*ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਇਕ ਦੋ ਮੰਤਰੀਆਂ ਤੋਂ ਨਿਲਾਵਾ ਬਾਕੀ ਮੰਤਰੀ ਨਹੀਂ ਵਿਖਾ ਰਹੇ ਕਾਰਗੁਜ਼ਾਰੀ*

0
115

ਮਾਨਸਾ 05,ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਪੰਜਾਬ ਵਿੱਚ ਪਿਛਲੇ ਸਾਢੇ ਚਾਰ ਸਾਲ ਤੋਂ ਚੱਲ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਜਿਸ ਦੇ ਮੁਖੀ ਵਜੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਸਨ। ਕਾਂਗਰਸ ਪਾਰਟੀ ਵਿੱਚ ਸ਼ੁਰੂ ਹੋਇਆ ਆਪਸੀ ਕਾਟੋ ਕਲੇਸ਼ ਉਸ ਸਮੇਂ ਭਿਆਨਕ ਰੂਪ ਧਾਰਨ ਕਰ ਗਿਆ। ਜਦੋਂ ਹਾਈ ਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਲੈ ਲਿਆ।  ਹਾਈ ਕਮਾਂਡ ਵੱਲੋਂ ਲੰਬੀ ਜੱਦੋਜਹਿਦ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਜਦੋਂ ਤੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਹਨ। ਉਹ ਪੂਰੇ ਐਕਸ਼ਨ ਵਿੱਚ ਹਨ ।ਅਤੇ ਹਰ ਰੋਜ਼ ਨਵੇਂ ਐਲਾਨ ਕਰ ਰਹੇ ਹਨ। ਉਨ੍ਹਾਂ ਦੇ ਨਾਲ ਪੰਜਾਬ ਵਜ਼ਾਰਤ ਵਿੱਚ ਹੋਰ ਵੀ ਮੰਤਰੀਆਂ ਨੇ ਵੱਖ ਵੱਖ  ਵਿਭਾਗਾਂ ਦੇ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ ।ਪਰ ਮੁੱਖ ਮੰਤਰੀ ਅਤੇ ਇਕ ਦੋ ਮੰਤਰੀਆਂ ਨੂੰ ਛੱਡ ਕੇ ਕੋਈ ਵੀ ਮੰਤਰੀ ਐਕਸ਼ਨ ਭਰੇ ਮੂਡ ਵਿਚ ਨਜ਼ਰ ਨਹੀਂ ਆ ਰਿਹਾ ਅਤੇ ਸਾਈਲੈਂਟ ਹਨ । ਦੋ ਤਿੰਨ ਜਣਿਆਂ ਦੀ ਟੀਮ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਕਿਉਂਕਿ ਵਿਧਾਨ ਸਭਾ ਚੋਣਾਂ ਬਹੁਤ ਨਜ਼ਦੀਕੀ ਹਨ ਅਤੇ ਕਾਂਗਰਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ  ।ਉਨ੍ਹਾਂ ਵਿੱਚੋਂ ਬਹੁਤ ਸਾਰੇ ਵਾਅਦੇ ਅਧੂਰੇ ਪਏ ਹਰ ਵਿਧੀ ਦੇਰ ਚਰਨਜੀਤ ਸਿੰਘ ਚੰਨੀ ਦੀ ਸਾਰੀ ਟੀਮ ਇਕਜੁੱਟ ਹੋ ਕੇ ਕੰਮ ਸ਼ੁਰੂ ਨਹੀਂ ਕਰ ਦਿੱਤਾ ਪੰਜਾਬ ਵਿੱਚ ਵਿਕਾਸ ਕਾਰਜ ਨਹੀਂ ਸਕਦੇ । ਜਿੱਥੇ ਚਰਨਜੀਤ ਸਿੰਘ ਚੰਨੀ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਉਥੇ ਇਨ੍ਹਾਂ ਨਾਲ ਵੱਖ ਵੱਖ ਵਿਭਾਗਾਂ ਦੇ ਮੰਤਰੀਆਂ ਵਜੋਂ ਸਹੁੰ ਚੁੱਕੀ  ਵਿਧਾਇਕਾਂ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਹੀਂ ਹੈ। ਬਹੁਤ ਸਾਰੇ ਵਿਧਾਇਕ ਮੰਤਰੀ ਬਣਨ ਤੋਂ ਬਾਅਦ ਏਸੀ ਕਮਰਿਆਂ ਜਾਂ ਕੋਠੀਆਂ ਅੰਦਰ ਬੈਠ ਗਏ ਹਨ ।ਕੋਈ ਵੀ ਕਿਤੇ ਆਮ ਜਨਤਾ ਵਿੱਚ ਵਿਚਰਦਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦਾ ਨਹੀਂ ਦਿਸ ਰਿਹਾ ।ਇਸ ਲਈ ਕਾਂਗਰਸ ਹਾਈ  ਚਾਹੀਦਾ ਹੈ ਕਿ ਜਿੰਨੇ ਵੀ ਵਿਧਾਇਕਾਂ ਨੇ ਮੰਤਰੀ  ਵਜੋਂ ਸਹੁੰ ਚੁੱਕੀ ਹੈ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਆਪਣਾ ਕੰਮ ਸ਼ੁਰੂ ਕਰਨ ।ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀਆਂ ਦੀ ਸੀ ਉਹ ਇਸ ਤਰ੍ਹਾਂ ਹੁਣ ਚੱਲ ਰਿਹਾ ਹੈ।  ਉਸ ਸਮੇਂ ਵੀ ਮੁੱਖ ਮੰਤਰੀ ਤੋਂ ਇਲਾਵਾ ਕਈ ਮੰਤਰੀ ਸਰਗਰਮ ਨਹੀਂ ਲੱਗ ਰਿਹਾ ਸੀ ਪਰ ਹੁਣ ਚਰਨਜੀਤ ਸਿੰਘ ਚੰਨੀ ਨੇ ਆਪਣੀ ਨਵੀਂ ਟੀਮ ਚੁਣੀ ਹੈ ਤੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ  ਨਵੇਂ ਬਣੇ ਮੰਤਰੀ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰਦੇ ਨਜ਼ਰ ਨਹੀਂ ਆ ਰਹੇ ਸਾਰੀ ਟੀਮ ਚਰਨਜੀਤ ਸਿੰਘ ਚੰਨੀ ਦੇ ਨਾਲ ਚੱਲਣ  ਦੀ ਬਜਾਏ ਆਪਣੀਆਂ ਵਫ਼ਾਦਾਰੀਆਂ ਨਿਭਾਉਣ ਵਿੱਚ ਲੱਗੀ ਹੋਈ ਹੈ ਕਿਉਂਕਿ ਕੁਝ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕੁਝ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਨਜ਼ਦੀਕੀਆਂ ਰੱਖਦੇ ਹੋਏ  ਖੁੱਲ੍ਹ ਕੇ ਮੁੱਖ ਮੰਤਰੀ ਨਾਲ ਨਹੀਂ ਚੱਲ ਰਹੇ ਜਿਸ ਦਾ ਖਮਿਆਜ਼ਾ ਆਉਂਦੀਆਂ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਨੂੰ ਭੁਗਤਣਾ ਪਵੇਗਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਪੰਜਾਬ ਵਾਸੀਆਂ ਨਾਲ  ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ ਜਿਨ੍ਹਾਂ ਵਿਚ ਘਰ ਘਰ ਰੁਜ਼ਗਾਰ ਨਸ਼ਿਆਂ ਦੇ ਖ਼ਾਤਮੇ ਲਈ ਕਰਜ਼ ਮੁਆਫ਼ੀ ਜਿਹੇ ਅਹਿਮ ਵਾਅਦੇ ਸਨ ਜਿਨ੍ਹਾਂ ਨੂੰ ਕਾਂਗਰਸ ਦੀ ਸਰਕਾਰ ਪੂਰਾ ਕਰਨ ਵਿਚ ਅਸਫਲ ਸਾਬਤ ਹੋਈ  ਅਜੇ ਵੀ ਸਮਾਂ ਹੈ ਕਿ ਜਿਨ੍ਹਾਂ ਮੰਤਰੀਆਂ ਨੇ ਮੁੱਖ ਮੰਤਰੀ ਨਾਲ ਸਹੁੰ ਚੁੱਕੀ ਹੈ ਉਹ ਆਪਣੀ ਜਵਾਬਦੇਹੀ ਤੇ ਪੂਰੇ ਉਤਰਦੇ ਹੋਏ ਪੰਜਾਬ ਦੇ ਵਿਕਾਸ  ਕਾਰਜਾਂ ਨੂੰ ਪੂਰੇ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਏਸੀ ਕਮਰਿਆਂ ਅਤੇ ਕੋਠੀਆਂ ਚੋਂ ਬਾਹਰ ਨਿਕਲ ਕੇ ਆਮ ਜਨਤਾ ਵਿੱਚ ਜਾਣ ।ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਹੋਏ ਦੂਰ ਕਰਨ ਦੀ ਕੋਸ਼ਿਸ਼ ਕਰਨ  ਜੇ ਪਿਛਲੇ ਕੁਝ ਦਿਨਾਂ ਦੇ ਕੰਮ ਕਰਾਂ ਤੇ ਨਿਗ੍ਹਾ ਮਾਰੀ ਜਾਵੇ ਤਾਂ ਜਦੋਂ ਤੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਹਨ ਸਿਰਫ਼ ਉਹ ਹੀ ਇਕੱਲੇ ਕੰਮ ਕਰਦੇ ਨਜ਼ਰ ਆ ਰਹੇ ਹਨ। ਇਕ ਦੋ ਮੰਤਰੀਆਂ ਨੂੰ ਛੱਡ ਕੇ  ਕੋਈ ਵੀ ਮੰਤਰੀ ਜਨਤਾ ਵਿਚ ਵਿਚਰਦਾ  ਨਜ਼ਰ ਨਹੀਂ ਆਇਆ। ਜੇਕਰ ਆਉਂਦੇ ਦਿਨਾਂ ਵਿੱਚ ਸਾਰੇ ਵਿਧਾਇਕ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਜਨਤਾ ਦੀ ਨਬਜ਼ ਟਟੋਲਦੇ ਹੋਏ ਵਿਕਾਸ ਕੰਮਾਂ ਅਤੇ ਜਨਤਾ  ਦੇ ਵਾਅਦੇ ਪੂਰੇ ਕਰਨ ਵੱਲ ਕਦਮ ਵਧਾਇਆ ਤਾਂ ਇਸ ਦਾ ਖਮਿਆਜ਼ਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ । 

LEAVE A REPLY

Please enter your comment!
Please enter your name here