ਮੁਲਾਜ਼ਮਾਂ ਨੂੰ ਝਟਕਾ! ਨੋਟਿਸ ਪੀਰੀਅਡ ਪੂਰਾ ਕੀਤੇ ਬਿਨਾਂ ਨੌਕਰੀ ਛੱਡੀ ਤਾਂ ਭੁਗਤਣਾ ਪਵੇਗਾ ਇਹ ਖਮਿਆਜ਼ਾ

0
157

ਨਵੀਂ ਦਿੱਲੀ 14, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਜੇਕਰ ਤੁਸੀਂ ਨੌਕਰੀ ਛੱਡਦਿਆਂ ਹੋਇਆਂ ਨੋਟਿਸ ਪੀਰੀਅਡ ਪੂਰਾ ਨਹੀਂ ਕੀਤਾ ਤਾਂ ਤਹਾਨੂੰ ਵੱਡਾ ਘਾਟਾ ਸਹਿਣਾ ਪੈ ਸਕਦਾ ਹੈ। GST ਅਥਾਰਿਟੀ ਦੇ ਤਾਜ਼ਾ ਫੈਸਲੇ ਮੁਤਾਬਕ ਜੇਕਰ ਕੋਈ ਕਰਮਚਾਰੀ ਬਿਨਾਂ ਨੋਟਿਸ ਪੀਰੀਅਡ ਪੂਰਾ ਕੀਤੇ ਨੌਕਰੀ ਛੱਡਦਾ ਹੈ ਤਾਂ ਉਸ ਦੇ ਫੁੱਲ ਐਂਡ ਫਾਇਨਲ ਪੇਮੈਂਟ ‘ਤੇ 18 ਫੀਸਦ GST ਕੱਟ ਸਕਦਾ ਹੈ।

ਗੁਜਰਾਤ ਅਥਾਰਿਟੀ ਆਫ ਐਂਡਵਾਂਸ ਰੂਲਿੰਗ ਨੇ ਇਹ ਫੈਸਲਾ ਦਿੱਤਾ ਹੈ। ਇਸ ਮੁਤਾਬਕ ਬਿਨਾਂ ਨੋਟਿਸ ਪੀਰੀਅਡ ਪੂਰਾ ਕੀਤੇ ਜੇਕਰ ਨੌਕਰੀ ਛੱਡੀ ਤਾਂ ਤੁਹਾਡੇ ਫੁੱਲ ਐਂਡ ਫਾਇਨਲ ਪੇਮੈਂਟ ‘ਚੋਂ 18 ਫੀਸਦ GST ਕੱਟੀ ਜਾਵੇਗੀ।

ਇਹ ਪੂਰਾ ਮਾਮਲਾ ਅਹਿਮਦਾਬਾਦ ਦੀ ਐਕਸਪੋਰਟ ਕੰਪਨੀ ਐਮਨੀਲ ਫਾਰਮਾ (Amneal Pharma) ਦੇ ਕਰਮਚਾਰੀ ਨੂੰ ਲੈ ਕੇ ਸ਼ੁਰੂ ਹੋਇਆ ਸੀ। GST ਅਥਾਰਿਟੀ ਦਾ ਇਹ ਫੈਸਲਾ ਕੰਪਨੀ ਦੇ ਇੱਕ ਕਰਮਚਾਰੀ ਦੇ ਤਿੰਨ ਮਹੀਨੇ ਦਾ ਨੋਟਿਸ ਪੀਰੀਅਡ ਸਰਵ ਕੀਤੇ ਬਗੈਰ ਨੌਕਰੀ ਛੱਡਣ ‘ਤੇ ਆਇਆ ਹੈ।

GST ਅਥਾਰਿਟੀ ਨੇ ਆਪਣੇ ਫੈਸਲੇ ‘ਚ ਕਿਹਾ ਕਿ ਇਹ ਰਕਮ GST ਐਕਟ ਤਹਿਤ ਐਲਵਾਇ ਐਗਜ਼ਾਮੀਨੇਸ਼ਨ ਤਹਿਤ ਨਹੀਂ ਹੈ। ਲਿਹਾਜ਼ਾ ਨੋਟਿਸ ਪੀਰੀਅਡ ਨਾ ਪੂਰਾ ਕਰਨ ਦੀ ਸ਼ਰਤ ‘ਤੇ 18 ਫੀਸਦ GST ਚੁਕਾਉਣਾ ਹੋਵੇਗਾ।

LEAVE A REPLY

Please enter your comment!
Please enter your name here