*ਮੁੱਖ ਮੰਤਰੀ ਭਗਵੰਤ ਮਾਨ ਵੱਲ੍ਹੋਂ ਸੀਵਰੇਜ ਦੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ*

0
144

ਮਾਨਸਾ 22 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਨਸਾ ਦੇ ਮਾੜੇ ਸੀਵਰੇਜ ਸਿਸਟਮ ‘ਤੇ ਚਿੰਤਾ ਜ਼ਾਹਿਰ ਕਰਦਿਆਂ ਚੋਣਾਂ ਤੋਂ ਬਾਅਦ ਇਸ ਦੇ ਪੱਕੇ ਹੱਲ ਦਾ ਦਾਅਵਾ ਕੀਤਾ ਹੈ, ਉਨ੍ਹਾਂ ਸਥਾਨਕ ਮਹਿਕ ਹੋਟਲ ਵਿਖੇ ਵੁਆਇਸ ਆਫ਼ ਮਾਨਸਾ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਅਤੇ ਬਾਅਦ ਵਿੱਚ ਸ਼ਹਿਰ ਦੇ ਰੋਡ ਸ਼ੋਅ ਦੌਰਾਨ ਵੀ ਵਾਇਸ ਆਫ਼ ਮਾਨਸਾ ਦਾ ਜ਼ਿਕਰ ਕਰਦਿਆਂ ਸੀਵਰੇਜ ਦੇ ਪੱਕੇ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਸੰਸਥਾ ਦੇ ਆਗੂਆਂ ਨੂੰ ਇਸ ਗੰਭੀਰ ਮਸਲੇ ‘ਤੇ ਚੋਣਾਂ ਤੋਂ ਬਾਅਦ ਸੀ.ਐੱਮ ਹਾਊਸ ਚੰਡੀਗੜ੍ਹ ਵਿਖੇ ਆਉਣ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਸੰਸਥਾ ਦੇ ਪ੍ਰਧਾਨ ਡਾ.ਜਨਕ ਰਾਜ ਸਿੰਗਲਾ ਅਤੇ ਸੀਨੀਅਰ ਆਗੂ ਡਾ.ਲਖਵਿੰਦਰ ਸਿੰਘ ਮੂਸਾ, ਬਲਵਿੰਦਰ ਸਿੰਘ ਕਾਕਾ,ਹਰਿੰਦਰ ਸਿੰਘ ਮਾਨਸ਼ਾਹੀਆ,ਬਿਕਰ ਸਿੰਘ ਮਘਾਣੀਆ, ਐਡਵੋਕੇਟ ਕੇਸਰ ਸਿੰਘ ਧਲੇਵਾਂ, ਵਿਸ਼ਵਦੀਪ ਸਿੰਘ ਬਰਾੜ,ਹਰਦੀਪ ਸਿੰਘ ਸਿੱਧੂ ਹਾਜ਼ਰ ਸਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪਹਿਲਾ ਲੋਕ ਸਭਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਯੂਥ ਆਗੂ ਚੁਸਪਿੰਦਰਵੀਰ ਸਿੰਘ ਭੁਪਾਲ ਨੇ ਬੱਸ ਸਟੈਂਡ ਚੌਕ ਵਿਖੇ 22 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਅਤੇ ਧਰਨਾਕਾਰੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਾਅਦਾ ਕੀਤਾ ਕਿ ਚੋਣਾਂ ਤੋਂ ਬਾਅਦ ਮਾਨਸਾ ਦੇ ਸੀਵਰੇਜ ਦੀ ਗੰਭੀਰ ਸਮੱਸਿਆ ਨੂੰ ਦੋ ਮਹੀਨੇ ਦੇ ਅੰਦਰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਥੋੜਾ ਸਮਾਂ ਲੱਗ ਸਕਦਾ,ਪਰ ਇਸ ਦਾ ਪੱਕਾ ਹੱਲ ਪੰਜਾਬ ਸਰਕਾਰ ਤੋ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਤੁਹਾਡੀ ਮੰਗ ‘ਤੇ ਸੀਵਰੇਜ ਦੇ ਆਰਜ਼ੀ ਪ੍ਰਬੰਧ ਲਈ ਆਧੁਨਿਕ ਮਸ਼ੀਨਾਂ ਮੰਗਵਾ ਕੇ ਪੂਰੇ ਸ਼ਹਿਰ ਚ ਸਫਾਈ ਦਾ ਪ੍ਰਬੰਧ ਸ਼ੁਰੂ ਕਰ ਦਿੱਤਾ ਹੈ।
ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾ.ਜਨਕ ਰਾਜ ਸਿੰਗਲਾ ਦੀ ਅਗਵਾਈ ‘ਚ ਨੁਮਾਇੰਦਿਆਂ ਨੇ ਲਿਖਤੀ ਰੂਪ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਮਾਨਸਾ ਦੇ ਮਾੜੇ ਸੀਵਰੇਜ ਸਿਸਟਮ ਕਾਰਨ ਸ਼ਹਿਰੀ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ, ਉਨ੍ਹਾਂ ਦੱਸਿਆ ਕਿ ਮਾਨਸਾ ਸ਼ਹਿਰ ਦਾ ਅਜਿਹਾ ਕੋਈ ਵਾਰਡ, ਮਹੱਲਾ ਨਹੀਂ ਜਿਥੇ ਸੀਵਰੇਜ ਦਾ ਗੰਦਾ ਪਾਣੀ ਨਾ ਹੋਵੇ, ਸ਼ਹਿਰ ਵਿਚੋਂ ਸੀਵਰੇਜ ਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ,ਇਸ ਸਬੰਧੀ ਵੁਆਇਸ ਆਫ ਮਾਨਸਾ ਵੱਲ੍ਹੋਂ ਵਾਰ-ਵਾਰ ਪੰਜਾਬ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਨੂੰ ਇਸ ਦੇ ਪੱਕੇ ਹੱਲ ਲਈ ਲਿਖਤੀ ਬੇਨਤੀ ਪੱਤਰ ਦਿੱਤੇ ਹਨ,ਪਰ ਇਸ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ।


ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ,ਯੂਥ ਆਗੂ ਚੁਸਪਿੰਦਰਵੀਰ ਸਿੰਘ ਭੁਪਾਲ, ਇੰਦਰਜੀਤ ਸਿੰਘ ਉੱਭਾ ਨੇ 22 ਵੇਂ ਦਿਨ ਭੁੱਖ ਹੜਤਾਲ ‘ਤੇ ਬੈਠੇ ਸੋਸ਼ਲਿਸਟ ਪਾਰਟੀ ਇੰਡੀਆ ਦੇ ਵਾਇਸ ਪ੍ਰਧਾਨ ਹਰਿੰਦਰ ਮਾਨਸ਼ਾਹੀਆ, ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਬਿੱਕਰ ਸਿੰਘ ਮਘਾਣੀਆ, ਨਰਿੰਦਰ ਸਿੰਘਲ,ਰਤਨ ਲਾਲ ਠੇਕੇਦਾਰ, ਬਾਲਾ ਰਾਮ ਨੂੰ ਜੂਸ ਪਿਲਾਕੇ ਧਰਨੇ ਦੀ ਸਮਾਪਤੀ ਕਰਵਾਈ।
ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਧਰਨਾ ਮੁਲਤਵੀ ਕੀਤਾ ਗਿਆ ਹੈ, ਜੇਕਰ ਸਰਕਾਰ ਨੇ ਦੋ, ਤਿੰਨ ਮਹੀਨਿਆਂ ਦੇ ਅੰਦਰ ਸੀਵਰੇਜ ਦੇ ਪੱਕੇ ਹੱਲ ਲਈ ਕੋਈ ਯੋਜਨਾਬੰਦੀ ਨਹੀਂ ਕੀਤੀ ਗਈ ਤਾਂ ਮੁੜ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਸ਼ਹਿਰ ਦੀਆਂ ਸਾਰੀਆਂ ਧਾਰਮਿਕ, ਸਮਾਜਿਕ, ਰਾਜਨੀਤਕ, ਭਰਾਤਰੀ ਜਥੇਬੰਦੀਆਂ ਵੱਲੋਂ ਸੀਵਰੇਜ ਦੇ ਇਸ ਵੱਡੇ ਘੋਲ ਲਈ ਦਿੱਤੇ ਭਰਵੇਂ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਉਨ੍ਹਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਵਿਕਾਸ ਅਤੇ ਹੱਕੀ ਮਸਲਿਆਂ ਲਈ ਅਵਾਜ਼ ਬੁਲੰਦ ਕਰਨ ਦਾ ਵਾਅਦਾ ਕੀਤਾ।


ਅੱਜ ਦੇ ਧਰਨੇ ਨੂੰ ਵਾਇਸ ਵੁਆਇਸ ਆਫ ਮਾਨਸਾ ਦੇ ਸੀਨੀਅਰ ਆਗੂ ਜਤਿੰਦਰ ਆਗਰਾ,ਸਾਬਕਾ ਅਧਿਕਾਰੀ ਡਾ.ਸੰਦੀਪ ਘੰਡ, ਜਗਸੀਰ ਢਿੱਲੋਂ,ਸਾਬਕਾ ਪੀਸੀਐਸ ਅਧਿਕਾਰੀ ਉਮ ਪ੍ਰਕਾਸ਼,ਰਾਜ ਕੁਮਾਰ ਝੁਨੀਰ, ਨਰੇਸ਼ ਬਿਰਲਾ,ਰਾਜ ਜੋਸ਼ੀ,ਨਰਿੰਦਰ ਸ਼ਰਮਾ,ਹਰਜੀਵਨ ਸਰਾਂ, ਕ੍ਰਿਸ਼ਨ ਚੌਹਾਨ, ਡਾ.ਗੁਰਮੇਲ ਕੌਰ ਜੋਸ਼ੀ,ਸੁਖਵਿੰਦਰ ਔਲਖ,ਘਨੀ ਸ਼ਾਮ ਨਿਕੂ,ਜਗਦੀਪ ਮਾਨਸ਼ਾਹੀਆ,ਸੇਠੀ ਸਿੰਘ ਸਰਾਂ, ਗੁਰਪ੍ਰੀਤ ਸਿੰਘ ਰੇਹੜੀ ਫੜ੍ਹੀ ਯੂਨੀਅਨ,ਲਾਭ ਸਿੰਘ ਸਿੱਧੂ, ਸਤੀਸ਼ ਮਹਿਤਾ, ਸੁਰੇਸ਼ ਕੁਮਾਰ, ਬਾਦਸ਼ਾਹ ਸਿੰਘ, ਪ੍ਰੇਮ ਅੱਗਰਵਾਲ, ਗੁਰਜੰਟ ਚਾਹਲ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here