*ਮੁੱਖ ਮੰਤਰੀ ਚੰਨੀ ਨੇ ਮੇਡ-ਇਨ-ਇੰਡੀਆ ਮਾਈਕ੍ਰੋ-ਬਲੌਗਿੰਗ ਪਲੇਟਫਾਰਮ – ਕੂ ‘ਤੇ ਪੰਜਾਬੀ ਭਾਸ਼ਾ ਨੂੰ ਕੀਤਾ ਲਾਂਚ*

0
22

10,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 9 ਦਸੰਬਰ ਨੂੰ ਕੈਬਨਿਟ ਮੀਟਿੰਗ ਦੌਰਾਨ ਮੇਡ-ਇਨ-ਇੰਡੀਆ ਮਾਈਕ੍ਰੋ-ਬਲੌਗਿੰਗ ਪਲੇਟਫਾਰਮ – ਕੂ ‘ਤੇ ਪੰਜਾਬੀ ਭਾਸ਼ਾ ਨੂੰ ਅਧਿਕਾਰਤ ਤੌਰ ‘ਤੇ ਲਾਂਚ ਕੀਤਾ। ਪੰਜਾਬੀ ਕੂ ਐਪ ਦੇ ਯੂਜ਼ਰਜ਼ ਲਈ 10ਵੀਂ ਭਾਸ਼ਾ ਵੀ ਉਪਲਬਧ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਕੂ ਐਪ ਦੀ ਸ਼ੁਰੂਆਤ ਕੀਤੀ ਹੈ। ਕੂ ਨੇ ਆਪਣੇ ਅਧਿਕਾਰਤ ਹੈਂਡਲ ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਕੂ ‘ਤੇ ਪੰਜਾਬੀ ਦੀ ਸ਼ੁਰੂਆਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪ੍ਰਮੁੱਖ ਸਥਾਨ ਮਿਲਣਾ ਚਾਹੀਦਾ ਹੈ। ਜਿਸ ਨਾਲ ਪੰਜਾਬ ਦੇ ਲੋਕ ਆਪਣੀ ਮਾਂ-ਬੋਲੀ ‘ਚ ਆਨਲਾਈਨ ਚਰਚਾਵਾਂ ‘ਚ ਹਿੱਸਾ ਲੈ ਸਕਣਗੇ।

ਦੁਨੀਆ ਭਰ ਦੇ ਲੋਕ ਹੁਣ ਪੰਜਾਬੀ ‘ਚ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਇਕ ਵਿਲੱਖਣ ਭਾਸ਼ਾ-ਆਧਾਰਿਤ ਭਾਈਚਾਰੇ ਦਾ ਹਿੱਸਾ ਬਣ ਸਕਦੇ ਹਨ। ਲਾਂਚ ਮੌਕੇ ਬੋਲਦਿਆਂ ਕੂ ਦੇ ਸਹਿ-ਸੰਸਥਾਪਕ ਅਤੇ ਸੀਈਓ ਸ਼੍ਰੀ ਅਪ੍ਰੇਮਿਆ ਰਾਧਾਕ੍ਰਿਸ਼ਨ ਨੇ ਕਿਹਾ ਕਿ ਅਸੀਂ ਦੋਵੇਂ ਖੁਸ਼ ਹਾਂ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੂ ਐਪ ‘ਤੇ ਪੰਜਾਬੀ ਭਾਸ਼ਾ ਨੂੰ ਲਾਂਚ ਕੀਤਾ ਹੈ। ਐਪ ਦਾ ਉਦੇਸ਼ ਭਾਰਤੀਆਂ ਨੂੰ ਆਪਣੀ ਮਾਂ-ਬੋਲੀ ‘ਚ ਆਪਣੇ ਆਪ ਨੂੰ ਜੋੜਨ ਅਤੇ ਪ੍ਰਗਟ ਕਰਨ ਦੇ ਯੋਗ ਬਣਾਉਣਾ ਹੈ। ਅਸੀਂ ਭਾਰਤੀ ਭਾਸ਼ਾਵਾਂ ‘ਚ ਗੱਲਬਾਤ ਨੂੰ ਉਤਸ਼ਾਹਿਤ ਕਰਨ ‘ਚ ਮਾਣ ਮਹਿਸੂਸ ਕਰਦੇ ਹਾਂ। ਸਾਨੂੰ ਵਿਸ਼ਵਾਸ ਹੈ ਕਿ ਕੂ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਲੋਕਾਂ ਨੂੰ ਜੁੜੇ ਰਹਿਣ ਤੇ ਵੱਖ-ਵੱਖ ਵਿਸ਼ਿਆਂ ‘ਤੇ ਉਨ੍ਹਾਂ ਦੇ ਵਿਚਾਰ ਸੁਣਨ ‘ਚ ਮਦਦ ਕਰੇਗੀ।

ਕੂ ਦੀ ਸਥਾਪਨਾ

ਕੂ ਦੀ ਸਥਾਪਨਾ ਮਾਰਚ 2020 ‘ਚ ਭਾਰਤੀ ਭਾਸ਼ਾਵਾਂ ‘ਚ ਇਕ ਬਹੁ-ਭਾਸ਼ਾਈ, ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਵਜੋਂ ਕੀਤੀ ਗਈ ਸੀ ਅਤੇ ਹੁਣ 15 ਮਿਲੀਅਨ ਤੋਂ ਵੱਧ ਯੂਜ਼ਰਜ਼ ਕੂ ਐਪ ਦੀ ਵਰਤੋਂ ਕਰਦੇ ਹਨ। ਜਿਸ ‘ਚ ਕਈ ਉੱਘੇ ਲੋਕ ਵੀ ਸ਼ਾਮਲ ਹਨ। ਕਈ ਭਾਰਤੀ ਭਾਸ਼ਾਵਾਂ ‘ਚ ਉਪਲਬਧ ਭਾਰਤ ‘ਚ ਵੱਖ-ਵੱਖ ਖੇਤਰਾਂ ਦੇ ਲੋਕ ਆਪਣੀ ਮਾਂ-ਬੋਲੀ ਵਿੱਚ ਆਪਣੇ ਆਪ ਨੂੰ ਪ੍ਰਗਟ ਕਰ ਸਕਦੇ ਹਨ। ਇਕ ਅਜਿਹੇ ਦੇਸ਼ ‘ਚ ਜਿੱਥੇ (ਭਾਰਤ) ‘ਚ ਸਿਰਫ਼ 10% ਲੋਕ ਅੰਗਰੇਜ਼ੀ ਬੋਲਦੇ ਹਨ, ਉੱਥੇ ਇਕ ਸੋਸ਼ਲ ਮੀਡੀਆ ਪਲੇਟਫਾਰਮ ਦੀ ਡੂੰਘੀ ਲੋੜ ਹੈ ਜੋ ਭਾਰਤੀ ਯੂਜ਼ਰਜ਼ ਨੂੰ ਭਾਸ਼ਾ ਅਨੁਭਵ ਪ੍ਰਦਾਨ ਕਰ ਸਕੇ ਤੇ ਉਨ੍ਹਾਂ ਨੂੰ ਜੋੜਨ ‘ਚ ਮਦਦ ਕਰ ਸਕੇ।

LEAVE A REPLY

Please enter your comment!
Please enter your name here