*ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਦਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ:ਵਿਧਾਇਕ ਡਾ.ਵਿਜੈ ਸਿੰਗਲਾ*

0
46

ਮਾਨਸਾ 17 ਅਕਤੂਬਰ 2023 (ਸਾਰਾ ਯਹਾਂ/ਮੁੱਖ ਸੰਪਾਦਕ ):ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਜੀ ਦੇ ਜਨਮ ਦਿਨ ਮੌਕੇ ਅੱਜ ਮਾਨਸਾ ਦੇ ਵਿਧਾਇਕ ਡਾ.ਵਿਜੈ ਸਿੰਗਲਾ ਜੀ ਨੇ ਮਾਨਸਾ ਹਲਕੇ ਦੇ ਪਿੰਡ ਬੁਰਜ ਹਰੀ ਦੀਆਂ ਸਾਂਝੀਆਂ ਜਗਾਵਾਂ ਅਤੇ ਨਵੇਂ ਬਣ ਰਹੇ ਖੇਡ ਸਟੇਡੀਅਮ ਵਿੱਚ ਫੁੱਲ ਅਤੇ ਫਲਾ ਦੇ ਪੌਦੇ ਲਗਾ ਕੇ ਮਨਾਇਆ।
ਇਸ ਮੌਕੇ ਉਹਨਾਂ ਕਿਹਾ ਕਿ ਅੱਜ ਵਾਤਾਵਰਣ ਦੀ ਸੰਭਾਲ ਕਰਨ ਦੀ ਸਭ ਤੋਂ ਜਿਆਦਾ ਲੋੜ ਹੈ ਵਾਤਾਵਰਣ ਘਾਣ ਕਾਰਨ ਧਰਤੀ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਬੱਚਿਆਂ ਦੇ ਜਨਮ ਦਿਨ, ਵਿਆਹਾਂ ਦੀ ਵਰ੍ਹੇਗੰਢ, ਬੁਜਰਗਾਂ ਦੀਆਂ ਬਰਸੀਆਂ ‘ਤੇ ਫਜੂਲ ਖਰਚੀ ਕਰਨ ਦੀ ਬਜਾਏ ਪੌਦੇ ਲਗਾਕੇ ਜਾਂ ਵਾਤਾਵਰਣ ਲਈ ਹੋਰ ਕੰਮ ਕਰਕੇ ਮਨਾਉਣੀ ਚਾਹੀਦੀ ਹੈ।


ਇਸ ਮੌਕੇ ਉਹਨਾਂ ਕਿਹਾ ਕਿ ਹਰ ਕਿਸੇ ਨੂੰ ਰੁੱਖਾਂ ਅਤੇ ਪੌਦਿਆਂ ਦੀ ਮਹੱਤਤਾ ਨੂੰ ਸਮਝਣਾ ਹੋਵੇਗਾ। ਜਦੋਂ ਤੱਕ ਅਸੀਂ ਅਤੇ ਤੁਸੀਂ ਇਸ ਨੂੰ ਨਹੀਂ ਸਮਝਦੇ, ਉਦੋਂ ਤੱਕ ਵਾਤਾਵਰਣ ਦੀ ਸੁਰੱਖਿਆ ਵੱਲ ਚੁੱਕਿਆ ਗਿਆ ਕਦਮ ਸਾਰਥਕ ਨਹੀਂ ਹੋਵੇਗਾ। ਇੱਕ ਔਸਤ ਵਿਅਕਤੀ 24 ਘੰਟਿਆਂ ਵਿੱਚ 550 ਲੀਟਰ ਆਕਸੀਜਨ ਦੀ ਖਪਤ ਕਰਦਾ ਹੈ। ਜਦੋਂ ਕਿ ਇੱਕ ਰੁੱਖ ਇੱਕੋ ਸਮੇਂ ਵਿੱਚ 55 ਤੋਂ 60 ਲੀਟਰ ਆਕਸੀਜਨ ਛੱਡਦਾ ਹੈ। ਇਸ ਤਰ੍ਹਾਂ ਹਰ ਵਿਅਕਤੀ ਨੂੰ ਇਸ ਧਰਤੀ ‘ਤੇ ਜਿਉਂਦੇ ਰਹਿਣ ਲਈ ਆਪਣੇ ਹਿੱਸੇ ਦੀ ਆਕਸੀਜਨ ਦੀ ਸਪਲਾਈ ਲਈ ਦਸ ਰੁੱਖਾਂ ਦੀ ਲੋੜ ਹੈ।ਇਸ ਲਈ ਵਾਤਾਵਰਨ ਦੀ ਸੰਭਾਲ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਓ। ਇਸ ਮੌਕੇ ਬੀਡੀਪੀਓ ਸੁਖਵਿੰਦਰ ਸਿੰਘ, ਗੁਰਲਾਲ ਸਿੰਘ ਪੀਏ , ਤੌ ਇਲਾਵਾ ਹੋਰ ਵੀ ਮੌਜੂਦ ਸਨ

LEAVE A REPLY

Please enter your comment!
Please enter your name here