*ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੀਤਾ ਸਾਇਕਲ ਰੈਲੀ ਦਾ ਆਯੋਜਨ*

0
34

ਮਾਨਸਾ, 14 ਅਕਤੂਬਰ(ਸਾਰਾ ਯਹਾਂ /ਬਲਜੀਤ ਸ਼ਰਮਾ/ਮੁੱਖ ਸੰਪਾਦਕ) : ਪੈਨ ਇੰਡੀਆ ਕਮਪੇਨ ਮੁਹਿੰਮ ਤਹਿਤ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਦੀ ਅਗਵਾਈ ਐਡੀਸ਼ਨਲ ਸੀ.ਜੀ.ਐਮ ਸ਼੍ਰੀ ਸੁਮਿਤ ਭੱਲਾ ਨੇ ਏ. ਡੀ. ਆਰ ਸੈਂਟਰ ਮਾਨਸਾ ਤੋਂ ਕੀਤੀ ਜੋ ਮਾਨਸਾ ਕਚਿਹਰੀ ਤੋਂ ਲੈ ਕੇ ਵਾਇਆ ਬੱਸ ਸਟੈਂਡ ਰਾਹੀਂ ਸੈਂਟਰਲ ਪਾਰਕ ਮਾਨਸਾ ਤੋਂ ਹੁੰਦੀ ਹੋਈ ਰਮਦਿੱਤੇ ਵਾਲਾ ਕੈਂਚੀਆਂ ਜਾ ਕੇ ਸਮਾਪਤ ਹੋਈ। ਇਸ ਰੈਲੀ ਦਾ ਮਨੋਰਥ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈਆਂ ਜਾ ਰਹੀਂਆਂ ਸਕੀਮਾਂ ਦਾ ਪ੍ਰਚਾਰ ਕਰਨਾ ਅਤੇ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਂ ਸੇਵਾਵਾਂ ਦਾ ਲਾਭ ਗਰੀਬ ਵਰਗ ਨੂੰ ਦੇਣਾ ਹੈ।  ਇਸ ਮੌਕੇ ਜੱਜ ਸ਼੍ਰੀ ਸੁਮਿਤ ਭੱਲਾ ਨੇ ਕਿਹਾ ਕਿ ਅਜਿਹੀਆਂ ਸਾਇਕਲ ਰੈਲੀਆਂ ਦਾ ਮਨੋਰਥ ਗਰੀਬ ਅਤੇ ਪੱਛੜੇ ਲੋਕਾਂ ਨੂੰ ਨਿਆਂ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਸਹੂਲਤਾਂ ਦੇਣਾ ਹੈ। ਉਹਨਾਂ ਨੇ ਇਸ ਮੌਕੇ ਸਾਇਕਲ ਰੈਲੀ ਵਿਚ ਭਾਗੀਦਾਰੀ ਕਰਨ ਵਾਲੇ ਸਾਇਕਲ ਗਰੁੱਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਅਜਿਹੀਆਂ ਸਾਇਕਲ ਰੈਲੀਆਂ ਪੂਰੇ ਸ਼ਹਿਰ ਵਿਚ ਕੀਤੀਆ ਜਾਣਗੀਆਂ, ਜਿਸ ਨਾਲ ਵੱਧ ਤੋਂ ਵੱਧ ਗਰੀਬ ਲੋਕਾਂ ਨੂੰ ਲਾਭ ਹੋ ਸਕੇਗਾ।  ਇਸ ਮੌਕੇ ਸਾਈਕਲ ਰੈਲੀ ਵਿੱਚ ਡਾ. ਜਨਕ ਰਾਜ ਸਿੰਗਲਾ, ਸੰਜੀਵ ਪਿੰਕਾ, ਬਲਵਿੰਦਰ ਕਾਕਾ, ਅਮਨ ਔਲਖ, ਗਗਨ ਸ਼ਰਮਾ ਤੋਂ ਇਲਾਵਾ ਹੋਰ ਵੀ ਸ਼ਾਮਿਲ ਸਨ।

NO COMMENTS