*ਮੁਹੱਲਾ ਭਗਤਪੁਰਾ ਵਿਖੇ ਕਰਵਾਏ ਸਲਾਨਾ ਜਾਗਰਣ ‘ਚ ਨਤਮਸਤਕ ਹੋਣ ਪੁੱਜੇ ‘ਆਪ’ ਆਗੂ ਭਾਟੀਆ*

0
25

ਫਗਵਾੜਾ 28 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ ਦੇ ਸਕੱਤਰ ਅਸ਼ੋਕ ਭਾਟੀਆ ਆਪਣੇ ਸਾਥੀਆਂ ਸਮੇਤ ਫਗਵਾੜਾ ਦੇ ਮੁਹੱਲਾ ਭਗਤਪੁਰਾ ਵਿਖੇ ਮਾਂ ਭਗਵਤੀ ਦੇ ਜਾਗਰਣ ਵਿਚ ਪਹੁੰਚੇ ਅਤੇ ਸੁੰਦਰ ਭਵਨ ‘ਚ ਸੁਸ਼ੋਭਿਤ ਮਾਤਾ ਰਾਣੀ ਦੇ ਦਰਸ਼ਨ ਦੀਦਾਰ ਕਰਦਿਆਂ ਨਤਮਸਤਕ ਹੋ  ਕੇ ਅਸ਼ੀਰਵਾਦ ਲਿਆ। ਅਸ਼ੋਕ ਭਾਟੀਆ ਅਤੇ ਉਹਨਾਂ ਦੇ ਨਾਲ ਪਹੁੰਚੇ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ, ਜ਼ਿਲ੍ਹਾ ਕੈਸ਼ੀਅਰ ਹਰੀਓਮ ਗੁਪਤਾ, ਬਲਾਕ ਪ੍ਰਧਾਨ ਜੋਗਿੰਦਰਪਾਲ ਗੋਪੀ ਬੇਦੀ ਅਤੇ ਸੀਨੀਅਰ ਆਗੂ ਸੁਭਾਸ਼ ਕਵਾਤਰਾ ਨੇ ਸਮੂਹ ਸੰਗਤ ਨੂੰ ਆਉਣ ਵਾਲੇ ਦਿਨਾਂ ’ਚ ਮਨਾਏ ਜਾਣ ਵਾਲੇ ਧਨਵੰਤਰੀ ਉਤਸਵ, ਦੀਵਾਲੀ ਅਤੇ ਭਗਵਾਨ ਵਿਸ਼ਵਕਰਮਾ ਮਹਾਉਤਸਵ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਸਮੂਹ ਪਤਵੰਤਿਆਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਰਜੀਤ ਜੋਸ਼ੀ, ਕੁਲਵਿੰਦਰ ਸਿੰਘ, ਲਾਇਨ ਗੁਰਦੀਪ ਸਿੰਘ ਕੰਗ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here