Mohali Blast News: ਪੰਜਾਬ ਦੇ ਮੁਹਾਲੀ ‘ਚ 24 ਘੰਟਿਆਂ ਦੇ ਅੰਦਰ ਦੂਜੇ ਧਮਾਕੇ ਦੀ ਖ਼ਬਰ ਝੂਠੀ ਹੈ। ਪੰਜਾਬ ਪੁਲਿਸ (Punjab Police) ਨੇ ਜਾਣਕਾਰੀ ਦਿੱਤੀ ਹੈ ਕਿ ਮੁਹਾਲੀ ਵਿੱਚ ਆਈਬੀ ਦਫ਼ਤਰ ਦੇ ਬਾਹਰ ਕੋਈ ਦੂਜਾ ਧਮਾਕਾ ਨਹੀਂ ਹੋਇਆ ਹੈ। ਪੰਜਾਬ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੁਝ ਰਾਸ਼ਟਰੀ ਮੀਡੀਆ ਚੈਨਲਾਂ ‘ਤੇ ਮੁਹਾਲੀ ਵਿੱਚ ਦੂਜੇ ਧਮਾਕੇ ਦੀ ਖ਼ਬਰ ਹੈ, ਪਰ ਇਸ ਦਾ ਕੋਈ ਆਧਾਰ ਨਹੀਂ ਹੈ।
ਪੰਜਾਬ ਪੁਲਿਸ ਦੇ ਬਿਆਨ ਮੁਤਾਬਕ, “ਮੁਹਾਲੀ ਵਿੱਚ ਆਈਬੀ ਦਫ਼ਤਰ ਦੇ ਬਾਹਰ ਦੂਜੇ ਧਮਾਕੇ ਦੀ ਖ਼ਬਰ ਕੁਝ ਰਾਸ਼ਟਰੀ ਟੀਵੀ ਚੈਨਲਾਂ ‘ਤੇ ਚਲਾਈ ਗਈ। ਇਹ ਖ਼ਬਰ ਝੂਠੀ ਹੈ ਅਤੇ ਇਸ ਦਾ ਕੋਈ ਆਧਾਰ ਨਹੀਂ ਹੈ। ਅਜਿਹੇ ਗੰਭੀਰ ਮੁੱਦਿਆਂ ‘ਤੇ ਇਸ ਤਰ੍ਹਾਂ ਦੀ ਪੱਤਰਕਾਰੀ ਨਹੀਂ ਕਰਨੀ ਚਾਹੀਦੀ। ਇਸ ਨਾਲ ਸਮਾਜ ਦਾ ਮਾਹੌਲ ਖਰਾਬ ਹੁੰਦਾ ਹੈ।
ਪੰਜਾਬ ਪੁਲਿਸ ਅਧਿਕਾਰੀ ਵਿਵੇਕ ਸੋਨੀ ਨੇ ਕਿਹਾ, ”ਦੂਜੇ ਧਮਾਕੇ ਦੀ ਖ਼ਬਰ ਪੂਰੀ ਤਰ੍ਹਾਂ ਝੂਠੀ ਹੈ। ਇੱਥੇ ਸਿਰਫ ਇੱਕ ਧਮਾਕਾ ਹੋਇਆ ਜੋ ਸੋਮਵਾਰ ਦੇਰ ਰਾਤ ਦੀ ਘਟਨਾ ਹੈ। ਇਸ ਘਟਨਾ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਅਸੀਂ ਜਲਦ ਹੀ ਦੋਸ਼ੀਆਂ ਦਾ ਪਤਾ ਲਗਾ ਲਵਾਂਗੇ।”
ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਭਗਵੰਤ ਮਾਨ ਸਰਕਾਰ
ਦੱਸ ਦਈਏ ਕਿ ਮੁਹਾਲੀ ‘ਚ ਪੁਲਿਸ ਦਫਤਰ ਦੇ ਬਾਹਰ ਹੋਏ ਬੰਬ ਧਮਾਕੇ ਨੂੰ ਲੈ ਕੇ ਮੰਗਲਵਾਰ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਵਿੱਚ ਭਗਵੰਤ ਮਾਨ ਨੇ ਪੰਜਾਬ ਪੁਲਿਸ ਨੂੰ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਹਾਲਾਂਕਿ ਇਸ ਧਮਾਕੇ ਕਾਰਨ ਸੂਬੇ ‘ਚ ਕਾਨੂੰਨ ਵਿਵਸਥਾ ਦੇ ਸਵਾਲ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ਇਕ ਵਾਰ ਫਿਰ ਵਿਰੋ