*ਮੁੱਖ ਮੰਤਰੀ ਚਰਨਜੀਤ ਚੰਨੀ ਦਾ ਬਿਜਲੀ ਬਿੱਲਾਂ ਬਾਰੇ ਵੱਡਾ ਐਲਾਨ*

0
321

ਚੰਡੀਗੜ੍ਹ 29,ਸਤੰਬਰ (ਸਾਰਾ ਯਹਾਂ/ਬਿਊਰੋ ਰਿਪੋਰਟ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵੱਡਾ ਐਲਾਨ ਕੀਤਾ ਹੈ। ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦੋ ਕਿੱਲੋ ਵਾਟ ਤਕ ਦੇ ਲੋਡ ਵਾਲੇ ਮੀਟਰਾਂ ਦਾ ਬਕਾਇਆ ਬਿੱਲ ਪੰਜਾਬ ਸਰਕਾਰ ਭਰੇਗੀ। ਇਸ ਨਾਲ 53 ਲੱਖ ਪਰਿਵਾਰ ਨੂੰ ਲਾਭ ਮਿਲੇਗਾ ਤੇ ਸਰਕਾਰ ਉੱਪਰ 1200 ਕਰੋੜ ਦੇ ਕਰੀਬ ਬੋਝ ਪਏਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰੇਤ ਮਾਫੀਆ ਨੂੰ ਨੱਥ ਪਾਏਗੀ। ਇਸ ਲਈ ਸਰਕਾਰ ਕੰਮ ਕਰ ਰਹੀ ਹੈ ਤੇ ਸਫਲਤਾ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਲੋਕਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ, ਮੈਂ ਉਹ ਦੂਰ ਕਰਨ ਲਈ ਵਚਨਬੱਧ ਹਾਂ।

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦੀ ਸਭ ਤੋਂ ਵੱਡੀ ਮੁਸ਼ਕਲ ਹੈ। ਲੋਕਾਂ ਦੇ ਬਿੱਲ ਜ਼ਿਆਦਾ ਹੋਣ ਕਾਰਨ ਉਹ ਜ਼ਮ੍ਹਾਂ ਨਹੀਂ ਕਰਵਾ ਸਕੇ। ਇਸ ਲਈ ਕਈਆਂ ਦੇ ਕੁਨੈਕਸ਼ਨ ਵੀ ਕੱਟੇ ਗਏ। ਹੁਣ ਇਨ੍ਹਾਂ ਦੇ ਬਕਾਇਆ ਬਿੱਸ ਸਰਕਾਰ ਭਰੇਗੀ ਤੇ ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ, ਸਰਕਾਰ ਮੁਫ਼ਤ ਲਾਵੇਗੀ।

ਚੰਨੀ ਨੇ ਕਿਹਾ ਕਿ ਇੱਕ-ਇੱਕ ਮੁਸ਼ਕਲ ਹੱਲ ਕਰਨ ਲਈ ਵਚਨਬੱਧ ਹਾਂ। ਲੋਕਾਂ ਦੀ ਪ੍ਰੇਸ਼ਾਨੀ ਦੂਰ ਕਰਨ ਦੀ ਦਿਸ਼ਾ ‘ਚ ਕਦਮ ਚੁੱਕ ਰਹੇ ਹਾਂ। ਬਿਜਲੀ ਬਿੱਲ ਨੂੰ ਲੈ ਕੇ ਰਾਹਤ ਦੇਣਾ ਚਾਹੁੰਦੇ ਹਾਂ। ਕਈ ਲੋਕਾਂ ਦੇ ਬਿਜਲੀ ਕਨੈਕਸ਼ਨ ਕੱਟੇ ਗਏ ਹਨ ਜਿਨ੍ਹਾਂ ਨੂੰ ਰਾਹਤ ਦਿੱਤੀ ਗਈ ਹੈ। 

ਉਨ੍ਹਾਂ ਕਿਹਾ ਕਿ 2 ਕਿਲੋਵਾਟ ਤੱਕ ਦਾ ਬਕਾਇਆ ਬਿੱਲ ਮਾਫ ਹੋਵੇਗਾ। ਦੁਬਾਰਾ ਕਨੈਕਸ਼ਨ ਲਗਾਉਣ ਦੀ ਫੀਸ ਵੀ ਸਰਕਾਰ ਭਰੇਗੀ। ਇਸ ਨਾਲ 53 ਲੱਖ ਪਰਿਵਾਰਾਂ ਨੂੰ ਲਾਭ ਹੋਏਗਾ। ਅੱਜ ਤੱਕ ਦੇ ਸਾਰੇ ਬਿੱਲ ਮਾਫ ਹੋਣਗੇ। ਅਗਲੇ ਮਹੀਨੇ ਤੱਕ ਬਿਜਲੀ ਬਿੱਲ ਸਰਕਾਰ ਭਰੇਗੀ। ਪੰਜਾਬ ‘ਚ ਬਿਜਲੀ ਦਰਾਂ ਸਸਤੀਆਂ ਕਰਨ ਦੀ ਕੋਸ਼ਿਸ਼ ਜਾਰੀ ਹੈ। 

LEAVE A REPLY

Please enter your comment!
Please enter your name here