ਬੁਢਲਾਡਾ 26ਜੂਨ:(ਸਾਰਾ ਯਹਾਂ/ਬੀਰਬਲ ਧਾਲੀਵਾਲ )ਆਖਿਰ ਲੰਬੀ ਜਦੋ ਜਹਿਦ ਤੋਂ ਬਾਅਦ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਮਿਹਨਤ ਰੰਗ ਲਿਆਈ ਜਦੋਂ ਮੁੱਖ ਮੰਤਰੀ ਪੰਜਾਬ ਨੇ ਬੁਢਲਾਡਾ ਸ਼ਹਿਰ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਫਾਇਰ ਬ੍ਰਿਗੇਡ ਦੇਣ ਦਾ ਐਲਾਨ ਕੀਤਾ। ਸ਼ਹਿਰ ਦੇ ਲੋਕ ਪਿਛਲੇ 70 ਸਾਲਾਂ ਤੋਂ ਵਪਾਰ ਦੀ ਮਜਬੂਤੀ, ਅਣਸੁਖਾਵੀ ਅੱਗ ਲੱਗਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਫਾਇਰ ਬਿਗ੍ਰੇਡ ਦੀ ਮੰਗ ਕਰਦੇ ਆ ਰਹੇ ਸਨ। ਪ੍ਰੰਤੂ ਸ਼ਹਿਰੀਆਂ ਤੋਂ ਫਾਇਰ ਟੈਕਸ ਤਾਂ ਲਿਆ ਜਾਂਦਾ ਸੀ ਪਰ ਅਣਸੁਖਾਵੀ ਅੱਗ ਬਝਾਉਣ ਸਮੇਂ ਕੋਈ ਫਾਇਰ ਬਿਗ੍ਰੇਡ 20 ਕਿਲੋਮੀਟਰ ਦੂਰ ਮਾਨਸਾ ਤੋਂ ਆਉਂਦਾ ਸੀ ਉਦੋਂ ਤੱਕ ਅੱਗ ਨਾਲ ਘਟਨਾ ਵਾਪਰ ਜਾਂਦੀਆਂ ਸਨ। ਅਜਿਹੀਆਂ ਕਈ ਘਟਨਾਵਾਂ ਨੇ ਕਈ ਪਰਿਵਾਰਾਂ ਦੇ ਲੱਕ ਤੋੜ ਦਿੱਤੇ। ਕਈ ਪਰਿਵਾਰਾਂ ਦੇ ਜੀਅ ਮੌਤ ਦੇ ਮੂੰਹ ਵਿੱਚ ਚਲੇ ਗਏ। ਅਜਿਹੀ ਨਾਜੁਕ ਸਥਿਤੀ ਵਿੱਚ ਹਲਕਾ ਵਿਧਾਇਕ ਨੇ ਸਭ ਤੋਂ ਪਹਿਲੀ ਮੰਗ ਫਾਇਰ ਬਿਗੇ੍ਰਡ ਦੀ ਰੱਖੀ ਜਿੱਥੇ ਮੁੱਖ ਮੰਤਰੀ ਨੇ ਬੁਢਲਾਡਾ ਫੇਰੀ ਦੌਰਾਨ ਸਭ ਤੋਂ ਪਹਿਲੀ ਮੰਗ ਫਾਇਰ ਬਿਗ੍ਰੇਡ ਦੇਣ ਦਾ ਐਲਾਨ ਕਰ ਦਿੱਤਾ। ਇਸ ਐਲਾਨ ਤੋਂ ਬਾਅਦ ਆੜ੍ਹਤੀਆ ਐਸੋਸੀਏਸ਼ਨ, ਵਪਾਰ ਮੰਡਲ, ਕਾਟਨ ਮਿੱਲਜ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਕੱਪੜਾ ਐਸੋਸੀਏਸ਼ਨ, ਸ਼ੂਅ ਐਂਡ ਗਾਰਮੈਂਟਸ ਐਸੋਸੀਏਸ਼ਨ ਤੋਂ ਇਲਾਵਾ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਆਗੂ ਲਲਿਤ ਕੁਮਾਰ ਸ਼ੈਂਟੀ, ਐਡਵੋਕੇਟ ਚੰਦਨ ਗੁਪਤਾ, ਰਾਜੇਸ਼ ਕੁਮਾਰ ਲੱਕੀ, ਪੁਨੀਤ ਗੋਇਲ, ਗੁਰਮੀਤ ਮੀਤੀ, ਸੰਕੇਤ ਬਿਹਾਰੀ ਬਾਂਸਲ, ਰਾਕੇਸ਼ ਕੋਟਲੀ, ਕਾਕਾ ਬੋੜਾਵਾਲੀਆਂ, ਵਿਵੇਕ ਜਾਲਾਨ, ਗੁਰਵਿੰਦਰ ਸੋਨੂੰ, ਹਰਬੰਸ ਸ਼ਰਮਾਂ, ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ, ਕੌਂਸਲਰ ਕਾਲੂ ਮਦਾਨ, ਕਰਮਜੀਤ ਸਿੰਘ ਮਾਘੀ, ਕਾਕਾ ਕੋਚ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕ ਦੇ ਊਧਮ ਸਦਕਾ ਲੋਕਾਂ ਦੀ ਬਹੁਤ ਵੱਡੀ ਰਾਹਤ ਦਿੰਦਿਆਂ ਫਾਇਰ ਬਿਗ੍ਰੇਡ ਦੀ ਸਹੂਲਤ ਦੇ ਦਿੱਤੀ ਹੈ।