
ਸੰਗਰੂਰ (ਅਨਿਲ ਜੈਨ) ਆਬਕਾਰੀ ਵਿਭਾਗ ਸੰਗਰੂਰ ਨੇ ਵੱਡੀ ਮਾਤਰਾ ਵਿੱਚ ਗੁਜਰਾਤ ਨੰਬਰ ਟਰੱਕ ਵਿੱਚ ਆ ਰਹੀ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਬਾਬਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸੰਗਰੂਰ ਦੀ ਸਰਹੱਦ ਹਰਿਆਣਾ ਨਾਲ ਲੱਗਣ ਕਾਰਨ ਰਾਤ ਸਮੇਂ ਵੱਡੇ ਪੱਧਰ ’ਤੇ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਹਨ।
ਪੰਜਾਬ ‘ਚ ਦੂਜੇ ਰਾਜਾਂ ਤੋਂ ਆਉਣ ਵਾਲੀ ਸ਼ਰਾਬ ‘ਤੇ ਰੋਕ ਲਗਾਉਣ ਦੇ ਮਕਸਦ ਨਾਲ ਆਬਕਾਰੀ ਵਿਭਾਗ ਵੱਲੋਂ ਵੱਡੇ ਪੱਧਰ ‘ਤੇ ਕਾਰਵਾਈ ਕਰਦੇ ਹੋਏ ਧੂਰੀ ਨੇੜੇ ਇੱਕ ਗੁਜਰਾਤ ਨੰਬਰ ਦੇ ਟਰੱਕ ‘ਚੋਂ ਵੱਡੀ ਮਾਤਰਾ ‘ਚ ਸ਼ਰਾਬ ਬਰਾਮਦ ਕੀਤੀ ਗਈ ਹੈ।
ਜ਼ਿਲੇ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਜ਼ਿਲ੍ਹੇ ‘ਚ ਚੱਲ ਰਹੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਆਬਕਾਰੀ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਸੰਗਰੂਰ ਜ਼ਿਲ੍ਹੇ ਦਾ ਵੱਡਾ ਹਿੱਸਾ ਹਰਿਆਣਾ ਦਾ ਹੋਣ ਕਾਰਨ , ਰਾਤ ਸਮੇਂ ਵੱਡੇ ਪੱਧਰ ‘ਤੇ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਇੰਨੀ ਵੱਡੀ ਮਾਤਰਾ ‘ਚ ਸ਼ਰਾਬ ਬਰਾਮਦ ਹੋਈ ਹੈ।
