ਮਾਨਸਾ, 01 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਵਾਰਡ ਨੰਬਰ 10 ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸਪਤਾਹ ਯੱਗ ਦੇ ਛੇਵੇਂ ਦਿਨ ਦੀ ਸ਼ੁਰੂਆਤ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਜੋਤੀ ਪ੍ਰਚੰਡ ਕਰਕੇ ਕੀਤੀ।ਇਹ ਜਾਣਕਾਰੀ ਦਿੰਦਿਆਂ ਮੁਹੱਲਾ ਕਮੇਟੀ ਦੇ ਮੈਂਬਰ ਕਾਮਰੇਡ ਰਤਨ ਕੁਮਾਰ ਭੋਲਾ ਨੇ ਦੱਸਿਆ ਕਿ ਹਰ ਸਾਲ ਮੁਹੱਲਾ ਵਾਸੀਆਂ ਵਲੋਂ ਸ਼ਹਿਰ ਦੀ ਸੁੱਖ ਸ਼ਾਂਤੀ ਲਈ ਸਪਤਾਹ ਯੱਗ ਕਰਵਾਇਆ ਜਾਂਦਾ ਹੈ ਇਸੇ ਲੜੀ ਤਹਿਤ ਇਸ ਸਾਲ ਦੇ ਸਪਤਾਹ ਯੱਗ ਪਿਛਲੇ ਸੋਮਵਾਰ ਨੂੰ ਕਲਸ਼ ਯਾਤਰਾ ਕਰਕੇ ਆਰੰਭ ਕੀਤੇ ਗਏ ਜਿਸ ਵਿੱਚ ਸਵਾਮੀ ਕੁੰਜ ਕਿ੍ਸ਼ਨ ਜੀ ਵ੍ਰਿੰਦਾਵਨ ਵਾਲੇ ਅਪਣੇ ਮੁਖਾਰਬਿੰਦ ਤੋਂ ਭਗਵਾਨ ਕ੍ਰਿਸ਼ਨ ਜੀ ਦੀ ਲੀਲਾ ਦਾ ਗੁਣਗਾਨ ਕਰ ਰਹੇ ਹਨ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਪਹੁੰਚ ਕੇ ਪ੍ਰਭੂ ਦੀ ਲੀਲਾ ਦਾ ਆਨੰਦ ਮਾਣਦੇ ਹਨ। ਸਵਾਮੀ ਕੁੰਜ ਕਿ੍ਸ਼ਨ ਜੀ ਨੇ ਕਿਹਾ ਕਿ ਭਗਵਾਨ ਨੂੰ ਸੱਚੀ ਭਗਤੀ ਨਾਲ ਹੀ ਪਾਇਆ ਜਾ ਸਕਦਾ ਹੈ ਅਤੇ ਧਰਮ ਪ੍ਰਤੀ ਸੱਚੀ ਸ਼ਰਧਾ ਰੱਖਣ ਵਾਲੇ ਲੋਕ ਹੀ ਅਜਿਹੇ ਸਮਾਗਮਾਂ ਦਾ ਆਯੋਜਨ ਕਰਦੇ ਹਨ।
ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਉਹਨਾਂ ਜੀਵਨ ਦੇ ਕਈ ਸਾਲ ਇਸੇ ਵਾਰਡ ਵਿੱਚ ਬਿਤਾਏ ਹਨ ਅਤੇ ਇਸ ਵਾਰਡ ਦੇ ਲੋਕਾਂ ਨਾਲ ਉਨ੍ਹਾਂ ਦੀ ਵੱਖਰੀ ਸਾਂਝ ਹੈ ਅਤੇ ਇਸ ਵਾਰਡ ਦੇ ਵਸਨੀਕ ਪਰਿਵਾਰਕ ਮੈਂਬਰਾਂ ਵਾਂਗ ਹੀ ਹਨ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਦਾ ਆਯੋਜਨ ਸਾਂਝੇ ਤੌਰ ਤੇ ਕਰਨ ਨਾਲ ਭਾਈਚਾਰਕ ਸਾਂਝ ਵਧਦੀ ਹੈ ਉਨ੍ਹਾਂ ਇਸ ਹਰ ਸਾਲ ਹੋਣ ਵਾਲੇ ਸਮਾਗਮ ਦੇ ਸਫਲ ਆਯੋਜਨ ਲਈ ਵਾਰਡ ਵਾਸੀਆਂ ਨੂੰ ਵਧਾਈ ਦਿੱਤੀ। ਆਰਤੀ ਦੀ ਰਸਮ ਲਈ ਹਰੇ ਰਾਮਾਂ ਹਰੇ ਕ੍ਰਿਸ਼ਨਾ ਸੁਸਾਇਟੀ ਦੇ ਪ੍ਰਧਾਨ ਬਲਜੀਤ ਕੜਵਲ ਨੇ ਪਹੁੰਚ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਮੁਹੱਲਾ ਕਮੇਟੀ ਵਲੋਂ ਡਾਕਟਰ ਵਿਜੇ ਸਿੰਗਲਾ, ਬਲਜੀਤ ਕੜਵਲ ਅਤੇ ਸਮਾਜਸੇਵੀ ਸੰਜੀਵ ਪਿੰਕਾ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਪ੍ਰਤਿਮਾ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਪਿਛਲੇ ਪੰਜ ਦਿਨਾਂ ਤੋਂ ਅਮਰਨਾਥ ਗਰਗ ਬਾਖੂਬੀ ਨਿਭਾ ਰਹੇ ਹਨ।
ਇਸ ਮੌਕੇ ਮਾਸਟਰ ਰਕੇਸ਼ ਕੁਮਾਰ,ਹੈਪੀ ਸਿੰਗਲਾ,ਗੋਰਾ ਲਾਲ ਸ਼ਰਮਾ, ਵਿਨੋਦ ਕੁਮਾਰ, ਜਵਾਹਰ ਲਾਲ, ਡਿਪਟੀ ਰਾਮ ਸਮੇਤ ਮੈਂਬਰ ਹਾਜ਼ਰ ਸਨ।