
ਖਿਆਲਾ ਕਲਾਂ,28 ਸਤੰਬਰ (ਸਾਰਾ ਯਹਾ/ਔਲਖ) ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿੱਛਲੇ ਦਿਨੀਂ ਆਪਣੀਆਂ ਜਾਇਜ਼ ਹੱਕੀ ਮੰਗਾ ਸਬੰਧੀ ਵਿੱਤ ਮੰਤਰੀ ਪੰਜਾਬ ਦੇ ਹਲਕੇ ਵਿਚ ਸੰਘਰਸ਼ ਕੀਤਾ ਗਿਆ ਸੀ ਸੰਘਰਸ਼ ਉਪਰੰਤ ਵਿੱਤ ਮੰਤਰੀ ਦੇ ਦਫ਼ਤਰ ਦਾ ਘਿਰਾਓ ਕਰਨ ਮੌਕੇ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸਮੂਹ ਜਿਲ੍ਹਾ ਆਗੂਆਂ ਉੱਤੇ ਪੁਲਿਸ ਵੱਲੋਂ ਦਰਜ਼ ਕੀਤੇ ਝੂਠੇ ਮਾਮਲਿਆ ਦੀ ਪੁਰਜ਼ੋਰ ਨਿਖੇਧੀ ਕੀਤੀ ਜਾ ਰਹੀ ਹੈ , ਕਿਓਂਕਿ ਆਪਣੀਆਂ ਜਾਇਜ਼ ਹੱਕੀ ਮੰਗਾ ਪ੍ਰਾਪਤ ਕਰਨ ਸਬੰਧੀ ਸੰਘਰਸ਼ ਕਰਨਾ ਮੁਲਾਜ਼ਮਾਂ ਦਾ ਹੱਕ ਹੈ | ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਸ਼ਾਂਤਮਈ ਤਰੀਕੇ ਨਾਲ ਰੋਸ ਮਾਰਚ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਮੁਲਾਜ਼ਮਾਂ ਨੇ ਆਪਣੀਆ ਮੰਗਾ ਸਬੰਧੀ ਮੰਗ ਪੱਤਰ ਮਨਪ੍ਰੀਤ ਬਾਦਲ ਵਿੱਤ ਮੰਤਰੀ ਪੰਜਾਬ ਦੇ ਦਫ਼ਤਰ ਦੇਣਾ ਸੀ ਪਰੰਤੂ ਮੁਲਾਜ਼ਮਾਂ ਨੂੰ ਦਫਤਰ ਜਾਣ ਤੋਂ ਰੋਕਣ ਲਈ ਬੈਰੀਕੇਟ ਲਾਏ ਗਏ ਸਨ | ਪੁਲਿਸ ਵੱਲੋਂ ਸਿਹਤ ਮੁਲਾਜ਼ਮਾਂ ਤੇ ਲਾਠੀਚਾਰਜ਼ ਕੀਤਾ ਗਿਆ ਅਤੇ ਖਿੱਚ ਧੂ ਕੀਤੀ ਗਈ | ਬਲਾਕ ਖਿਆਲਾ ਕਲਾਂ ਦੇ ਸਮੂਹ ਸਿਹਤ ਮੁਲਾਜ਼ਮਾਂ ਵੱਲੋਂ ਆਗੂਆਂ ਤੇ ਦਰਜ਼ ਕੀਤੇ ਝੂਠੇ ਪਰਚਿਆ ਦੀ ਸਖਤ ਨਿਖੇਧੀ ਕੀਤੀ ਗਈ ਹੈ ਅਤੇ ਸਰਕਾਰ ਨੂੰ ਚਿਤਾਵਨੀ ਦਿਤੀ ਹੈ ਕਿ ਇਸ ਤਰਾਂ ਦੇ ਜਬਰ ਨਾਲ ਸੰਘਰਸ਼ ਨਹੀਂ ਦਬਾਇਆ ਜਾ ਸਕਦਾ ਸਗੋਂ ਸੰਘਰਸ਼ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ ਕੀਤਾ ਜਾਵੇਗਾ | ਸੀ. ਐਚ. ਸੀ. ਖਿਆਲਾਂ ਕਲਾਂ ਦੀਆਂ ਸਮੂਹ ਸਿਹਤ ਜਥੇਬੰਦੀਆਂ ਦੇ ਆਗੂਆਂ ਨੇ ਇਹ ਫੈਸਲਾ ਕੀਤਾ ਹੈ ਕਿ ਜੇਕਰ ਸਿਹਤ ਮੁਲਾਜ਼ਮਾਂ ਤੇ ਦਰਜ਼ ਕੀਤੇ ਝੂਠੇ ਪਰਚੇ ਨਾ ਰੱਦ ਕੀਤੇ ਗਏ ਤਾ ਆਉਣ ਆਲੇ ਦਿਨਾਂ ਵਿਚ ਹਰ ਰੋਜ ੧ ਘੰਟੇ ਲਈ ਸਿਹਤ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ ਅਤੇ ਸਰਕਾਰ ਦਾ ਚੇਹਰਾ ਲੋਕਾਂ ਵਿਚ ਨੰਗਾ ਕੀਤਾ ਜਾਵੇਗਾ ਕਿਓਂਕਿ ਪਿੱਛਲੇ ਲੰਬੇ ਸਮੇਂ ਤੋਂ ਸਮੂਹ ਸਿਹਤ ਮੁਲਾਜ਼ਮ ਆਪਣੇ ਸੰਘਰਸ਼ ਕਰ ਰਹੇ ਹਨ | ਇਸ ਮੀਟਿੰਗ ਵਿਚ ਮਲਟੀਪਰਪਜ ਹੈਲਥ ਇੰਮਪਲਾਇੰਜ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ, ਸ਼ਿੰਦਰ ਕੌਰ, ਰਾਜਵੀਰ ਕੌਰ, ਜਗਦੀਸ਼ ਸਿੰਘ ਰੜ੍ਹ, ਸਰਬਜੀਤ ਸਿੰਘ, ਤਰਸੇਮ ਸਿੰਘ,ਮਨੋਜ ਕੁਮਾਰ,ਸੁਖਵਿੰਦਰ ਸਿੰਘ, ਲੈਬ ਟੈਕਨੀਸ਼ੀਅਨ ਯੂਨੀਅਨ ਦੇ ਆਗੂ ਬਰਜਿੰਦਰ ਸਿੰਘ ਜੋਗਾ, ਮੁਖਪਾਲ ਕੌਰ ਸਟਾਫ ਨਰਸ, ਕਿਰਨਜੀਤ ਕੌਰ , ਨਰਿੰਦਰ ਸਿੰਘ, ਗੁਰਪ੍ਰੀਤ ਬਾਂਸਲ ਆਦਿ ਹਾਜ਼ਰ ਸਨ |
