਮਰਥਨ,ਮੁਹੱਲਾ ਕਲੀਨਿਕਾ ਦੇ ਨਾਮ ਤੇ
ਸਰਕਾਰੀ ਹਸ਼ਪਤਾਲਾ ਦਾ ਉਜਾੜਾ ਰੋਕਣ,ਲਤੀਫਪੁਰਾ ਦੇ ਉਜਾੜੇ ਪਰਿਵਾਰਾ ਦੇ ਮੁੜ ਵਸ਼ੇਵੇ ਲਈ ਇਨਸ਼ਾਫ ਤੇ ਸੂਬੇ ਮਾਨ ਸਰਕਾਰ
ਵੱਲੋ ਪੁਰਾਣੀਆਂ ਗੱਡੀਆ ਨੂੰ ਬੰਦ ਕਰਨ ਦੇ ਫੁਰਮਾਨ ਨੂੰ ਰੋਕਣ ਸਬੰਧੀ ਮੰਗ ਕੀਤੀ ਗਈ।
ਮੀਟਿੰਗ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਮਾਓ,ਪ੍ਰਦੀਪ ਗੁਰੂ, ਪੰਜਾਬ ਖੇਤ ਮਜ਼ਦੂਰ ਸਭਾ ਸੂਬਾ ਮੀਤ
ਪ੍ਰਧਾਨ,ਕ੍ਰਿਸ਼ਨ ਚੌਹਾਨ, ਬੰਬੂ ਸਿੰਘ ਫੁਲੂਵਾਲਾ ਡੋਗਰਾ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਗੁਰਦੀਪ ਸਿੰਘ ਆਹਲੂਪੁਰ,ਕੁਲ ਹਿੰਦ ਖੇਤ
ਮਜ਼ਦੂਰ ਯੂਨੀਅਨ , ਦਿਹਾਤੀ ਮਜ਼ਦੂਰ ਸਭਾ ਦੇ ਦੇ ਆਗੂ ਸ਼ਾਮਲ ਹੋਏ।

LEAVE A REPLY

Please enter your comment!
Please enter your name here