*ਮੁੱਖ ਮੰਤਰੀ ਚੰਨੀ ਨੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੀ ਰਿਹਾਇਸ਼ ‘ਤੇ ਜਾ ਕੇ ਕੀਤੀ ਮੁਲਾਕਾਤ*

0
49

ਬਠਿੰਡਾ, 16 ਅਕਤੂਬਰ (ਸਾਰਾ ਯਹਾਂ/ਬਲਜੀਤ ਸ਼ਰਮਾ/ਮੁੱਖ ਸੰਪਾਦਕ): ਪੰਜਾਬ ਦੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਬਠਿੰਡਾ ਦੌਰੇ ਦੌਰਾਨ ਡਿਪਟੀ ਸਪੀਕਰ ਸ੍ਰ ਅਜਾਇਬ ਸਿੰਘ ਭੱਟੀ ਦੀ ਰਿਹਾਇਸ਼ ਤੇ ਵਿਸ਼ੇਸ਼ ਤੌਰ ਉੱਤੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਿੱਤ ਮੰਤਰੀ ਸ੍ਰ ਮਨਪ੍ਰੀਤ ਸਿੰਘ ਬਾਦਲ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਸ੍ਰ ਭੱਟੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਚਾਹ ਦਾ ਕੱਪ ਸਾਂਝਾ ਕੀਤਾ ਅਤੇ ਪਰਿਵਾਰ ਦੀ ਚੜ੍ਹਦੀਕਲਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮੁੱਖ ਮੰਤਰੀ ਸ. ਚੰਨੀ ਨੇ ਦੱਸਿਆ ਕਿ ਸੂਬੇ ਦੇ ਸਰਵ ਪੱਖੀ ਵਿਕਾਸ ਅਤੇ ਲੋੜਵੰਦ ਲੋਕਾਂ ਨੂੰ ਹਰੇਕ ਭਲਾਈ ਯੋਜਨਾ ਦਾ ਲਾਭ ਜ਼ਮੀਨੀ ਪੱਧਰ ਉੱਤੇ ਮੁਹੱਈਆ ਕਰਵਾਉਣਾ ਸਰਕਾਰ ਦਾ ਮੁੱਖ ਟੀਚਾ ਹੈ ਜਿਸ ਵਿਚ ਸਭ ਦਾ ਯੋਗਦਾਨ ਮਹੱਤਵਪੂਰਨ ਹੈ। ਮੁੱਖ ਮੰਤਰੀ ਸ੍ਰ ਚੰਨੀ ਨੇ ਕਿਹਾ ਕਿ ਸੂਬੇ ਦੇ ਸ਼ਹਿਰੀ ਅਤੇ ਦਿਹਾਤੀ ਵਿਕਾਸ ਕਾਰਜਾਂ ਸਬੰਧੀ ਯੋਜਨਾਬੱਧ ਢੰਗ ਨਾਲ ਕਦਮ ਪੁੱਟੇ ਜਾ ਰਹੇ ਹਨ। ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਸ੍ਰ ਭੱਟੀ, ਉਨ੍ਹਾਂ ਦੀ ਧਰਮ ਪਤਨੀ, ਬੇਟੇ ਅਮਨਪ੍ਰੀਤ ਸਿੰਘ ਭੱਟੀ, ਬੇਟੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਸਮਾਂ ਬਿਤਾਇਆ ਅਤੇ ਪਰਿਵਾਰਕ ਗੱਲਾਂ ਸਾਂਝੀਆਂ ਕੀਤੀਆਂ।

ਇਸ ਦੌਰਾਨ ਡਿਪਟੀ ਸਪੀਕਰ ਸ੍ਰ ਅਜਾਇਬ ਸਿੰਘ ਭੱਟੀ ਨੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰ ਚੰਨੀ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਦਿਖਾਈ ਗਈ ਨਿੱਜੀ ਦਿਲਚਸਪੀ ਲਈ ਉਹ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਮੇਸ਼ਾਂ ਰਿਣੀ ਰਹਿਣਗੇ। ਸ੍ਰ ਭੱਟੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਵੱਲੋਂ ਦਿਨ ਰਾਤ ਅਣਥੱਕ ਸੇਵਾ ਕਰਦਿਆਂ ਸੂਬੇ ਦੇ ਕਾਇਆ ਕਲਪ ਲਈ ਖੁਦ ਕਮਾਨ ਸੰਭਾਲੀ ਗਈ ਹੈ ਜਿਸ ਲਈ ਮੁੱਖ ਮੰਤਰੀ ਵਧਾਈ ਦੇ ਪਾਤਰ ਹਨ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਪਵਨ ਗੋਇਲ, ਸਾਬਕਾ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ, ਵਿਧਾਇਕ ਸ਼੍ਰੀ ਜਗਦੇਵ ਸਿੰਘ ਕਮਾਲੂ, ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਹੁਸਨ ਲਾਲ, ਡਿਪਟੀ ਕਮਿਸ਼ਨਰ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ, ਐੱਸ ਐੱਸ ਪੀ ਸ੍ਰੀ ਅਜੈ ਮਲੂਜਾ, ਸਾਬਕਾ ਮੰਤਰੀ ਸ਼੍ਰੀ ਹਰਮਿੰਦਰ ਸਿੰਘ ਜੱਸੀ ,ਸ੍ਰੀ ਨਰਿੰਦਰ ਭਲੇਰੀਆ ਚੇਅਰਮੈਨ ਹਾਊਸਫੈੱਡ ਪੰਜਾਬ,ਸ੍ਰੀ ਤੇਜਾ ਸਿੰਘ ਚੇਅਰਮੈਨ, ਸ੍ਰੀ ਬਿਕਰਮਜੀਤ ਸਿੰਘ ਬਿੱਕਾ ਸਾਬਕਾ ਚੇਅਰਮੈਨ, ਸ੍ਰੀ ਅਵਤਾਰ ਸਿੰਘ ਗੋਨਿਆਣਾ, ਗੁਰਦੀਪ ਸਿੰਘ ਭੋਖੜਾ ਬਲਾਕ ਪ੍ਰਧਾਨ, ਸ੍ਰੀ ਸ਼ੁਬਦੀਪ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ, ਸ੍ਰੀ ਲਖਵਿੰਦਰ ਲੱਖਾ ਚੇਅਰਮੈਨ, ਜਸਵੀਰ ਕੌਰ ਚੇਅਰਮੈਨ,ਸ੍ਰੀ ਗੋਬਿੰਦ ਰਾਮ ਸਾਬਕਾ ਪ੍ਰਧਾਨ ਤੇ ਸ੍ਰੀ ਮੱਖਣ ਸਿੰਘ ਨੰਦਗੜ੍ਹ ਸਮੇਤ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here