
ਚੰਡੀਗੜ੍ਹ: ਮੁਹਾਲੀ ਦੇ ਪਿੰਡ ਜਵਾਹਰਪੁਰ ‘ਚ 10 ਹੋਰ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ। ਚੰਡੀਗੜ੍ਹ-ਦਿੱਲੀ ਹਾਈਵੇ ਤੇ ਸਥਿਤ ਡੇਰਾਬੱਸੀ ਦੇ ਪਿੰਡ ਜਵਾਹਰਪੁਰ ‘ਚ ਹੁਣ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 32 ਹੋ ਗਈ ਹੈ। ਕੱਲ੍ਹ ਤੱਕ ਇਹ ਅੰਕੜਾ 22 ਸੀ। ਪਿੰਡ ਦੇ ਸਰਪੰਚ ਦੇ ਸੰਪਰਕ ‘ਚ ਆਉਣ ਨਾਲ ਬਹੁਤੇ ਲੋਕ ਇਹ ਵਾਇਰਸ ਨਾਲ ਸੰਕਰਮਿਤ ਹੋਏ ਹਨ। ਮੁਹਾਲੀ ਪੰਜਾਬ ਦਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਜ਼ਿਲ੍ਹਾ ਹੈ। ਇੱਥੇ 48 ਮਰੀਜ਼ ਕੋਰੋਨਾ ਨਾਲ ਸੰਕਰਮਿਤ ਹਨ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਵਿਆਪਕ ਨਮੂਨੇ ਲੈਣ ਨਾਲ ਸਾਨੂੰ ਪਿੰਡ ਦੇ ਅੰਦਰ ਵਧੇਰੇ ਸਕਾਰਾਤਮਕ ਮਾਮਲਿਆਂ ਦੀ ਪਛਾਣ ਕਰਨ ਤੇ ਸਮੇਂ ਸਿਰ ਉਨ੍ਹਾਂ ਨੂੰ ਵੱਖ ਕਰਨ ਦੇ ਯੋਗ ਬਣਾਇਆ ਹੈ। ਉਮੀਦ ਹੈ ਕਿ 2500 ਤੋਂ ਵੱਧ ਆਬਾਦੀ ਵਾਲੇ ਇਸ ਪਿੰਡ ਵਿੱਚ ਕੋਰੋਨਾ ਦੇ ਪਰਸਾਰ ਨੂੰ ਰੋਕਿਆ ਜਾਵੇ।
ਮੁਹਾਲੀ ‘ਚ ਹੁਣ ਤਕ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪੰਜ ਲੋਕ ਠੀਕ ਵੀ ਹੋਏ ਹਨ। ਇਸ ਦੌਰਾਨ ਪਠਾਨਕੋਟ ਤੋਂ ਵੀ ਅੱਠ ਲੋਕਾਂ ਦੇ ਕੋਰੋਨਾ ਪੌਜ਼ੇਟਿਵ ਹੋਣ ਦੀ ਖਬਰ ਆਈ ਹੈ। ਇਨ੍ਹਾਂ ‘ਚ ਸੱਤ ਲੋਕ ਕੋਰੋਨਾ ਨਾਲ ਮਾਰਨ ਵਾਲੀ ਔਰਤ ਦੇ ਸੰਪਰਕ ‘ਚ ਸਨ। ਪੰਜਾਬ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 150 ਦੇ ਕਰੀਬ ਪਹੁੰਚ ਗਿਆ ਹੈ।
