
ਮਾਨਸਾ,01 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਮਨਜੀਤ ਸਿੰਘ ਵੱਲੋਂ ਆਪਣੀ ਟੀਮ ਨਾਲ ਵੱਖ-ਵੱਖ ਪਿੰਡਾ ਦੇ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਵੱਖ-ਵੱਖ ਫਸਲਾਂ ਦੇ ਕੀੜੇ ਮਕੌੜਿਆਂ ਦਾ ਸਰਵੇਖਣ ਕਰਨ ਲਈ ਇੱਕ ਜ਼ਿਲ੍ਹਾ ਪੱਧਰੀ ਟੀਮ ਅਤੇ ਪੰਜ ਬਲਾਕ ਪੱਧਰੀ ਟੀਮਾਂ ਬਣਾਈਆਂ ਗਈਆਂ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ઼੨઼&યਂ ਜ਼ਿਲ੍ਹਾ ਪੱਧਰੀ ਟੀਮ ਹਫਤੇ ਵਿੱਚ ਇੱਕ ਵਾਰ ਅਤੇ ਬਲਾਕ ਪੱਧਰੀ ਟੀਮਾਂ ਹਫਤੇ ਵਿੱਚ ਦੋ ਵਾਰੀ ਨਰਮੇ ਦੀ ਫਸਲ ਦਾ ਸਰਵੇਖਣ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਟੀਮ ੨઼੧યਂ ਨੰਗਲ ਖੁਰਦ, ਨੰਗਲ ਕਲਾਂ, ਦੁਲੋਵਾਲ, ਕੋਟਧਰਮੂ, ਭੰਮੇ ਖੁਰਦ ਅਤੇ ਖਿਆਲੀ ਚਹਿਲਾਂ ਵਾਲੀ ਵਿਖੇ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ।
ਡਾ. ਮਨਜੀਤ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਨਰਮੇ ਦੀ ਫਸਲ ਉਪਰ ਜੇਕਰ ਚਿੱਟੀ ਮੱਖੀ ਦੇ ਬੱਚੇ ਚਾਰ ਪ੍ਰਤੀ ਪੱਤਾ ਹੋਣ ਤਾਂ ਨਿੰਮ ਵਾਲੀ ਸਪਰੇਅ ਕੀਤੀ ਜਾਵੇ ਅਤੇ ਜੇਕਰ ਛੇ ਪ੍ਰਤੀ ਪੱਤਾ ਹੋਣ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਸਿਫ਼ਾਰਿਸ਼ ਜ਼ਹਿਰਾਂ ਦੀ ਹੀ ੨૰ੴયਂ ਕੀਤੀ ਜਾਵੇ। ਇਸ ਦੌਰਾਨ ਡੀ.ਪੀ.ਡੀ. ਆਤਮਾ ਡਾ. ਚਮਨਦੀਪ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਿਸਾਨ ੨઼੧યਂ ਖੇਤ ਦੇ ਵੱਖ-ਵੱਖ ਹਿੱਸਿਆਂ ઼੨઼&યਂ 10-10 ਬੂਟਿਆਂ ਦੇ ਸਵੇਰੇ 10:00 ਵਜੇ ੴયਂ ਪਹਿਲਾਂ ਉਪਰਲੇ ਤਿੰਨ ਪੱਤਿਆਂ ਨੂੰ ਵੇਖਿਆ ਜਾਵੇ ਅਤੇ ਚਿੱਟੇ ਮੱਛਰ ਦੀ ਗਿਣਤੀ ਨੋਟ ਕੀਤੀ ਜਾਵੇ ਜੇਕਰ ਪ੍ਰਤੀ ਪੱਤਾ 6 ਚਿੱਟੇ ਮੱਛਰ ਹੋਣ ਤਾਂ ਸਪਰੇਅ ਦੀ ਲੋੜ ਹੁੰਦੀ ਹੈ।
ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਲੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਨਰਮੇ/ਕਪਾਹ ਦਾ ਜਿਆਦਾ ਝਾੜ ਲੈਣ ਲਈ 2 ਫੀਸਦੀ ਪੋਟਾਸਸ਼ੀਅਮਨਾਇਟਰੇਟ (13:0:45) ਦੇ ਚਾਰ ਛਿੜਕਾਅ ਇੱਕ-ਇੱਕ ਹਫਤੇ ਦੇ ਵਕਫ਼ੇ ‘ਤੇ ਕਰਨਾ ਚਾਹੀਦਾ ਹੈ ਅਤੇ ਪਹਿਲਾ ਛਿੜਕਾਅ ਫੁੱਲ ਆਉਣ ‘ਤੇ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕਿਸਾਨ ਆਪਣੇ-ਆਪਣੇ ਖੇਤਾਂ ਦਾ ਆਲਾ-ਦੁਆਲਾ ਨਦੀਨਾਂ ੴયਂ ਮੁਕਤ ਰੱਖਣ, ਤਾਂ ਜੋ ਕੋਈ ਕੀੜਾ ਮਕੌੜਾ ਇਨ੍ਹਾਂ ‘ਤੇ ਨਾ ਪਲ ਸਕੇ। ਜ਼ਿਲ੍ਹਾ ਟੀਮ ਵੱਲੋਂ ਦੱਸਿਆ ਗਿਆ ਕਿ ਹਰ ਬਲਾਕ ਦੀਆਂ ਟੀਮਾਂ ਵਲੋ ਵੱਖ-ਵੱਖ ਪਿੰਡਾਂ ਵਿੱਚ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਵੇਖਣ ਦੀਆਂ ਰਿਪੋਰਟਾਂ ਅਨੁਸਾਰ ਨਰਮੇ ਦੀ ਫਸਲ ‘ਤੇ ਇਸ ਸਮੇ ਕੀੜਾ ਮਕੋੜਾ (ਚਿੱਟਾ ਮੱਛਰ, ਹਰਾ ਤੇਲਾ ਅਤੇ ਜੂੰ) ਆਦਿ ਦਾ ਹਮਲਾ ਈ.ਟੀ.ਐਲ ੴયਂ ਥੱਲੇ ਹੀ ਦੇਖਣ ਨੂੰ ਮਿਲਿਆ ਹੈ।
ਇਸ ਦੌਰੇ ਦੌਰਾਨ ਬਲਾਕ ਮਾਨਸਾ ਅਤੇ ਬਲਾਕ ਝੁਨੀਰ ਖੇਤੀਬਾੜੀ ਵਿਕਾਸ ਅਫ਼ਸਰ ਡਾ. ਹਰਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਪ੍ਰਦੀਪ ਸਿੰਘ, ਖੇਤੀਬਾੜੀ ਉਪ ਨਿਰੀਖੱਕ ਹਰਚੇਤ ਸਿੰਘ, ਗੁਰਬਖਸ਼ ਸਿੰਘ, ਗੁਰਦਾਸ ਸਿੰਘ, ਮਨਜੀਤ ਸਿੰਘ, ਬੀ.ਟੀ.ਐਮ. ਅਮਰਿੰਦਰ ਸਿੰਘ, ਕਮਲਦੀਪ ਸਿੰਘ, ਅਤੇ ਪਿੰਡਾ ਦੇ ਮੋਹਤਵਰ ਕਿਸਾਨ ਵੀ ਮੌਜੂਦ ਸਨ।
